ਸਰਕਾਰੀ ਕਾਲਜ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ ਗਰਾਂਟ ਜਾਰੀ: ਚੇਅਰਮੈਨ ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 14 ਜੂਨ -ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17 ਲੱਖ ਇਕਤਾਲੀ ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕੇ ਇਸ ਸੈਂਟਰ ਵਿਚ ਆਧੁਨਿਕ ਸੁਵਿਧਾਵਾਂ ਨਾਲ ਲੈਸ ਇੱਕ ਸ੍ਕਿੱਲ ਲੈਬ ਤਿਆਰ ਕੀਤੀ ਜਾਵੇਗੀ ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਤਰਾਂ ਦੀਆਂ ਇੰਡਸਟਰੀਐਲ ਸਕਿਲ਼ ਜਿੰਵੇ ਬਿਜ਼ਨਸ ਕਮਿਊਨੀਕੇਸ਼ਨ, ਸੋਫਟ ਸਕਿੱਲਜ਼ , ਬੋਰਡ ਰੂਮ ਅਤਿਕੇਟਜ਼, ਇੰਟਰਵਿਊ ਸਕਿਲਜ਼ , ਡਰੈੱਸ ਅਤੀਕਟੇਸ, ਡਇਨਿੰਗ ਅਤੀਕੇਟਜ਼ ਆਦਿ ਸਿਖਾਏ ਜਾਣਗੇ ਅਤੇ ਮਾਹਿਰਾਂ ਵੱਲੋਂ ਜਾਬ ਐਨਵਾਇਰਮੈਂਟ ਦੇ ਹਿਸਾਬ ਨਾਲ ਨੌਕਰੀਆਂ ਲਈ ਤਿਆਰ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇਹ ਸੁਵਿਧਾ ਸਥਾਪਿਤ ਕਰਨ ਲਈ ਸਰਕਾਰੀ ਕਾਲਜ ਗੁਰਦਾਸਪੁਰ ਦਾ ਨਿਵੇਕਲਾ ਕਾਲਜ ਬਣ ਗਿਆ ਹੈ ਜਿੱਥੇ ਵਿਦਿਆਰਥੀਆਂ ਦੀ ਸਕਿੱਲ਼ ਨੂੰ ਨਿਖਾਰਨ ਲਈ ਇਹ ਮੁਫ਼ਤ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਸ ਸ੍ਕਿਲ ਲੈਬ ਸਥਾਪਿਤ ਹੋਣ ਨਾਲ ਕਾਲਜ ਵਿਚ ਸ਼ੁਰੂ ਕੀਤੇ ਜਾ ਰਹੇ ਨਵੇਂ ਕੋਰਸਾਂ ਨੂੰ ਵੀ ਬਲ ਮਿਲੇਗਾ। ਇਸ ਸਾਲ ਕਾਲਜ ਵਿੱਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲੱਗਭਗ 3 ਗੁਣਾ ਵਧੀ ਹੈ ਅਤੇ ਨਵੇਂ ਕੋਰਸਾਂ ਦੇ ਆਉਣ ਨਾਲ ਅਤੇ ਤਜੁਰਬੇਕਾਰ ਅਧਿਆਪਕਾਂ ਦੀ ਨਿਯੁਕਤੀ ਹੋਣ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਦਾ ਮੋਢੀ ਕਾਲਜ ਬਣ ਗਿਆ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਇਸ ਸੈਂਟਰ ਦੇ ਬਣ ਜਾਣ ਨਾਲ ਜਿੱਥੇ ਵਿਦਿਆਰਥੀਆਂ ਦੀ ਗੁਣਵਤਾ ਵਿਚ ਵਾਧਾ ਹੋਵੇਗਾ ਉੱਥੇ ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਦੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਕਾਲਜ ਵੱਲੋਂ ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਲਈ ਆਧੁਨਿਕ ਇੰਫਰਸਟਰਕਚਰ ਤਿਆਰ ਕਰ ਲਿਆ ਗਿਆ ਹੈ । ਕਾਲਜ ਵੱਲੋਂ ਇਸ ਵਰ੍ਹੇ ਖੇਡਾਂ ਦੇ ਖੇਤਰ ਵਿਚ ਵੀ ਸਾਰੀਆਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਵਿਸ਼ੇਸ਼ ਖੇਡ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।