Big Update: ਕੁੱਝ ਘੰਟਿਆਂ ਦੇ ਮੀਂਹ ਨੇ ਮਚਾਈ ਤਬਾਹੀ! ਘਰਾਂ ਅਤੇ ਦੁਕਾਨਾਂ ਚ ਵੜਿਆ ਪਾਣੀ
ਨਾਲਿਆਂ ਦੀ ਸਫਾਈ ਲਈ ਮੰਗਵਾਈ ਗਈ ਸੁਪਰ ਸੱਕਰ ਮਸ਼ੀਨ ਵੀ ਸਫੇਦ ਹਾਥੀ ਹੋਈ ਸਾਬਤ ,ਲੋਕਾਂ ਦਾ ਫੁੱਟਿਆ ਗੁੱਸਾ
ਰੋਹਿਤ ਗੁਪਤਾ
ਗੁਰਦਾਸਪੁਰ , 14 ਅਗਸਤ 2025- ਮੌਸਮ ਵਿਭਾਗ ਦੇ ਵੱਲੋਂ ਦਿੱਤੇ ਗਏ ਅਲਰਟ ਦੇ ਚਲਦਿਆਂ ਗੁਰਦਾਸਪੁਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਵੇਰ ਤੜਕਸਾਰ ਤੋਂ ਹੀ ਬਾਰਿਸ਼ ਲੱਗੀ ਰਹੀ। ਉੱਥੇ ਹੀ ਕਸਬਾ ਕਾਦੀਆਂ ਵਿੱਖੇ ਕੁਝ ਘੰਟੀਆਂ ਦੀ ਬਰਸਾਤ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿਤੀ ਹੈ ਦੇਸ਼ ਦੇ ਅਜ਼ਾਦ ਹੋਣ ਦੇ 79 ਸਾਲ ਬਾਦ ਵੀ ਗਲੀਆਂ ਨਾਲੀਆਂ ਦਾ ਇਹ ਹਾਲ ਹੈ ਕਿ ਬਰਸਾਤ ਸ਼ੁਰੂ ਹੁਦਿਆਂ ਹੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਪਾਣੀ ਵੱੜ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਅਜ਼ਾਦ ਜ਼ਰੂਰ ਹੋਇਆ ਹੈ ਪਰ ਲੋਕ ਆਜ਼ਾਦ ਨਹੀਂ ਹਨ । ਵੋਟਾਂ ਲੈਣ ਮੋਕੇ ਹਰ ਪਾਰਟੀ ਵੱਡੇ ਵੱਡੇ ਦਾਵੇ ਕਰਦੀ ਹੈ ਪਰ ਵਿਕਾਸ ਦੇ ਨਾਮ ਤੇ ਖੋਖਲਾਪਨ ਹੀ ਸਾਹਮਣੇ ਨਜ਼ਰ ਆੳਂਦਾ ਹੈ। ਕੁਝ ਦਿੱਨ ਪਹਿਲਾਂ ਹੀ ਨਗਰ ਕੋਂਸਲ ਵਲੋ ਤਕਰੀਬਨ 12 ਲੱਖ ਦੀ ਲਾਗਤ ਨਾਲ ਸੂਪਰ ਸੱਕਰ ਮਸ਼ੀਨ ਮੰਗਵਾਂ ਕੇ ਨਾਲੇ ਨਾਲੀਆਂ ਦੀ ਸਫਾਈ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਇਹ ਮਸ਼ੀਨ ਵੀ ਸਫੇਦ ਹਾਥੀ ਹੀ ਸਬਤ ਹੋਈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਵਿੱਚ ਪਾਣੀ ਵੱੜ ਗਿਆ ਹੈ ਹੁਣ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਇਆ ਪਰ ਵੋਟਾਂ ਵੇਲੇ ਸਾਰੇ ਹੀ ਇੱਕ ਇੱਕ ਕਰਕੇ ਆ ਜਾਂਦੇ ਹਨ। ਅੱਜ ਬਰਸਾਤ ਦੇ ਸਮੇਂ ਲੋਕਾਂ ਦਾ ਪ੍ਰਸ਼ਾਸਨ ਖਿਲਾਫ ਗੁੱਸਾ ਸਾਫ ਦੇਖਣ ਨੂੰ ਮਿਲ ਰਿਹਾ ਸੀ।