ਖੱਬੀਆਂ ਪਾਰਟੀਆਂ ਵੱਲੋਂ 17 ਜੂਨ ਨੂੰ ਸਾੜਿਆ ਜਾਵੇਗਾ ਇਜਰਾਇਲ ਅਤੇ ਅਮਰੀਕਾ ਮੁਖੀਆਂ ਦਾ ਪੁਤਲਾ
ਰੋਹਿਤ ਗੁਪਤਾ
ਗੁਰਦਾਸਪੁਰ 13 ਜੂਨ 2025. ਅੱਜ ਇੱਥੇ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਸੀ ਪੀ ਆਈ,ਸੀਪੀਐਮ,ਆਰ ਐੱਮ ਪੀ ਆਈ ਅਤੇ ਸੀਪੀਆਈਐਮਐਲ ਲਿਬਰੇਸ਼ਨ ਦੇ ਆਗੂ ਗੁਲਜਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਰਘਬੀਰ ਸਿੰਘ ਪਕੀਵਾਂ ਅਤੇ ਗੁਰਮੀਤ ਸਿੰਘ ਬਖਤਪੁਰਾ ਦੀ ਅਗਵਾਈ ਵਿੱਚ ਖਬੀਆ ਧਿਰਾ ਦੇ ਆਗੂਆ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਦੇਸ਼ ਪਧਰ ਤੇ ਖਬੀਆ ਧਿਰਾ ਵਲੋ ਫਲਸਤੀਨੀਆਂ ਨਾਲ ਇਕਜੁੱਟਤਾ ਤਹਿ ਕਰਨ ਦੇ ਸੱਦੇ ਦੇ ਮੱਦੇਨਜ਼ਰ ਤਹਿ ਕੀਤਾ ਗਿਆ ਕਿ 17 ਜੂਨ ਨੂੰ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿੱਚ ਇਕੱਠੇ ਹੋਣ ਤੋ ਬਾਅਦ ਇਜਰਾਇਲ ਦੇ ਰਾਸ਼ਟਰਪਤੀ ਨੇਤਨਯਾਹੂ ਅਤੇ ਉਸ ਦੇ ਬੌਸ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਜਾਵੇਗਾ ਕਿਊਕਿ ਸੰਸਾਰ ਲੋਕ ਰਾਏ ਨੂੰ ਪੈਰਾਂ ਹੇਠ ਰੌਦਦਿਆਂ ਕਰੀਬ ਇਕ ਸਾਲ ਤੋਂ ਨੇਤਨਯਾਹੂ ਫਲਸਤੀਨੀਆਂ ਦੀ ਨਸਲਕੁਸ਼ੀ ਕਰ ਰਿਹਾ ਹੈ, ਜਿਸ ਨਸਲਕੁਸੀ ਦੀ ਅਮਰੀਕੀ ਰਾਸਟਰਪਤੀ ਦੀ ਖੁਲਮਖੁਲਾ ਹਮਾਇਤ ਹੈ।ਨੇਤਨਯਾਹੂ ਸਰਕਾਰ ਦੇ ਲਗਾਤਾਰ ਚੱਲ ਰਹੇ ਫਾਸਿਸਟ ਹਮਲਿਆ ਵਿੱਚ ਹੁਣ ਤੱਕ 55000 ਤੋ ਵੀ ਵਧੇਰੇ ਫ਼ਲਸਤੀਨੀ ਮਾਰੇ ਜਾ ਚੁਕੇ ਹਨ ਜਿਨਾ ਵਿੱਚ ਬਹੁਗਿਣਤੀ ਬਚਿਆਂ ਅਤੇ ਔਰਤਾ ਦੀ ਹੈ। ਆਗੂਆਂ ਨੇ
ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਇਤਿਹਾਸਕ ਤੌਰ ਤੇ ਫਲਸਤੀਨੀਆਂ ਨਾਲ ਖੜਨਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਸਰਕਾਰ ਇਜਰਾਇਲ ਨਾਲ ਦੋਸਤੀ ਨਿਭਾ ਕੇ ਭਾਰਤ ਦੇ ਮਜਲੂਮ ਹਿਤੂ ਹੋਣ ਦੈ ਅਕਸ ਨੂੰ ਖਰਾਬ ਕਰ ਰਹੀ ਹੈ।ਆਗੂਆ ਕਿਹਾ ਕਿ ਦੇਸ ਦੀਆ ਖਬੀਆ ਧਿਰਾ ਮੰਗ ਕਰਨਗੀਆ ਕਿ ਗਾਜਾ ਵਿੱਚ ਬਿਨਾ ਰੁਕਾਵਟ ਮਨੁੱਖੀ ਸਹਾਇਤਾ ਯਕੀਨੀ ਬਣਾਈ ਜਾਵੇ ਅਤੇ ਗਾਜਾ ਦੀ ਅਣਮਨੁੱਖੀ ਘੇਰਾਬੰਦੀ ਫੌਰੀ ਖਤਮ ਕੀਤੀ ਜਾਵੇ।ਮੀਟਿੰਗ ਵਿਚ ਮਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ,ਅਸ਼ਵਨੀ ਕੁਮਾਰ ਲੱਖਣ ਕਲਾਂ ਸਮਸ਼ੇਰ ਸਿੰਘ ਨਵਾਂਪਿੰਡ,ਗੁਲਜਾਰ ਸਿੰਘ ਭੁੰਬਲੀ,ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ,ਪ੍ਰੇਮ ਮਸੀਹ ਸੋਨਾ ਅਤੇ ਲਖਵਿੰਦਰ ਸਿੰਘ ਰੋਸਾ ਆਦਿ ਸਾਮਲ ਸਨ।