CBI ਰੇਡ ਦਾ AAP ਆਗੂਆਂ ਨੇ ਕੀਤਾ ਤਿੱਖਾ ਵਿਰੋਧ
ਰਵਿੰਦਰ ਢਿੱਲੋਂ
ਖੰਨਾ, 7 ਅਕਤੂਬਰ 2026- ਪੰਜਾਬ ਅੰਦਰ ਸੀਬੀਆਈ ਦੀ ਰੇਡ ਦਾ ਆਪ ਆਗੂਆਂ ਨੇ ਤਿੱਖਾ ਵਿਰੋਧ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਾਜਪਾ ਇਸ ਤਰੀਕੇ ਨਾਲ ਪੰਜਾਬੀਆਂ ਨੂੰ ਡਰਾ ਕੇ ਵੋਟਾਂ ਨਹੀਂ ਲੈ ਸਕਦੀ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਢੇ 4 ਸਾਲ ਦੌਰਾਨ ਕੋਈ ਐਕਸ਼ਨ ਕਿਉਂ ਨਹੀਂ ਹੋਇਆ। ਜਦੋਂ ਵੀ ਕਿਸੇ ਸੂਬੇ ਅੰਦਰ ਵੋਟਾਂ ਨੇੜੇ ਆਉਂਣਦੀਆਂ ਹਨ ਤਾਂ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਨੂੰ ਐਕਟਿਵ ਕਰ ਦਿੰਦੀ ਹੈ। ਇਸ ਪਿੱਛੇ ਬਹੁਤ ਵੱਡੀ ਸਿਆਸੀ ਚਾਲ ਹੈ ਕਿ ਵੋਟਾਂ ਨੇੜੇ ਬਾਕੀ ਪਾਰਟੀਆਂ ਨੂੰ ਡਰਾ ਧਮਕਾ ਕੇ ਝੂਠੇ ਕੇਸ ਦਰਜ ਕਰਕੇ ਉਸ ਮਗਰੋਂ ਉਹਨਾਂ ਨੂੰ ਚੋਣਾਂ ਲੜਨ ਨਾ ਦਿਓ ਤੇ ਜੇਲ੍ਹ ਅੰਦਰ ਸੁੱਟ ਦਿਓ। ਜਦੋਂ ਕੋਈ ਲੀਡਰ ਤਿੰਨ ਮਹੀਨੇ ਰਹਿ ਗਏ ਤੇ ਤਿੰਨ ਮਹੀਨੇ ਤੁਸੀਂ ਅੰਦਰ ਕਟਾ ਦੇਣੇ ਤਾਂ ਉਹ ਚੋਣ ਕਿੱਥੋ ਲੜੇਗਾ? ਇਹ ਭਾਜਪਾ ਦਾ ਸਿਆਸੀ ਏਜੰਡਾ ਹੈ ਤੇ ਇਹ ਚੋਣਾਂ ਜਿੱਤਣ ਲਈ ਹੱਥਕੰਡੇ ਅਪਨਾ ਰਹੇ ਹਨ। ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਸਾਰਿਆਂ ਅੱਗੇ ਨੰਗਾ ਹੋ ਗਏ ਹਨ ਸਾਰੇ ਦੇਸ਼ ਅੰਦਰ ਅੱਗ ਲੱਗੀ ਹੋਈ ਹੈ ਤੇ ਵਿਰੋਧ ਹੋ ਰਿਹਾ ਹੈ ਕਿ ਉਸਨੂੰ ਬਦਲਿਆ ਜਵੇ ਤੇ ਐਕਸ਼ਨ ਲਿਆ ਜਾਵੇ। ਭਾਜਪਾ ਗਿਆਨੇਸ਼ ਕੁਮਾਰ ਉਪਰ ਐਕਸ਼ਨ ਲੈਣ ਦੀ ਥਾਂ ਭਾਜਪਾ ਲੋਕਤੰਤਰ ਦਾ ਘਾਣ ਕਰ ਰਹੀ ਹੈ। ਤਾਨਾਸ਼ਾਹੀ ਦਾ ਰਾਜ ਚੱਲ ਰਿਹਾ ਹੈ ਜੋ ਦੇਸ਼ ਲਈ ਖਤਰਨਾਕ ਸਥਿਤੀ ਹੈ। ਸੌਂਦ ਨੇ ਕਿਹਾ ਕਿ ਪੌਣੇ ਪੰਜ ਸਾਲ ਅੰਦਰ ਲੋਕ ਮਨ ਬਮਾ ਚੁੱਕੇ ਹਨ। ਵੋਟ ਆਮ ਆਦਮੀ ਪਾਰਟੀ ਨੂੰ ਪੈਣੀ ਹੈ ਤੇ ਸਰਕਾਰ ਦੁਬਾਰਾ ਆਨੇਗੀ। ਜਿੰਨਾ ਭਾਜਪਾ ਤੰਗ ਕਰੇਗੀ ਪੰਜਾਬੀ ਉਲਟਾ ਇਹਨਾਂ ਦੇ ਖਿਲਾਫ ਹੋਣਗੇ।
ਦੂਜੇ ਪਾਸੇ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਾਜਪਾ ਜਦੋਂ ਚੋਣ ਨਹੀਂ ਜਿੱਤ ਸਕਦੀ ਤਾਂ ਇਹੋ ਜਿਹੋ ਹੱਥਕੰਡੇ ਅਪਨਾਉਂਦੀ ਹੈ। ਉਹ ਸੋਚਦੇ ਹਨ ਕਿ ਸ਼ਾਇਦ ਦੂਜੇ ਸੂਬਿਆਂ ਵਾਂਗ ਪੰਜਾਬ ਅੰਦਰ ਵੀ ਚੋਣਾਂ ਲੁੱਟ ਲੈਣਗੇ। ਪ੍ਰੰਤੂ ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇੱਥੇ ਜਬਰ ਜੁਲਮ ਨਹੀਂ ਚੱਲ ਸਕਦਾ। ਜਿੰਨਾ ਮਰਜੀ ਜਬਰ ਜੁਲਮ ਕਰ ਲੈਣਗੇ ਉਸ ਤੋਂ ਵੱਧ ਲੋਕਾਂ ਨੇ ਵੋਟਾਂ ਪਾਉਣੀਆਂ ਹਨ। ਭਾਜਪਾ ਵਾਲਿਆਂ ਦੇ ਰੋੜੇ ਪੈਣਗੇ ਤੇ ਜਮਾਨਤਾਂ ਜਬਤ ਕਰਕੇ ਲੋਕ ਵਾਪਸ ਭੇਜਣਗੇ। ਪੰਜਾਬ ਦੇ ਲੋਕ 750 ਕਿਸਾਨਾਂ ਦੀਆਂ ਲਾਸ਼ਾਂ ਭੁੱਲੇ ਨਹੀ ਹਨ। ਲੋਕ ਜਵਾਬ ਲੈਣਗੇ। ਗਿਆਸਪੁਰਾ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਇਮਾਨਦਾਰ ਹੈ ਤੇ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
- Download Babushahi App
-
-