ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਸ਼ੂਗਰ ਮਿਲ ਦੇ ਜਨਰਲ ਮੈਨੇਜਰ ਨੂੰ ਮਿਲਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਸਤੰਬਰ,2025
ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਸ਼. ਭ. ਸ. ਨਗਰ ਵਲੋਂ ਗੰਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਆਪਰੇਟਿਵ ਸ਼ੂਗਰ ਮਿਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸਮੇਤ ਸਮੁੱਚੇ ਪ੍ਰਸ਼ਾਸ਼ਨ ਨੂੰ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਮਿਲਿਆ l ਮਿੱਲ ਪ੍ਰਸ਼ਾਸ਼ਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਬਕਾਏ ਦੇ ਸਾਢੇ ਤਿੰਨ ਕਰੋੜ ਰੁ. ਆ ਗਏ ਹਨ ਅਤੇ ਜਲਦੀ ਹੀ ਸੰਬੰਧਤ ਕਿਸਾਨਾਂ ਨੂੰ ਵੰਡ ਦਿੱਤੇ ਜਾਣਗੇ l ਵਫਦ ਨੇ ਮੰਗ ਕੀਤੀ ਕਿ ਮਿੱਲ ਕਿਸੇ ਵੀ ਹਾਲਤ ਵਿਚ ਇਕ ਨਵੰਬਰ ਤੋਂ ਲੇਟ ਨਹੀਂ ਚੱਲਣੀ ਚਾਹੀਦੀ ਅਤੇ ਹਰ ਤਰ੍ਹਾਂ ਦੀ ਮੁਰੰਮਤ ਦਾ ਕੰਮ ਸਮੇਂ ਸਿਰ ਨਬੇੜ ਲਿਆ ਜਾਵੇ l ਕਿਸੇ ਵੀ ਕੁਤਾਹੀ ਲਈ ਮਿੱਲ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ l ਪ੍ਰਸ਼ਾਸ਼ਨ ਨੇ ਦੱਸਿਆ ਕਿ ਜਨਰੇਸ਼ਨ ਪਲਾਂਟ ਦੇ ਅਧਿਕਾਰ ਇਸ ਵਾਰ ਮਿੱਲ ਪ੍ਰਸ਼ਾਸ਼ਨ ਨੇ ਲੈ ਲਏ ਹਨ ਅਤੇ ਸਮੁੱਚੇ ਪ੍ਰਬੰਧ ਪਹਿਲਾਂ ਹੀ ਕਰ ਲਏ ਜਾਣਗੇ ਅਤੇ ਮਿੱਲ ਸਮੇਂ ਸਿਰ ਪਿੜ੍ਹਾਈ ਕਰਨਾ ਸ਼ੁਰੂ ਕਰ ਦੇਵੇਗੀ l ਇਸ ਮੌਕੇ ਜਿਲ੍ਹਾ ਆਗੂ ਬਿੱਕਰ ਸਿੰਘ ਸ਼ੇਖੂਪੁਰਬਾਗ , ਰਾਮਜੀ ਦਾਸ ਰਾਣਾ, ਤਾਰਾ ਸਿੰਘ ਸ਼ਾਹਪੁਰ, ਕੁਲਵਿੰਦਰ ਸਿੰਘ ਉਸਮਾਨਪੁਰ ਸਮੇਤ ਬਹੁਤ ਸਾਰੇ ਗੰਨਾ ਕਸ਼ਤਕਾਰ ਸ਼ਾਮਲ ਸਨ l