ਤਰਨ ਤਾਰਨ ਜ਼ਿਮਨੀ ਚੋਣ: ਦੂਜੇ ਰਾਊਂਡ ਦਾ ਨਤੀਜਾ ਆਇਆ ਸਾਹਮਣੇ (9.25 ਵਜੇ ਸਵੇਰੇ)
ਬਾਬੂਸ਼ਾਹੀ ਨੈਟਵਰਕ
ਤਰਨ ਤਾਰਨ, 14, 2025: ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਦੇ ਦੂਜੇ ਰਾਊਂਡ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ 1480 ਵੋਟਾਂ ਨਾਲ ਅੱਗੇ ਹਨ।
ਚੋਣ ਕਮਿਸ਼ਨ ਦੇ ਅੰਕੜੇ ਮੁਤਾਬਕ ਸੁਖਵਿੰਦਰ ਕੌਰ ਨੂੰ 5843 ਵੋਟਾਂ ਮਿਲੀਆਂ ਹਨ ਜਦੋਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸਿੰਘ ਸੰਧੂ ਨੂੰ 4363 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਨੂੰ 2955 ਵੋਟਾਂ ਮਿਲੀਆਂ ਹਨ।