ਗੂਗਲ ਨੇ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼
ਨਵੀਂ ਦਿੱਲੀ, 18 ਮਾਰਚ 2025 - ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਮੰਗਲਵਾਰ (18 ਮਾਰਚ) ਨੂੰ ਇਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ 32 ਬਿਲੀਅਨ ਡਾਲਰ (2.7 ਲੱਖ ਕਰੋੜ ਰੁਪਏ) ਵਿੱਚ ਨਿਊਯਾਰਕ ਸਥਿਤ ਇੱਕ ਵੱਡੇ ਸਾਈਬਰ ਸੁਰੱਖਿਆ ਸਟਾਰਟਅੱਪ ਵਿਜ਼ ਇੰਕ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਅਲਫਾਬੇਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਕਦ ਸੌਦਾ ਹੈ। ਇਸ ਦੇ ਜ਼ਰੀਏ, ਅਲਫਾਬੇਟ ਆਪਣੇ ਗੂਗਲ ਕਲਾਉਡ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।
ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ, “ਗੂਗਲ ਨੇ ਹਮੇਸ਼ਾ ਸਾਈਬਰ ਸੁਰੱਖਿਆ ਨੂੰ ਪਹਿਲ ਦਿੱਤੀ ਹੈ। ਅੱਜ, ਕਾਰੋਬਾਰ ਅਤੇ ਸਰਕਾਰਾਂ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਕਲਾਊਡ ਹੱਲ ਅਤੇ ਮਲਟੀ-ਕਲਾਊਡ ਵਿਕਲਪ ਚਾਹੁੰਦੇ ਹਨ। ਗੂਗਲ ਕਲਾਊਡ ਅਤੇ ਵਿਜ਼ ਕਲਾਉਡ ਮਿਲ ਕੇ ਸੁਰੱਖਿਆ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣਗੇ।”
ਕਿਹਾ ਜਾਂਦਾ ਹੈ ਕਿ ਸਾਈਬਰ ਸੁਰੱਖਿਆ ਕੰਪਨੀ ਵਿਜ਼ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਸਾਲ 2023 ਵਿੱਚ ਇਸਦੀ ਸਾਲਾਨਾ ਆਮਦਨ $500 ਮਿਲੀਅਨ ਸੀ, ਜੋ ਕਿ 2025 ਤੱਕ $1 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਸਾਲ 2023 ਵਿੱਚ, ਇਸਨੇ 12 ਬਿਲੀਅਨ ਡਾਲਰ ਦੇ ਮੁਲਾਂਕਣ ‘ਤੇ ਨਿਵੇਸ਼ ਲਿਆ, ਜੋ ਬਾਅਦ ਵਿੱਚ ਵਧ ਕੇ $16 ਬਿਲੀਅਨ (ਲਗਭਗ 1,380 ਅਰਬ ਰੁਪਏ) ਹੋ ਗਿਆ। ਅਲਫਾਬੇਟ ਇਸ ਨੂੰ ਖਰੀਦ ਕੇ ਆਪਣੀ ਕਲਾਊਡ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
- Download Babushahi App
-
-