ਸੁਖਬੀਰ ਬਾਦਲ ਵਲੋਂ ਅਜਨਾਲਾ ਦੇ ਹਲਕਾ ਇੰਚਾਰਜ ਦਾ ਐਲਾਨ
-ਅਜਨਾਲਾ ਹਲਕੇ ਦੇ ਜੋਧ ਸਿੰਘ ਸਮਰਾ ਹੋਣਗੇ ਇੰਚਾਰਜ: ਬਾਦਲ
ਚੰਡੀਗੜ੍ਹ 31 ਜਨਵਰੀ 2023- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਨੌਜਵਾਨ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ਼ ਦੀ ਜਿੰਮੇਵਾਰੀ ਦਿੱਤੀ ਹੈ। ਇਹ ਜਾਣਕਾਰੀ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵਲੋਂ ਦਿੱਤੀ ਗਈ।