Breaking : ਪਟਿਆਲਾ 'ਚ CBI ਦੀ 'ਵੱਡੀ ਰੇਡ'! ਜਾਣੋ ਕਿਸ ਨਾਲ ਜੁੜਿਆ ਹੈ ਇਹ ਮਾਮਲਾ?
ਬਾਬੂਸ਼ਾਹੀ ਬਿਊਰੋ
ਪਟਿਆਲਾ/ਚੰਡੀਗੜ੍ਹ, 4 ਨਵੰਬਰ, 2025 : ਪੰਜਾਬ ਦੇ Suspended DIG ਹਰਚਰਨ ਸਿੰਘ ਭੁੱਲਰ (DIG Harcharan Singh Bhullar) ਨਾਲ ਜੁੜੇ ਰਿਸ਼ਵਤ (bribe) ਅਤੇ ਆਮਦਨ ਤੋਂ ਵੱਧ ਜਾਇਦਾਦ (Disproportionate Assets - DA) ਮਾਮਲੇ ਵਿੱਚ ਅੱਜ (ਮੰਗਲਵਾਰ) ਨੂੰ ਇੱਕ ਹੋਰ ਵੱਡੀ ਕਾਰਵਾਈ ਹੋਈ ਹੈ।
ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ ਟੀਮ ਨੇ ਇਸ ਮਾਮਲੇ ਦੇ ਤਾਰ ਪਟਿਆਲਾ (Patiala) ਦੇ ਇੱਕ ਵੱਡੇ ਰੀਅਲ ਅਸਟੇਟ ਕਾਰੋਬਾਰੀ ਨਾਲ ਜੋੜਦਿਆਂ, BH Properties ਦੇ ਮਾਲਕ ਭੁਪਿੰਦਰ ਸਿੰਘ (Bhupinder Singh) ਦੇ ਘਰ ਛਾਪੇਮਾਰੀ ਕੀਤੀ ਹੈ। ਫਿਲਹਾਲ Babushahi Network ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਰੇਡ ਇਸੇ ਮਾਮਲੇ 'ਚ ਹੋ ਰਹੀ ਹੈ ਜਾਂ ਕਿਸੇ ਹੋਰ ਮਾਮਲੇ 'ਚ।
ਪਰ ਸੂਤਰਾਂ ਵੱਲੋਂ ਅਜਿਹਾ ਜਿਹਾ ਜਾਂ ਰਿਹਾ ਹੈ ਕਿ ਇਸੇ ਮਾਮਲੇ 'ਚ ਕੀਤੀ ਜਾਂ ਰਹੀ ਹੈ। ਅਧਿਕਾਰੀਆਂ ਨੇ ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਸਵੇਰੇ-ਸਵੇਰੇ ਹੋਈ ਛਾਪੇਮਾਰੀ
ਸੂਤਰਾਂ ਮੁਤਾਬਕ, CBI ਦੀ ਟੀਮ ਅੱਜ ਸਵੇਰੇ-ਸਵੇਰੇ ਭੁਪਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਪਹੁੰਚੀ। ਟੀਮ ਨੇ ਪੂਰੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ। ਇਸ ਆਪ੍ਰੇਸ਼ਨ ਦੌਰਾਨ ਰਿਹਾਇਸ਼ 'ਤੇ ਕਿਸੇ ਦੇ ਵੀ ਆਉਣ-ਜਾਣ 'ਤੇ ਰੋਕ ਲਗਾ ਦਿੱਤੀ ਗਈ ਸੀ। 
ਕਿਉਂ ਪਿਆ ਇਹ ਛਾਪਾ? (ਭੁੱਲਰ ਨਾਲ ਕੁਨੈਕਸ਼ਨ)
ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ BH Properties ਦਾ ਨਾਂ DIG ਭੁੱਲਰ ਤੋਂ ਹੋਈ ਪੁੱਛਗਿੱਛ ਅਤੇ ਪਹਿਲਾਂ ਕੀਤੀ ਗਈ ਤਲਾਸ਼ੀ 'ਚ ਬਰਾਮਦ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਸੀ। BH Properties ਪਟਿਆਲਾ ਅਤੇ ਮੋਹਾਲੀ ਵਿੱਚ ਕਈ ਵੱਡੇ ਪ੍ਰੋਜੈਕਟ ਚਲਾਉਣ ਵਾਲੀ ਇੱਕ ਜਾਣੀ-ਪਛਾਣੀ ਰੀਅਲ ਅਸਟੇਟ ਫਰਮ ਹੈ। ਦੱਸਿਆ ਜਾਂਦਾ ਹੈ ਕਿ ਭੁਪਿੰਦਰ ਸਿੰਘ ਦੇ ਪਟਿਆਲਾ ਅਤੇ ਚੰਡੀਗੜ੍ਹ ਦੇ ਕਈ ਸੀਨੀਅਰ ਸਿਆਸਤਦਾਨਾਂ ਅਤੇ ਬਿਊਰੋਕਰੇਟਾਂ ਨਾਲ ਵੀ ਨੇੜਲੇ ਸਬੰਧ ਹਨ। 
ਕੀ ਹੈ DIG ਭੁੱਲਰ ਦਾ ਮਾਮਲਾ?
ਸਾਬਕਾ DIG ਭੁੱਲਰ ਨੂੰ CBI ਨੇ 16 ਅਕਤੂਬਰ ਨੂੰ 8 ਲੱਖ ਰੁਪਏ ਦੀ ਰਿਸ਼ਵਤ (bribe case) ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ, ਜਦੋਂ CBI ਨੇ ਭੁੱਲਰ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇ ਮਾਰੇ, ਤਾਂ ਜਾਂਚਕਰਤਾਵਾਂ ਨੂੰ 7.5 ਕਰੋੜ ਰੁਪਏ ਨਕਦ (Rs 7.5 Crore cash), 2.5 ਕਿਲੋ ਸੋਨੇ ਦੇ ਗਹਿਣੇ, 26 ਮਹਿੰਗੀਆਂ ਘੜੀਆਂ, ਲਗਜ਼ਰੀ ਗੱਡੀਆਂ, 100 ਲੀਟਰ ਸ਼ਰਾਬ ਅਤੇ 50 ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਸਨ।