ਵਿਦਿਆਰਥੀਆਂ ਨੂੰ ਕੁਦਰਤੀ ਤੇ ਗੈਰ ਕੁਦਰਤੀ ਆਫਤਾਵਾਂ ਬਾਰੇ ਕੀਤਾ ਜਾਗਰੂਕ
ਰੋਹਿਤ ਗੁਪਤਾ
ਬਟਾਲਾ, 14 ਜੂਨ ਕਮਾਂਡੈਟ ਰਵੇਲ ਸਿੰਘ ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਤੇ ਸਟੋਰ ਸੁਪਰਡੈਂਟ, ਸਿਵਲ ਡਿਫੈਂਸ ਬਟਾਲਾ ਦੀ ਅਗਵਾਈ ‘ਚ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਹਰਨਾਮ ਨਗਰ, ਗਲੀ ਮਸਜਿਦ ਵਾਲੀ ਵਿਖੇ ਬੱਚਿਆਂ ਦੇ ਚੱਲ ਰਹੇ 10 ਰੋਜ਼ਾ ਧਾਰਮਿਕ ਗਰਮੀਆਂ ਦਾ ਕੈਂਪ ਦੋਰਾਨ, 8ਵੇਂ ਦਿਨ “ ਨਾਗਰਿਕ ਸੁਰੱਖਿਆ ਕੈਂਪ ” ਲਗਾਇਆ ਗਿਆ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋ ਕੁਦਰਤੀ ਤੇ ਗੈਰ ਕੁਦਰਤੀ ਆਫਤਾਵਾਂ ਬਾਰੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਵਾਤਾਵਰਨ ਦੇ ਬਦਲਾਵ ਕਾਰਣ, ਆਫਤਾ ਦੇ ਰੂਪ ਵੀ ਭਿਆਨਕ ਹੁੰਦੇ ਜਾ ਰਹੇ ਹਨ। ਇਨਾਂ ਨੂੰ ਨਜਿੱਠਣ ਲਈ ਹਰੇਕ ਆਮ ਤੇ ਖਾਸ ਨਾਗਰਿਕ ਨੂੰ ਸੁਰੱਖਿਆਂ ਦੇ ਗੁਰ ਸਿੱਖਣੇ ਬਹੁਤ ਹੀ ਜਰੂਰੀ ਹਨ। ਅਗੇ ਉਹਨਾਂ ਵਲੋਂ ਸੜ੍ਹ ਜਾਣ, ਘਰੇਲੂ ਗੈਸ ਸਿਲੈਂਡਰ ਦੀ ਸਾਂਭ ਸੰਭਾਲ ਬਾਰੇ ਦਸਿਆ । ਕਿਸੇ ਹੰਗਾਮੀ ਹਾਲਤ ਵਿਚ ਤੁਰੰਤ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਾਲ ਕਰਕੇ ਕਿਸੇ ਵੀ ਕਿਸਮ ਦੀ ਮਦਦ ਲਈ ਜਾ ਸਕਦੀ ਹੈ, ਬਾਰੇ ਵਿਸਥਾਰ ਨਾਲ ਦਸਿਆ।
ਇਸ ਮੌਕੇ ਕੈਂਪ ਪ੍ਰਬੰਧਕ ਗਿਆਨੀ ਹਰਬੰਸ ਸਿੰਘ ਹੰਸਪਾਲ ਸੈਕਟਰ ਵਾਰਡਨ, ਅਵਤਾਰ ਸਿੰਘ, ਪ੍ਰਚਾਰਕ ਪੰਥਜੀਤ ਸਿੰਘ (ਧਰਮ ਪ੍ਰਚਾਰ ਕਮੇਟੀ) ਮਨਜੀਤ ਕੌਰ, ਰਜਵੰਤ ਕੌਰ ਤੇ ਸਿਵਲ ਡਿਫੈਂਸ ਵਲੋਂ ਕਪਿਲ ਚੋਪੜਾ, ਜਸਪਾਲ ਸਿੰਘ, ਰੂਬੀ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਭੇਜ, ਗੁਰਪ੍ਰੀਤ ਸਿੰਘ ਦੇ ਨਾਲ ਸਿੱਖਿਆਰਥੀ ਹਾਜ਼ਰ ਸਨ।