ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਸਤੰਬਰ,2025
ਨਜ਼ਦੀਕ ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਆਨੰਦਸਰ ਦੇ ਹਾਲ ਵਿੱਚ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਖੂਨਦਾਨ ਕੈਂਪ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕੀਤੀ ਗਈ । ਇਸ ਕੈਂਪ ਦੀ ਮਹਾਨਤਾ ਹੋਰ ਵੀ ਵੱਧ ਗਈ ਕਿਉਂਕਿ ਇਸ ਵੇਲੇ ਕੌਮੀ ਪੱਧਰ ਤੇ ਮੈਗਾ ਸਵੈ ਇਛੁੱਕ ਖ਼ੂਨਦਾਨ ਮੁਹਿੰਮ ਪੰਦਰਵਾੜਾ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। ਵਿਦੇਸ਼ ਤੋਂ ਸਮਾਜ ਸੇਵੀ ਜੋਗਾ ਸਿੰਘ ਸਾਧੜਾ ਦੀ ਪ੍ਰੇਰਨਾ ਨਾਲ੍ਹ ਆਯੋਜਿਤ ਖੂਨਦਾਨ ਕੈਂਪ ਲਈ ਡਾ. ਹਰਪਾਲ ਸਿੰਘ ਦੀ ਅਗਵਾਈ ਵਿੱਚ ਤਕਨੀਕੀ ਸਹਿਯੋਗ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਵਲੋਂ ਦਿੱਤਾ ਗਿਆ। ਗੁਰਦਵਾਰਾ ਸ੍ਰੀ ਆਨੰਦਸਰ ਸਾਹਿਬ ਮੁਬਾਰਕਪੁਰ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ “ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ”, “ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ”, “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ” ਵਲੋ ਕੈਂਪ ਦੀ ਸਫਲਤਾ ਲਈ ਸਹਿਯਗ ਦਿੱਤਾ ਗਿਆ। ਇਸ ਮੌਕੇ ਮਾ.ਨਰਿੰਦਰ ਸਿੰਘ ਭਾਰਟਾ ਨੇ 68 ਵੀਂ ਵਾਰ ਖ਼ੂਨਦਾਨ ਕੀਤਾ ਅਤੇ ਕੁੱਲ 41 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਗੁਰਦਵਾਰਾ ਕਮੇਟੀ ਵਲੋਂ ਪ੍ਰਧਾਨ ਪ੍ਰਧਾਨ ਮਹਿੰਦਰ ਸਿੰਘ ਤੋ ਇਲਾਵਾ ਸਤਨਾਮ ਸਿੰਘ
ਸਾਧੜਾ, ਦੇਸ ਰਾਜ ਬਾਲੀ, ਜਸਵਿੰਦਰ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ,ਰਾਵਲ ਸਿੰਘ ਗੌਰਵ ਬਾਵਾ, ਰਾਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਕਰਨਪ੍ਰੀਤ ਸਿੰਘ, ਵਰਿੰਦਰ ਸਿੰਘ ਸੇਵਾ ਕਰ ਰਹੇ ਸਨ। ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਤੋਂ ਇਲਾਵਾ ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ, ਜਸਵਿੰਦਰ ਸਿੰਘ ਡਾਕਟਰ, ਪ੍ਰਿਤਪਾਲ ਸਿੰਘ ਹਵੇਲੀ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਰਾਜਵੰਸ ਸਿੰਘ ਬੇਦੀ ਖੂਨਦਾਨ ਕਰਨ ਲਈ ਪੁੱਜੇ। ਕੈਂਪ ਵਿੱਚ ਜੀ.ਐਸ.ਤੂਰ,ਜੇ ਐਸ ਗਿੱਦਾ, ਸੁਰਿੰਦਰ ਕੌਰ ਤੂਰ, ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਡਾ.ਬਿੱਕਰ ਸਿੰਘ, ਵਾਸਦੇਵ ਪ੍ਰਦੇਸੀ, ਜਸਪਾਲ ਸਿੰਘ ਤੇ ਪਰਵਿੰਦਰ ਸਿੰਘ ਗੋਲ੍ਹੇਵਾਲ੍ਹ ਤੇ ਗਿਆਨੀ ਮਲਕੀਅਤ ਸਿੰਘ ਹਾਜਰ ਸਨ। ਬੀ.ਡੀ.ਸੀ ਬਲੱਡ ਸੈਂਟਰ
ਵਲੋਂ ਡਾ.ਹਰਪਾਲ ਸਿੰਘ, ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਰਾਜਿੰਦਰ ਠਾਕੁਰ, ਭੁਪਿੰਦਰ ਸਿੰਘ, ਪ੍ਰਿਅੰਕਾ, ਕਪਿੱਲ ਸ਼ਰਮਾ, ਜਤਿੰਦਰ ਸਿੰਘ ਵਲੋਂ ਤਕਨੀਕੀ ਸੇਵਾ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਖੂਨਦਾਨੀ ਫ਼ਰਿਸ਼ਤਿਆਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।