ਜੰਮੂ ਕਸ਼ਮੀਰ ਦੇ ਡੀ ਜੀ ਪੀ ਜੇਲ੍ਹਾਂ ਦੀ ਸ਼ੱਕੀ ਹਾਲਾਤ ਵਿਚ ਮੌਤ, ਕਤਲ ਦਾ ਸ਼ੱਕ
ਜੰਮੂ, 4 ਅਕਤੂਬਰ, 2022: ਜੰਮੂ ਕਸ਼ਮੀਰ ਦੇ ਡੀ ਜੀ ਪੀ ਜੇਲ੍ਹਾਂ ਐਚ ਕੇ ਲੋਹੀਆ ਨੂੰ ਜੰਮੂ ਦੇ ਉਦੈਵਾਲਾ ਵਿਚਲੇ ਘਰ ਵਿਚ ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ। ਘਟਨਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਹੈ।
ਸ਼ੁਰੂਆਤੀ ਪੜਤਾਲ ਵਿਚ ਇਹ ਕਤਲ ਦਾ ਕੇਸ ਜਾਪ ਰਿਹਾ ਹੈ। ਇਹ ਪ੍ਰਗਟਾਵਾ ਜੰਮੂ ਕਸ਼ਮੀਰਪੁਲਿਸ ਨੇ ਕੀਤਾ ਹੈ। ਅਫਸਰ ਦਾ ਘਰੇਲੂ ਨੌਕਰ ਫਰਾਰ ਦੱਸਿਆ ਜਾ ਰਿਹਾ ਹੈ। ਫੋਰੈਂਸਿਕ ਤੇ ਕ੍ਰਾਈਮ ਟੀਮਾਂ ਮੌਕੇ ਦਾ ਜਾਇਜ਼ਾ ਲੈ ਰਹੀਆਂ ਹਨ ਤੇ ਜਾਂਚ ਜਾਰੀ ਹੈ।
ਇਹ ਘਟਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਵਾਪਰੀ ਹੈ।