ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਦਾ ਮਲੇਸ਼ੀਆ 'ਚ ਗਲੋਬਲ ਇਨਵਾਇਰਮੈਂਟ ਐਵਾਰਡ ਨਾਲ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
- 25 ਸਾਲਾਂ ਤੋਂ ਵਾਤਾਵਰਣ ਨੂੰ ਸੰਭਾਲਣ ਲਈ ਕਰ ਰਹੇ ਹਨ ਵੱਡੇ ਉੱਦਮ
ਮਾਲੇਰਕੋਟਲਾ 27 ਜੂਨ 2025 - ਜ਼ਿਲ੍ਹਾ ਮਾਲੇਰਕੋਟਲਾ ਦੇ ਉੱਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਸ.ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ ਗਰੁੱਪ ਵੱਲੋਂ ਪਿਛਲੇ 25 ਸਾਲਾਂ ਲਗਾਤਾਰ ਵਾਤਾਵਰਨ ਨੂੰ ਬਚਾਉਣ ਤੇ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।ਜਿਸ ਤਹਿਤ ਹਰ ਸਾਲ ਪੰਦਰਵਾੜਾ ਮੁਹਿੰਮ ਤਹਿਤ 100 ਕਿਲੋਮੀਟਰ ਦੇ ਏਰੀਏ ਵਿੱਚ ਹਜ਼ਾਰਾਂ ਦਰਖ਼ਤ ਲਗਾਏ ਜਾਂਦੇ ਹਨ। ਜਿਸ ਕਰਕੇ ਉਨਾਂ ਦੇ ਵਾਤਾਵਰਨ ਪ੍ਰੀਤੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਭਾਰਤ ਤੋਂ ਇਲਾਵਾ ਇੰਟਰਨੈਸ਼ਨਲ ਪੱਧਰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਮੁੰਡੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਕਿਉਂਕਿ ਨੇ ਪੰਜਾਬ ਤੋਂ ਇਲਾਵਾ ਭਾਰਤ ਵਿੱਚ ਵੀ ਵੱਖ ਵੱਖ ਥਾਵਾਂ ਤੇ ਬੂਟੇ ਲਗਾਉਣ ਦੀ ਸੇਵਾ ਉਨਾਂ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਪਿਛਲੇ ਸਾਲ ਦੁਬਈ ਤੇ ਮਲੇਸ਼ੀਆ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਦਰਜਨਾਂ ਛਾਂ ਬੂਟੇ ਲਗਾਉਣ ਦੀ ਸੇਵਾ ਨਿਭਾਈ ਹੈ ਉਥੇ ਵੀ ਉਨ੍ਹਾਂ ਨੂੰ ਪਹਿਲਾਂ ਇੰਟਰਨੈਸ਼ਨਲ ਪੱਧਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸੇ ਲੜੀ ਤਹਿਤ ਇੰਟਰਨੈਸ਼ਨਲ ਪੱਧਰ ਤੇ ਸਿੱਖ ਭਾਈਚਾਰੇ ਦਾ ਨਾਮ ਉੱਚਾ ਕਰ ਰਹੀ ਸੰਸਥਾ ਨੈੱਟਵਰਕ ਔਫ ਸਿੱਖ ਇੰਟਰਨੈਸ਼ਨਲ ਲਿਮਟਿਡ ਮਲੇਸ਼ੀਆ ਦੇ ਪ੍ਰਧਾਨ ਮੋਹਨ ਸਿੰਘ ਸਿੱਧੂ ਵੱਲੋਂ ਗਲੋਬਲ ਇਨਵਾਇਰਮੈਂਟ ਐਵਾਰਡ 2025 ਨਾਲ ਸਨਮਾਨਤ ਕੀਤਾ ਗਿਆ ਹੈ। ਐਵਾਰਡ ਪ੍ਰਾਪਤ ਕਰਨ ਮੌਕੇ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਇਹ ਸੇਵਾ ਪ੍ਰਮਾਤਮਾ ਨੇ ਆਪ ਸਾਨੂੰ ਬਖ਼ਸ਼ ਕੀਤੀ ਹੈ।ਜਿਸ ਕਰਕੇ ਇਨ੍ਹਾਂ ਸਤਿਕਾਰ ਮਿਲ ਰਹਿਆ ਹੈ। ਇਨਾਂ ਕਾਰਜਾਂ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਰਹੀ ਹੈ ਉਨਾਂ ਕਿਹਾ ਕਿ ਇਹ ਸੇਵਾ ਆਖਰੀ ਸਾਹ ਤੱਕ ਨਿਰੰਤਰ ਜਾਰੀ ਰਹੇਗੀ।