ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਧੂਮਧਾਮ ਨਾਲ ਮਨਾਇਆ 79 ਵਾਂ ਅਜਾਦੀ ਦਿਹਾੜਾ
ਅਸ਼ੋਕ ਵਰਮਾ
ਭਗਤਾ ਭਾਈ,14 ਅਗਸਤ 2025: ਭਗਤਾ ਭਾਈ ਇਲਾਕਾ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਵਿਖੇ ਧ 79 ਵਾਂ ਅਜਾਦੀ ਦਿਹਾੜਾ ਪੂਰੀ ਧੂਮ ਧਾਮ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਭਗਤੀ ਦੇ ਗੀਤ ‘ਸਰਫਰੋਸ਼ੀ ਕੀ ਤਮੰਨਾ’ ਨਾਲ ਕੀਤੀ ਗਈ। ਇਸ ਤੋਂ ਬਾਅਦ ਨਰਸਰੀ ਤੋਂ ਪਹਿਲੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ‘ਮਾਣ ਤਿਰੰਗੇ ਤੇ ਡਾਂਸ ਪੇਸ਼ ਕੀਤਾ ਤਾਂ ਪੂਰਾ ਮਹੌਲ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਦਿਖਾਈ ਦਿੱਤਾ। ਛੋਟੇ ਬੱਚੇ ਇਸ ਮੌਕੇ ਕਾਫੀ ਮਨਮੋਹਕ ਦਿ੍ਰਸ਼ ਪੇਸ਼ ਕਰ ਰਹੇ ਸਨ। ਇਸ ਮੌਕੇ ਸਕੂਲ ਦੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਇੰਟਰ ਹਾਊਸ ਸਮੂਹਿਕ ਗਾਣ ਦੀ ਪੇਸ਼ਕਾਰੀ ਦਿੱਤੀ।
ਨੋਵੀਂ ਤੋਂ ਬਾਹਰਵੀ ਦੇ ਵਿਦਿਆਰਥੀਆਂ ਨੇ ‘ਸਾਕਾ ਪਹਿਲਗਾਮ ਦਾ’ ਰਾਹੀਂ ਭਾਰਤੀ ਫੌਜ ਦੀ ਬਹਾਦਰੀ ਸਬੰਧੀ ਕੋਰੀਗ੍ਰਾਫੀ ਪੇਸ਼ ਕੀਤੀ । ਇਸ ਮੌਕੇ ਕਾਰਡ ਮੇਕਿੰਗ, ਹੋਮ ਡੈਕੋਰੇਸ਼ਨ ,ਹੈਂਗਿੰਗ ਡੈਕੋਰੇਸ਼ਨ , ਪੋਸਟਰ ਮੇਕਿੰਗ , ਅਜਾਦੀ ਘੁਲਾਟੀਆਂ ਦੀਆਂ ਤਸਵੀਰਾਂ , ਤਿਰੰਗਾ ਬਨਾਉਣ ਅਤੇ ਇੰਟਰ ਹਾਊਸ ਡਿਸਪਲੇ ਬੋਰਡ ਡੈਕੋਰੇਸ਼ਨ ਮੁਕਾਬਲੇ ਵੀ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੁਨਰ ਤੇ ਕਲਾ ਦਾ ਦਿਖਾਵਾ ਕੀਤਾ। ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਹਜ਼ਾਰਾਂ ਸੂਰਮਿਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਸਦਕਾ ਅਜ਼ਾਦ ਫਿਜ਼ਾ ’ਚ ਸਾਹ ਲੈ ਰਹੇ ਹਾਂ।
ਉਨਾਂ ਇਸ ਮੌਕੇ ਵਿਦਿਆਰਥੀਆਂ ਨੂੰ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਨੂੰ ਆਪਣਾ ਫਰਜ਼ ਸਮਝਣ ਅਛੇ ਉਨਾਂ ਦੇ ਸੁਪਨਿਆਂ ਨੂੰ ਜਿਉਂਦੇ ਰੱਖਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮਾਰਕੀਟ ਕਮੇਟੀ ਭਗਤਾ ਭਾਈ ਦੇ ਸਾਬਕਾ ਚੇਅਰਮੈਨ ਹਰਦੇਵ ਸਿੰਘ ਬਰਾੜ, ਸਕੂਲ ਦੇ ਚੇਅਰ ਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ , ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ , ਵਿੱਤ ਸਕੱਤਰ ਸਰਪੰਚ ਗੁਰਮੀਤ ਸਿੰਘ , ਸਮੂਹ ਕੋਆਰਡੀਨੇਟਰਜ ਅਤੇ ਸਟਾਫ ਮੈਂਬਰ ਹਾਜ਼ਰ ਸਨ।