← ਪਿਛੇ ਪਰਤੋ
ਫਾਜ਼ਿਲਕਾ: ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ
ਫਾਜ਼ਿਲਕਾ 3 ਸਤੰਬਰ 2025- ਸੰਤ ਬਾਬਾ ਸੁਖਦੇਵ ਸਿੰਘ ਜੀ ਰੂਮੀ ਵਾਲਿਆਂ ਵੱਲੋਂ ਫਾਜ਼ਿਲਕਾ ਵਿਖੇ ਲੰਗਰ ਲਗਾਉਣ ਲਈ ਆ ਰਹੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਥੇ ਕਾਵਾਂ ਵਾਲੇ ਬੰਨ ਤੇ ਬਹੁਤ ਜਿਆਦਾ ਪਾਣੀ ਹੈ ਅਤੇ ਬੰਨ ਕਮਜ਼ੋਰ ਹੋ ਰਿਹਾ ਹੈ। ਇਸ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਰਿਪੇਅਰ ਕੀਤਾ ਜਾ ਰਿਹਾ ਹੈ। ਜੇਕਰ ਇਸ ਬੰਨ ਤੇ ਭੀੜ ਵਧੇਗੀ ਤਾਂ ਇਸ ਬੰਨ ਦੇ ਟੁੱਟਣ ਦਾ ਖਤਰਾ ਹੈ। ਇਸ ਤੋਂ ਬਿਨਾਂ ਬੰਨ ਵਾਲੇ ਪਾਸੇ ਨੂੰ ਆਉਣ ਵਾਲੀ ਇੱਕੋ ਇੱਕ ਸੜਕ ਬਹੁਤ ਤੰਗ ਹੈ ਅਤੇ ਜੇਕਰ ਇੱਥੇ ਲੰਗਰ ਵਾਲੀ ਟਰੈਕਟਰ ਟਰਾਲੀਆਂ ਹੋਰ ਆ ਗਏ ਤਾਂ ਬੰਨ ਤੱਕ ਮਿੱਟੀ ਭੇਜਣ ਦਾ ਕੰਮ ਰੁਕ ਜਾਵੇਗਾ ਅਤੇ ਬੰਨ ਟੁੱਟਣ ਦਾ ਖਤਰਾ ਹੋਰ ਵੱਧ ਜਾਵੇਗਾ। ਜੇਕਰ ਇਹ ਬੰਨ ਟੁੱਟ ਗਿਆ ਤਾਂ ਹੜ ਹੋਰ ਕਈ ਪਿੰਡਾਂ ਤੱਕ ਫੈਲ ਜਾਵੇਗਾ ।ਇਸ ਲਈ ਸੰਗਤਾਂ ਨੂੰ ਅਪੀਲ ਹੈ ਕਿ ਕਾਂਵਾਂ ਵਾਲੀ ਪੱਤਣ ਵਾਲੀ ਰੋਡ ਤੇ ਅਤੇ ਬੰਨ ਦੇ ਉੱਪਰ ਲੰਗਰ ਨਾ ਲਗਾਏ ਜਾਣ ਅਤੇ ਇਹ ਲੰਗਰ ਉਸ ਤੋਂ ਪਿੱਛੇ ਕਿਸੇ ਅਜਿਹੀ ਥਾਂ ਤੇ ਲਗਾਏ ਜਾਣ ਜਿਸ ਨਾਲ ਆਵਾਜਾਈ ਵਿੱਚ ਰੁਕਾਵਟ ਨਾ ਹੋਵੇ ਅਤੇ ਬੰਨ ਤੱਕ ਮਿੱਟੀ ਭੇਜਣ ਵਿੱਚ ਦੇਰੀ ਨਾ ਹੋਵੇ। ਉਨਾਂ ਨੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਹ ਲੰਗਰ ਉਸ ਸਥਾਨ ਤੇ ਲਗਾਏ ਜਾਣ ਜਿੱਥੇ ਲਗਾਉਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੋਵੇ ਤਾਂ ਜੋ ਇਸ ਨਾਲ ਰਾਹਤ ਕਾਰਜਾਂ ਵਿੱਚ ਰੁਕਾਵਟ ਨਾ ਪਵੇ।
Total Responses : 1431