ਸਲਾਨਾ ਕ੍ਰਿਕਟ ਟੂਰਨਾਂਮੈਂਟ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤੀ ਸ਼ਿਰਕਤ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 29 ਮਈ, 2023: ਪੰਜਾਬ ਸਰਕਾਰ ਪਿੰਡਾਂ ਵਿੱਚ ਖੇਡਾਂ ਤੇ ਖਿਡਾਰੀਆਂ ਲਈ ਢੁਕਵਾ ਮਾਹੋਲ ਸਿਰਜ ਰਹੀ ਹੈ, ਤਾਂ ਜੋ ਖਿਡਾਰੀ ਅਨੁਕੂਲ ਵਾਤਾਵਰਣ ਵਿੱਚ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਸਕਣ। ਪਿੰਡਾਂ ਵਿਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ, ਜਿੱਥੇ ਖਿਡਾਰੀਆਂ ਲਈ ਸਹੂਲਤਾਂ ਦੀ ਕੋਈ ਘਾਟ ਨਹੀ ਹੋਵੇਗੀ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਇਥੋ ਨੇੜਲੇ ਪਿੰਡ ਮਝੇੜ ਵਿੱਚ ਯੂਥ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਆਯੋਜਿਤ 13ਵੇ. ਕ੍ਰਿਕਟ ਟੂਰਨਾਮੈਂਟ ਵਿਚ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨਾਂ ਤੋਂ ਪੈਦਾ ਹੋਏ ਖਿਡਾਰੀਆਂ ਨੇ ਪੰਜਾਬ ਤੋ ਇਲਾਵਾ ਭਾਰਤ ਅਤੇ ਸੰਸਾਰ ਵਿੱਚ ਜਿਕਰਯੋਗ ਮੁਕਾਮ ਹਾਸਲ ਕੀਤੇ ਹਨ। ਖੇਡ ਮੁਕਾਬਲੇ ਟੂਰਨਾਮੈਂਟ ਆਯੋਜਿਤ ਕਰਵਾਉਣ ਵਾਲੇ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਖਿਡਾਰੀਆਂ ਦਾ ਰੁੱਖ ਖੇਡ ਮੈਦਾਨਾ ਵੱਲ ਮੋੜਿਆ ਹੈ। ਅੱਜ ਪੰਜਾਬ ਦੇ ਨੋਜਵਾਨ ਨਸ਼ਿਆ ਦੇ ਕੋਹੜ ਨੂੰ ਲਾਹਨਤ ਮੰਨਦੇ ਹਨ ਅਤੇ ਪੰਜਾਬ ਦੇ ਹਰ ਪਿੰਡ ਦੇ ਖੇਡ ਮੈਦਾਨ ਦਾ ਸਿੰਗਾਰ ਬਣ ਰਹੀਆਂ ਹਨ। ਖਿਡਾਰੀਆਂ ਦੀ ਚੰਗੇ ਖੇਡ ਮੈਦਾਨ ਦੀ ਮੰਗ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਚੰਗਰ ਇਲਾਕੇ ਵਿੱਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ। ਚੰਗਰ ਦੀ ਸਿੰਚਾਈ ਲਈ ਲਿਫਟ ਸਿੰਚਾਈ ਯੋਜਨਾ ਤੇ ਕੰਮ ਚੱਲ ਰਿਹਾ ਹੈ, ਖੇਡਾਂ ਲਈ ਨੋਜਵਾਂਨਾ ਨੂੰ ਉਤਸ਼ਾਹਿਤ ਕਰਨ ਵਾਲੇ ਕਲੱਬ ਨੂੰ ਕੈਬਨਿਟ ਮੰਤਰੀ ਨੇ 50 ਹਜਾਰ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ। ਯੂਥ ਵੈਲਫੇਅਰ ਸਪੋਰਟਸ ਕਲੱਬ ਮਝੇੜ ਵੱਲੋ ਕੈਬਨਿਟ ਮੰਤਰੀ ਹਰਜੋਤ ਬੈਸ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸਪੋਰਟਸ ਕਲੱਬ ਦੇ ਮੈਂਬਰ ਲੱਕੀ ਰਾਣਾ, ਜਸਵਿੰਦਰ ਸਿੰਘ, ਕਲੱਬ ਪ੍ਰਧਾਨ ਬਬਲੂ ਰਾਣਾ, ਜਸਵੀਰ ਰਾਣਾ ਅਤੇ ਇਲਾਕੇ ਦੇ ਪਤਵੰਤੇ ਤੇ ਪਾਰਟੀ ਆਗੂ ਦਲਜੀਤ ਸਿੰਘ ਕਾਕਾ ਨਾਨਗਰਾ, ਜਰਨੈਲ ਸਿੰਘ ਦਬੂੜ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ,ਡਾ. ਮਨਜੀਤ ਸਿੰਘ, ਗਗਨ ਗਿੱਲ, ਮਨਜੀਤ ਆਲੋਵਾਲ, ਹਾਕਮ ਸ਼ਾਹ ਹਾਜ਼ਰ ਸਨ।