52 ਲੀਟਰ ਨਜਾਇਜ਼ ਦੇਸੀ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 14 ਅਗਸਤ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ ਲੁਧਿਆਣਾ ਰੁਪਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ 52 ਲੀਟਰ ਨਜਾਇਜ ਦੇਸੀ ਸ਼ਰਾਬ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਸਮੀਰ ਵਰਮਾ PPS ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਬ-ਡਵੀਜਨ ਉੱਤਰੀ ਦਵਿੰਦਰ ਕੁਮਾਰ PPS ਨੇ ਦੱਸਿਆ ਕਿ, ਇੰਸਪੈਕਟਰ ਅਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਅਤੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਚੌਂਕੀ ਐਲਡੀਕੋ ਦੀ ਟੀਮ ਵੱਲੋਂ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ "ਯੁੱਧ ਨਸ਼ਿਆ ਵਿਰੁੱਧ" ਤਹਿਤ ਕਾਰਵਾਈ ਕੀਤੀ। ਮਿਤੀ 13 ਅਗਸਤ 2025 ਨੂੰ ਮੁਖਬਰ ਖਾਸ ਦੀ ਸੂਚਨਾ ’ਤੇ ਕੁਲਵਿੰਦਰ ਸਿੰਘ ਉਰਫ ਗਿਆਨੀ ਪੁੱਤਰ ਮੱਖਣ ਸਿੰਘ ਨੂੰ ਨਾਕਾਬੰਦੀ ਦੌਰਾਨ ਰੰਗੇ ਹੱਥੀਂ 52 ਲੀਟਰ ਨਜਾਇਜ ਦੇਸੀ ਸ਼ਰਾਬ ਸਮੇਤ ਮੋਟਰਸਾਇਕਲ ਨੰਬਰ PB10 JK 5061 ਰੰਗ ਕਾਲਾ ਸਮੇਤ ਕਾਬੂ ਕੀਤਾ। ਇਸ ਸਬੰਧੀ ਥਾਣਾ ਸਲੇਮ ਟਾਬਰੀ ਵਿੱਚ ਮੁਕੱਦਮਾ ਨੰਬਰ 149 ਮਿਤੀ 13-08-2025 ਅਧੀਨ ਧਾਰਾ 61-1-14 ਐਕਸਾਈਜ਼ ਐਕਟ ਦਰਜ ਕਰਕੇ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ, ਤਾਂ ਜੋ ਹੋਰ ਪੁੱਛਗਿੱਛ ਰਾਹੀਂ ਲੁਕਾਈ ਗਈ ਨਜਾਇਜ ਸ਼ਰਾਬ ਅਤੇ ਇਸਦੇ ਸਾਥੀਆਂ ਬਾਰੇ ਪਤਾ ਕੀਤਾ ਜਾ ਸਕੇ।