PM ਮੋਦੀ ਨੇ 4 ਨਵੀਆਂ 'Vande Bharat' ਟਰੇਨਾਂ ਨੂੰ ਦਿਖਾਈ ਹਰੀ ਝੰਡੀ; ਬੋਲੇ - 'ਇਸ ਟਰੇਨ 'ਤੇ ਹਰ ਭਾਰਤੀ ਨੂੰ ਮਾਣ'
ਬਾਬੂਸ਼ਾਹੀ ਬਿਊਰੋ
ਵਾਰਾਣਸੀ, 8 ਨਵੰਬਰ, 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ (ਸ਼ਨੀਵਾਰ) ਨੂੰ ਆਪਣੇ ਸੰਸਦੀ ਹਲਕੇ ਵਾਰਾਣਸੀ (Varanasi) ਤੋਂ ਦੇਸ਼ ਨੂੰ ਚਾਰ ਨਵੀਆਂ ਵੰਦੇ ਭਾਰਤ (Vande Bharat) ਐਕਸਪ੍ਰੈਸ ਟਰੇਨਾਂ ਦੀ ਸੌਗਾਤ ਦਿੱਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਬਨਾਰਸ ਰੇਲਵੇ ਸਟੇਸ਼ਨ (Banaras Railway Station) 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Yogi Adityanath) ਵੀ ਮੌਜੂਦ ਰਹੇ।
"ਵੰਦੇ ਭਾਰਤ ਭਾਰਤੀਆਂ ਲਈ ਬਣਾਈ ਗਈ ਟਰੇਨ ਹੈ"
PM ਮੋਦੀ ਨੇ ਇਸ ਮੌਕੇ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ Vande Bharat ਟਰੇਨਾਂ ਭਾਰਤੀ ਰੇਲਵੇ (Indian Railways) ਦੀ ਅਗਲੀ ਪੀੜ੍ਹੀ ਦੀ ਨੀਂਹ ਰੱਖ ਰਹੀਆਂ ਹਨ। ਉਨ੍ਹਾਂ ਕਿਹਾ, "Vande Bharat ਭਾਰਤੀਆਂ ਦੀ, ਭਾਰਤੀਆਂ ਦੁਆਰਾ ਅਤੇ ਭਾਰਤੀਆਂ ਲਈ ਬਣਾਈ ਗਈ ਇੱਕ ਅਜਿਹੀ ਟਰੇਨ ਹੈ ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ।"
ਉਹਨਾਂ ਅੱਗੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਤਰੱਕੀ ਕੀਤੀ ਹੈ, ਉੱਥੇ ਬੁਨਿਆਦੀ ਢਾਂਚੇ (infrastructure) ਦਾ ਵਿਕਾਸ ਉਨ੍ਹਾਂ ਦੀ ਤਰੱਕੀ ਪਿੱਛੇ ਇੱਕ ਵੱਡੀ ਤਾਕਤ ਰਿਹਾ ਹੈ। ਇਸਦੇ ਨਾਲ ਹੀ ਉਹਨਾਂ ਅੱਗੇ ਕਿਹਾ ਇਹ ਟਰੇਨਾਂ 'ਵਿਕਸਿਤ ਭਾਰਤ' (Viksit Bharat) ਦੀ ਮੁਹਿੰਮ ਵਿੱਚ ਮੀਲ ਪੱਥਰ ਬਣਨਗੀਆਂ।
ਕਿਹੜੇ 4 ਨਵੇਂ ਰੂਟਾਂ 'ਤੇ ਚੱਲਣਗੀਆਂ ਇਹ ਟਰੇਨਾਂ?
ਇਨ੍ਹਾਂ ਚਾਰ ਨਵੀਆਂ ਟਰੇਨਾਂ ਨਾਲ, ਦੇਸ਼ ਵਿੱਚ Vande Bharat ਸੇਵਾਵਾਂ ਦੀ ਕੁੱਲ ਗਿਣਤੀ ਵੱਧ ਕੇ 164 ਹੋ ਗਈ ਹੈ। ਇਹ ਸਾਰੀਆਂ 'ਮੇਕ ਇਨ ਇੰਡੀਆ' (Make in India) ਤਹਿਤ ਚੇਨਈ (Chennai) ਦੀ ਇੰਟੈਗਰਲ ਕੋਚ ਫੈਕਟਰੀ (ICF) ਵਿੱਚ ਬਣੀਆਂ ਹਨ।
1. Banaras-Khajuraho: ਇਹ ਟਰੇਨ Varanasi, ਪ੍ਰਯਾਗਰਾਜ, ਚਿਤਰਕੂਟ ਅਤੇ ਖਜੁਰਾਹੋ (Khajuraho) (ਯੂਨੈਸਕੋ ਵਿਸ਼ਵ ਵਿਰਾਸਤ) ਵਰਗੇ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਜੋੜੇਗੀ। ਇਹ ਮੌਜੂਦਾ ਟਰੇਨਾਂ ਦੇ ਮੁਕਾਬਲੇ 2 ਘੰਟੇ 40 ਮਿੰਟ ਦਾ ਸਮਾਂ ਬਚਾਏਗੀ।
2. Lucknow-Saharanpur: ਇਹ ਟਰੇਨ ਪੱਛਮੀ ਅਤੇ ਮੱਧ ਉੱਤਰ ਪ੍ਰਦੇਸ਼ (Lucknow, ਬਰੇਲੀ, ਮੁਰਾਦਾਬਾਦ) ਨੂੰ ਜੋੜੇਗੀ, ਜਿਸ ਨਾਲ ਰੁੜਕੀ ਦੇ ਰਸਤੇ ਹਰਿਦੁਆਰ (Haridwar) ਪਹੁੰਚਣਾ ਵੀ ਆਸਾਨ ਹੋਵੇਗਾ। ਇਹ ਸਫ਼ਰ 7 ਘੰਟੇ 45 ਮਿੰਟ 'ਚ ਪੂਰਾ ਹੋਵੇਗਾ।
3. Ferozepur-New Delhi: ਇਹ ਇਸ ਰੂਟ ਦੀ ਸਭ ਤੋਂ ਤੇਜ਼ ਟਰੇਨ ਹੋਵੇਗੀ, ਜੋ ਸਿਰਫ਼ 6 ਘੰਟੇ 40 ਮਿੰਟ 'ਚ ਯਾਤਰਾ ਪੂਰੀ ਕਰੇਗੀ। ਇਹ ਟਰੇਨ ਪੰਜਾਬ ਦੇ ਸਰਹੱਦੀ ਖੇਤਰਾਂ (Ferozepur, Bathinda, Patiala) ਨੂੰ ਸਿੱਧਾ ਕੌਮੀ ਰਾਜਧਾਨੀ ਨਾਲ ਜੋੜੇਗੀ।
4. Ernakulam-Bangalore: ਦੱਖਣੀ ਭਾਰਤ ਵਿੱਚ, ਇਹ ਟਰੇਨ ਕੇਰਲ ਅਤੇ ਕਰਨਾਟਕ ਦੇ ਪ੍ਰਮੁੱਖ IT hubs ਨੂੰ ਜੋੜੇਗੀ। ਇਹ ਯਾਤਰਾ ਦਾ ਸਮਾਂ 2 ਘੰਟੇ ਤੋਂ ਵੱਧ ਘਟਾ ਕੇ, ਇਸਨੂੰ 8 ਘੰਟੇ 40 ਮਿੰਟ 'ਚ ਪੂਰਾ ਕਰ ਦੇਵੇਗੀ।