ਮੋਟਰਸਾਈਕਲ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਦੋ ਔਰਤਾਂ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2025- ਬਟਾਲਾ ਵਿੱਚ ਹਰ ਰੋਜ਼ ਗੋਲੀ ਚਲਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹੁਣ ਗੌਂਸਪੁਰਾ ਇਲਾਕੇ ਚ ਬੀਤੀ ਦੇਰ ਰਾਤ ਕੁਝ ਨੌਜਵਾਨ ਫਾਇਰਿੰਗ ਕਰਕੇ ਫ਼ਰਾਰ ਹੋ ਗਏ।ਫਾਇਰਿੰਗ ਕਰਨ ਦੀ ਵਜ੍ਹਾ ਤਾ ਸਪੱਸ਼ਟ ਨਹੀਂ ਹੋਈ ਪਰ ਦੋ ਔਰਤਾ ਦੇ ਗੋਲੀ ਲੱਗਣ ਦੀ ਗੱਲ ਦੱਸੀ ਜਾ ਰਹੀ ਹੈ ਜਿਨਾਂ ਵਿੱਚੋਂ ਇਕ ਔਰਤ ਜੋ ਘਰੋਂ ਕੁਝ ਕਰਿਆਨੇ ਦਾ ਸਾਮਾਨ ਲੈਣ ਲਈ ਬਾਹਰ ਗਈ ਸੀ ਦੇ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਈ ਹੈ ਅਤੇ ਉਸ ਦੀ ਹਾਲਾਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਰੈਫਰ ਕੀਤਾ ਗਿਆ ਹੈ।
ਉੱਥੇ ਹੀ ਪੁਲਿਸ ਥਾਣਾ ਸਿਵਿਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਅਤੇ ਮੌਕੇ ਤੇ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਚ ਤਿੰਨ ਰੌਂਦ ਫਾਇਰ ਕਰਕੇ ਅਣਪਛਾਤੇ ਵਿਅਕਤੀ ਮੌਕੇ ਤੋ ਫ਼ਰਾਰ ਹੋਏ ਹਨ ਅਤੇ ਇਕ ਔਰਤ ਜ਼ਖ਼ਮੀ ਹੋਈ ਹੈ। ਉਹਨਾਂ ਵਲੋਂ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਉੱਥੇ ਹੀ ਇਸ ਵਾਰਦਾਤ ਚ ਮੁਹੱਲੇ ਦੀ ਇਕ ਹੋਰ ਔਰਤ ਜ਼ਖ਼ਮੀ ਹੋਈ ਹੈ ਉਸਨੇ ਇਸ ਵਾਰਦਾਤ ਬਾਰੇ ਜਾਣਕਾਰੀ ਵੀ ਦਿੱਤੀ।