ਲੱਖਾਂ ਬੱਚਿਆਂ ਅਤੇ ਔਰਤਾਂ ਦੇ ਜੀਵਨ ਪੱਧਰ ਵਿੱਚ ਤਬਦੀਲੀ ਲਿਆ ਰਹੇ ਵੇਦਾਂਤਾ ਦੇ ਨੰਦ ਘਰ
ਅਸ਼ੋਕ ਵਰਮਾ
ਚੰਡੀਗੜ੍ਹ, 15 ਨਵੰਬਰ 2025। ਇਸ ਬਾਲ ਦਿਵਸ 'ਤੇ, ਵੇਦਾਂਤਾ ਸਮੂਹ (ਭਾਰਤ ਦਾ ਮੋਹਰੀ ਊਰਜਾ ਪਰਿਵਰਤਨ ਧਾਤਾਂ, ਤੇਲ ਅਤੇ ਗੈਸ, ਮਹੱਤਵਪੂਰਨ ਖਣਿਜ, ਬਿਜਲੀ ਅਤੇ ਤਕਨਾਲੋਜੀ ਸਮੂਹ) ਦੀ ਸਮਾਜਿਕ ਪ੍ਰਭਾਵ ਸ਼ਾਖਾ, ਅਨਿਲ ਅਗਰਵਾਲ ਫਾਊਂਡੇਸ਼ਨ (116), ਨੇ ਭਾਰਤ ਦੇ ਸਮਾਜਿਕ ਪ੍ਰਭਾਵ ਯਾਤਰਾ ਵਿੱਚ ਇੱਕ ਮਹੱਤਵਪੂਰਨ ਪਲ ਦਾ ਐਲਾਨ ਕੀਤਾ।ਵੇਦਾਂਤਾ ਦੀ ਪ੍ਰਮੁੱਖ ਸਮਾਜਿਕ ਪਹਿਲ , ਨੰਦ ਘਰ ਨੇ 16 ਰਾਜਾਂ ਵਿੱਚ 10,000 ਤੋਂ ਵੱਧ ਕੇਂਦਰ ਸਥਾਪਿਤ ਕੀਤੇ ਹਨ , ਜੋ ਕਿ ਦੇਸ਼ ਭਰ ਵਿੱਚ ਹਰ ਰੋਜ਼ ਚਾਰ ਲੱਖ ਤੋਂ ਵੱਧ ਬੱਚਿਆਂ ਅਤੇ ਤਿੰਨ ਲੱਖ ਮਹਿਲਾਵਾਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾ ਰਹੇ ਹਨ ।
ਇਹਨਾਂ ਵਿੱਚੋਂ, 67 ਨੰਦ ਘਰ ਪੰਜਾਬ ਦੇ ਮਾਨਸਾ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਾਵਰ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ ਸਨ, ਜਿਸ ਨਾਲ ਭਾਈਚਾਰੇ ਦੇ 4,500 ਤੋਂ ਵੱਧ ਬੱਚਿਆਂ ਅਤੇ ਮਹਿਲਾਵਾਂ ਦੇ ਜੀਵਨ ਵਿਚ ਸਕਾਰਾਤਮਕ ਤਬਦੀਲੀ ਲਿਆਂਦੀ ਗਈ ਹੈ ।
ਨੰਦ ਘਰ ਪੇਂਡੂ ਕੇਂਦਰਾਂ ਨੂੰ ਆਧੁਨਿਕ ਬਣਾ ਕੇ ਭਾਰਤ ਦੀ ਆਂਗਣਵਾੜੀ ਵਾਤਾਵਰਣ ਪ੍ਰਣਾਲੀ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ, ਅਤੇ ਬਿਹਤਰ ਪੋਸ਼ਣ, ਸ਼ੁਰੂਆਤੀ ਸਿੱਖਿਆ, ਸਿਹਤ ਸੰਭਾਲ ਅਤੇ ਹੁਨਰ ਵਿਕਾਸ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਨੂੰ ਸਸ਼ਕਤ ਬਣਾ ਰਹੇ ਹਨ । ਭਾਰਤ ਸਰਕਾਰ ਦੀ ਏਕੀਕ੍ਰਿਤ ਬਾਲ ਵਿਕਾਸ ਯੋਜਨਾ (934S) ਦੇ ਨਾਲ ਜੁੜੀ ਇਹ ਪਹਿਲ , ਜੋ ਇਸ ਸਾਲ 50 ਸਾਲ ਪੂਰੇ ਕਰ ਰਹੀ ਹੈ, ਰਵਾਇਤੀ ਆਂਗਣਵਾੜੀਆਂ ਨੂੰ ਆਧੁਨਿਕ, ਤਕਨਾਲੋਜੀ-ਸਮਰਥਿਤ ਕੇਂਦਰਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ।
ਵੇਦਾਂਤਾ ਦੇ ਚੇਅਰਮੈਨ, ਸ਼੍ਰੀ ਅਨਿਲ ਅਗਰਵਾਲ ਦੇ ਵਿਜ਼ਨ ਤਹਿਤ ਸ਼ੁਰੂ ਕੀਤੀ ਗਈ, ਨੰਦ ਘਰ ਪਹਿਲ ਇੱਕ ਦੇਸ਼ ਵਿਆਪੀ ਲਹਿਰ ਵਿੱਚ ਵਿਕਸਤ ਹੋਈ ਹੈ। ਇਸ ਉਪਲੱਬਧੀ 'ਤੇ ਬੋਲਦੇ ਹੋਏ, ਵੇਦਾਂਤਾ ਗਰੁੱਪ ਦੇ ਚੇਅਰਮੈਨ ਸ਼੍ਰੀ ਅਨਿਲ ਅਗਰਵਾਲ ਨੇ ਕਿਹਾ, "ਜਦੋਂ ਅਸੀਂ ਨੰਦ ਘਰ ਯਾਤਰਾ ਸ਼ੁਰੂ ਕੀਤੀ ਸੀ, ਤਾਂ ਸੁਪਨਾ ਬਹੁਤ ਸਾਦਾ ਸੀ - ਕਿ ਹਰ ਬੱਚੇ ਨੂੰ ਸਹੀ ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਮਿਲੇ ਅਤੇ ਹਰ ਮਹਿਲਾ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਮਿਲੇ। ਅੱਜ, ਬਾਲ ਦਿਵਸ ਦੇ ਮੌਕੇ 'ਤੇ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 16 ਰਾਜਾਂ ਵਿੱਚ 10,000 ਨੰਦ ਘਰ ਸਥਾਪਿਤ ਕਰਨ ਦੇ ਨਾਲ ਇਹ ਸੁਪਨਾ ਹਕੀਕਤ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।
ਹਰੇਕ ਨੰਦ ਘਰ ਸਸ਼ਕਤੀਕਰਨ, ਸਿੱਖਿਆ ਅਤੇ ਇੱਛਾਵਾਂ ਦਾ ਪ੍ਰਤੀਕ ਹੈ। ਇਹ ਉਪਲੱਬਧੀ ਭਾਰਤ ਸਰਕਾਰ, ਰਾਜ ਸਰਕਾਰਾਂ ਅਤੇ ਸਥਾਨਕ ਭਾਈਚਾਰਿਆਂ ਦੀ ਅਟੁੱਟ ਭਾਈਵਾਲੀ ਅਤੇ ਸਮਰਥਨ ਕਾਰਨ ਹੀ ਸੰਭਵ ਹੋਈ ਹੈ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਮਿਸ਼ਨ ਵਿੱਚ ਭਰੋਸਾ ਰੱਖਿਆ । ਅਸੀਂ ਭਾਰਤ ਭਰ ਵਿੱਚ 8 ਕਰੋੜ ਬੱਚਿਆਂ ਅਤੇ 2 ਕਰੋੜ ਮਹਿਲਾਵਾਂ ਦੇ ਜੀਵਨ ਨੂੰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੈਂ ਚਾਹੁੰਦਾ ਹਾਂ ਕਿ ਜੀਵਨ ਦੇ ਹਰ ਖੇਤਰ ਦੇ ਵੱਧ ਤੋਂ ਵੱਧ ਲੋਕ ਇਸ ਮਿਸ਼ਨ ਵਿੱਚ ਸਾਡੇ ਨਾਲ ਜੁੜਨ ਅਤੇ ਨਾਲ ਕਦਮ ਵਧਾਉਣ ।"
ਹਰੇਕ ਨੰਦ ਘਰ ਪਰਿਵਰਤਨ ਦਾ ਇੱਕ ਮਾਡਲ ਹੈ ਜੋ ਸਮਾਰਟ ਕਲਾਸਰੂਮਾਂ, ਡਿਜੀਟਲ ਲਰਨਿੰਗ ਟੂਲਸ , 2aL1 (ਬਿਲਡਿੰਗ ਐਜ਼ ਲਰਨਿੰਗ ਏਡ) ਡਿਜ਼ਾਈਨ, ਭਰੋਸੇਯੋਗ ਬਿਜਲੀ, ਸੁਰੱਖਿਅਤ ਪੀਣ ਵਾਲਾ ਪਾਣੀ,ਸਾਫ-ਸੁਥਰੇ ਸ਼ੌਚਾਲੇ , ਅਤੇ ਬੱਚਿਆਂ ਦੇ ਅਨੁਕੂਲ ਫਰਨੀਚਰ ਨਾਲ ਲੈਸ ਹੈ, ਇਹ 3-6 ਸਾਲ ਦੀ ਉਮਰ ਦੇ ਬੱਚਿਆਂ ਲਈ ਸੁਰੱਖਿਅਤ, ਸੰਮਲਿਤ ਅਤੇ ਪ੍ਰੇਰਨਾਦਾਇਕ ਸਥਾਨ ਹਨ । ਸ਼ੁਰੂਆਤੀ ਸਿੱਖਿਆ ਤੋਂ ਇਲਾਵਾ, ਨੰਦ ਘਰ ਜੀਵੰਤ ਭਾਈਚਾਰਕ ਕੇਂਦਰਾਂ ਵਜੋਂ ਕੰਮ ਕਰਦੇ ਹਨ ਜਿੱਥੇ ਬੱਚਿਆਂ ਲਈ ਪੋਸ਼ਣ ਪ੍ਰੋਗਰਾਮ, ਸਿਹਤ ਜਾਂਚ, ਟੀਕਾਕਰਨ ਮੁਹਿੰਮਾਂ, ਅਤੇ ਔਰਤਾਂ ਦੇ ਹੁਨਰ ਵਿਕਾਸ ਪਹਿਲਾਂ ਰਾਹੀਂ ਸਿਹਤਮੰਦ ਅਤੇ ਵਧੇਰੇ ਸਸ਼ਕਤ ਭਾਈਚਾਰੇ ਨੂੰ ਵਧਾਵਾ ਮਿਲਦਾ ਹੈ ।
ਪੰਜਾਬ ਦੀ ਉਪਜਾਊ ਧਰਤੀ ਤੋਂ ਲੈ ਕੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਤੱਕ, ਨੰਦ ਘਰ ਨੇ ਰਵਾਇਤੀ ਆਂਗਣਵਾੜੀਆਂ ਨੂੰ ਸਥਾਨਕ ਵਿਕਾਸ ਦੇ ਮਜਬੂਤ ਕੇਂਦਰਾਂ ਵਿੱਚ ਬਦਲ ਦਿੱਤਾ ਹੈ। ਬੱਚਿਆਂ ਨੂੰ ਗਰਮ-ਪਕਾਇਆ ਭੋਜਨ ਅਤੇ ਪੋਸ਼ਣ ਪੂਰਕ ਦਿੱਤੇ ਜਾਂਦੇ ਹਨ, 80 ਲੱਖ ਤੋਂ ਵੱਧ ਸਪਲੀਮੈਂਟ ਵੰਡੇ ਜਾ ਚੁੱਕੇ ਹਨ , ਨਾਲ ਹੀ ਖੇਤਰੀ ਭਾਸ਼ਾਵਾਂ ਵਿੱਚ ਡਿਜੀਟਲ ਸਿਖਲਾਈ ਮਾਡਿਊਲ ਵੀ ਹਨ ਜੋ ਬੱਚਿਆਂ ਵਿਚ ਮਜ਼ਬੂਤ ਪ੍ਰੀ-ਸਕੂਲ ਨੀਂਹ ਤਿਆਰ ਕਰ ਰਹੇ ਹਨ। ਨਿਯਮਤ ਸਿਹਤ ਜਾਂਚਾਂ ਅਤੇ ਜਾਗਰੂਕਤਾ ਮੁਹਿੰਮਾਂ ਨਾਲ ਮਾਂ ਅਤੇ ਬੱਚੇ ਦੀ ਸਿਹਤ ਵਿਚ ਸੁਧਾਰ ਹੋਇਆ ਹੈ, ਜਿਸ ਨਾਲ 90 ਲੱਖ ਤੋਂ ਵੱਧ ਤੱਕ ਪਹੁੰਚ ਪ੍ਰਾਪਤ ਹੋਈ ਹੈ । ਤਰਜੀਹੀ ਵਪਾਰਾਂ ਵਿੱਚ ਕਿੱਤਾਮੁਖੀ ਸਿਖਲਾਈ ਦੇ ਨਾਲ ਹਜ਼ਾਰਾਂ ਮਹਿਲਾਵਾਂ ਪ੍ਰਤੀ ਮਹੀਨਾ ₹10,000 ਤੱਕ ਕਮਾਉਣ ਦੇ ਯੋਗ ਬਣੀਆਂ ਹਨ , ਜਿਸ ਨਾਲ ਓਹਨਾ ਨੂੰ ਸਥਾਈ ਆਰਥਿਕ ਸੁਤੰਤਰਤਾ ਅਤੇ ਸਮਾਜਿਕ ਸਨਮਾਨ ਮਿਲਿਆ ਹੈ।
ਵੱਡੇ ਪੈਮਾਨੇ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ, ਨੰਦ ਘਰ ਨੇ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕੀਤੇ ਹਨ ਤਾਂ ਜੋ ਹਰ ਕੇਂਦਰ ਡਿਜੀਟਲ ਤੌਰ 'ਤੇ ਸਮਰੱਥ ਅਤੇ ਟਿਕਾਊ ਢੰਗ ਨਾਲ ਸੰਚਾਲਿਤ ਹੋਵੇ। ਇਹਨਾਂ ਸੁਧਾਰਾਂ ਨੇ ਨੰਦ ਘਰ ਨੂੰ ਏਕੀਕ੍ਰਿਤ ਭਾਈਚਾਰਕ ਵਿਕਾਸ ਲਈ ਇੱਕ ਪ੍ਰਤੀਕ੍ਰਿਤ ਮਾਡਲ ਵਜੋਂ ਉਭਰਨ ਵਿੱਚ ਮਦਦ ਕੀਤੀ ਹੈ, ਜਿਸ ਨਾਲ ਆਖਰੀ-ਮੀਲ ਦੇ ਪਾੜੇ ਨੂੰ ਪੂਰਾ ਕਰਦੇ ਹੋਏ ਬਾਲ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਵਾ ਮਿਲਿਆ ਹੈ।
ਇੱਕ ਕੇਂਦਰ ਵਿੱਚ ਪੜ੍ਹਾਉਣ ਵਾਲੀ ਨੰਦ ਘਰ ਦੀਦੀ ਸੁਨੀਤਾ ਦੇਵੀ ਨੇ ਸਾਂਝਾ ਕੀਤਾ, "ਨੰਦ ਘਰ ਤੋਂ ਪਹਿਲਾਂ, ਸਾਡੀ ਆਂਗਣਵਾੜੀ ਸਿਰਫ਼ ਇੱਕ ਛੋਟਾ ਜਿਹਾ ਕਮਰਾ ਸੀ। ਅੱਜ, ਇਹ ਸਾਡੇ ਪਿੰਡ ਦਾ ਮਾਣ ਹੈ! ਬੱਚੇ ਇੱਥੇ ਆਉਣਾ ਪਸੰਦ ਕਰਦੇ ਹਨ, ਅਤੇ ਮਾਵਾਂ ਸਾਡੇ 'ਤੇ ਪਹਿਲਾਂ ਨਾਲੋਂ ਵੀ ਵੱਧ ਭਰੋਸਾ ਕਰਦੀਆਂ ਹਨ। ਸਮਾਰਟ ਟੀਵੀ, ਸਾਫ਼ ਸਹੂਲਤਾਂ ਅਤੇ ਪੌਸ਼ਟਿਕ ਭੋਜਨ ਦੇ ਨਾਲ, ਸਾਡਾ ਨੰਦ ਘਰ ਸਿੱਖਣ ਅਤੇ ਖੁਸ਼ੀ ਦਾ ਕੇਂਦਰ ਬਣ ਗਿਆ ਹੈ।"
ਨੰਦ ਘਰ ਵਿੱਚ ਸਿਖਲਾਈ ਪ੍ਰਾਪਤ ਇੱਕ ਔਰਤ ਰੇਖਾ ਨੇ ਅੱਗੇ ਕਿਹਾ, "ਨੰਦ ਘਰ ਨੇ ਸਾਡੇ ਪਿੰਡ ਦੀਆਂ ਮਹਿਲਾਵਾਂ ਦੇ ਦੇਖਣ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਮੈਂ ਨਵੇਂ ਹੁਨਰ ਸਿੱਖੇ, ਕਮਾਉਣਾ ਸ਼ੁਰੂ ਕੀਤਾ, ਅਤੇ ਹੁਣ ਦੂਜਿਆਂ ਨੂੰ ਵੀ ਸਿਖਾਉਂਦੀ ਹਾਂ। ਜਦੋਂ ਮਹਿਲਾਵਾਂ ਦੀ ਤਰੱਕੀ ਹੁੰਦੀ ਹੈ , ਤਾਂ ਪੂਰਾ ਭਾਈਚਾਰਾ ਵਧਦਾ- ਫੁਲਦਾ ਹੈ ਅਤੇ ਇਹੀ ਨੰਦ ਘਰ ਸਾਡੀ ਜ਼ਿੰਦਗੀ ਵਿੱਚ ਲੈ ਕੇ ਆਇਆ ਹੈ।"
ਰਾਜਸਥਾਨ, ਓਡੀਸ਼ਾ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਵਧਦੀ ਮੌਜੂਦਗੀ ਦੇ ਨਾਲ, ਨੰਦ ਘਰ ਭਾਰਤ ਦੇ ਪੇਂਡੂ ਕੇਂਦਰਾਂ ਵਿੱਚ ਤੇਜੀ ਨਾਲ ਵਿਕਾਸ ਕਰ ਰਹੇ ਹਨ । ਅਗਲਾ ਮਹੱਤਵਾਕਾਂਖੀ ਟੀਚਾ ਅਗਲੇ ਦੋ ਸਾਲਾਂ ਵਿੱਚ ਰਾਜਸਥਾਨ ਵਿੱਚ 25,000 ਨੰਦ ਘਰ ਸਥਾਪਤ ਕਰਨਾ ਹੈ, ਜਿਸ ਨਾਲ 20 ਲੱਖ ਲੋਕਾਂ ਪਹੁੰਚਣ ਦੀ ਉਮੀਦ ਹੈ ਅਤੇ ਭਾਈਚਾਰਕ ਪਰਿਵਰਤਨ ਵਿੱਚ ਜਨਤਕ-ਨਿੱਜੀ ਸਹਿਯੋਗ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰਨ ਦੀ ਉਮੀਦ ਹੈ ।