ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੇ ਲੁਧਿਆਣਾ ਵਿੱਚ ਮੁੱਖ ਸੇਵਾਦਾਰ ਡਾ. ਬਲਵੰਤ ਸਿੰਘ ਨਮਿਤ ਭੋਗ ਤੇ ਅਰਦਾਸ ਅੱਜ 26 ਅਕਤੂਬਰ ਨੂੰ
ਲੁਧਿਆਣਾਃ 26 ਅਕਤੂਬਰ
ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੇ 1987 ਤੋ ਲੁਧਿਆਣਾ ਵਿੱਚ ਮੁੱਖ ਸੇਵਾਦਾਰ ਡਾ. ਬਲਵੰਤ ਸਿੰਘ ਨਮਿਤ ਭੋਗ ਤੇ ਅਰਦਾਸ ਅੱਜ 26 ਅਕਤੂਬਰ ਨੂੰ 385 ਐੱਲ, ਮਾਡਲ ਟਾਊਨ ਲੁਧਿਆਣਾ ਵਿਖੇ 10.30 ਵਜੇ ਸਵੇਰੇ ਤੋਂ 12.30 ਵਜੇ ਤੀਕ ਹੋਵੇਗੀ।
ਡਾ. ਬਲਵੰਤ ਸਿੰਘ ਜੀ ਦਾ ਦੇਹਾਂਤ ਪਿਛਲੇ ਦਿਨੀਂ ਆਪਣੀ ਇਕਲੌਤੀ ਬੇਟੀ ਇੰਜ. ਗਗਨਦੀਪ ਕੌਰ ਕੋਲ ਡੈਟਰਾਇਟ(ਅਮਰੀਕਾ) ਵਿੰਚ ਹੋ ਗਿਆ ਸੀ। ਸਰਬ ਰੋਗ ਕਾ ਅਉਖਦਿ ਮਿਸ਼ਨ ਦੀ ਲੁਧਿਆਣਾ ਇਕਾਈ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪੁੱਜਣ ਦੀ ਬੇਨਤੀ ਹੈ।
ਡਾ. ਬਲਵੰਤ ਸਿੰਘ ਲੁਧਿਆਣਾ ਵਿੱਚ ਆਉਣ ਤੋਂ ਪਹਿਲਾਂ ਆਰਮੀ ਮੈਡੀਕਲ ਕੋਰ ਵਿੱਚ ਕਮਿਸ਼ਨਡ ਆਫੀਸਰ ਸਨ। ਉਨ੍ਹਾਂ ਦੀ ਜੀਵਨ ਸਾਥਣ ਸਵਰਗੀ ਪ੍ਹਿੰਸੀਪਲ ਹਰਮੀਤ ਕੌਰ ਲਗਪਗ ਪੱਚੀ ਸਾਲ ਰਾਮਗੜੀਆ ਗਰਲਜ਼ ਕਾਲਿਜ ਲੁਧਿਆਣਾ ਦੇ ਪ੍ਹਿੰਸੀਪਲ ਅਤੇ ਲੰਮਾ ਸਮਾਂ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਵੀ ਮੈਂਬਰ ਰਹੇ।
ਡਾ. ਬਲਵੰਤ ਸਿੰਘ ਆਪਣੇ ਵੱਡੇ ਵੀਰ ਸ. ਹਰਦਿਆਲ ਸਿੰਘ ਰੀਟ. ਆਈ ਏ ਐੱਸ ਤੇ ਮੋਢੀ ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੇ ਪੈਰ ਚਿੰਨ੍ਹਾਂ ਦੇ ਚੱਲਦਿਆਂ ਸਮਰਪਿਤ ਪਰਮਾਰਥ ਪਾਂਧੀ ਸਨ।
ਡਾ. ਬਲਵੰਤ ਸਿੰਘ ਜੀ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਨਿੱਘੇ ਪੁਰ ਖ਼ਲੂਸ ਤੇ ਮੁਹੱਬਤੀ ਪੁਰਖ ਸਨ। ਮੈਨੂੰ ਮਾਣ ਹੈ ਕਿ ਮੇਰਾ ਪਰਿਵਾਰ 1983 ਤੋਂ ਲੈ ਕੇ ਹੁਣ ਤੀਕ ਡਾ. ਬਲਵੰਤ ਸਿੰਘ ਤੇ ਪ੍ਰਿੰਸੀਪਲ. ਹਰਮੀਤ ਕੌਰ ਭੈਣ ਜੀ ਦਾ ਪਿਆਰ ਪਾਤਰ ਰਿਹਾ ਹੈ।