← ਪਿਛੇ ਪਰਤੋ
ਸਿੱਖ ਆਪਣੇ ਮਸਲੇ ਅਦਾਲਤਾਂ ਦੀ ਬਿਜਾਏ ਅਕਾਲ ਤਖ਼ਤ ਲੈ ਕੇ ਆਉਣ- ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਅੰਮ੍ਰਿਤਸਰ, 4 ਮਈ 2025- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸਿੱਖ ਆਪਣੇ ਮਸਲੇ ਅਦਾਲਤਾਂ ਦੀ ਬਿਜਾਏ ਅਕਾਲ ਤਖ਼ਤ ਲੈ ਕੇ ਆਉਣ। ਸਿੱਖਾਂ ਦੇ ਮਸਲੇ ਸਿਰਫ਼ ਅਕਾਲ ਤਖ਼ਤ ਸਾਹਿਬ ਤੇ ਹੀ ਹੱਲ ਹੋ ਸਕਦੇ ਨੇ। ਉਨ੍ਹਾਂ ਦਾ ਕਹਿਣਾ ਕਿ ਹਰ ਮਸਲੇ ਦਾ ਹੱਲ ਸੰਵਾਦ ਰਾਹੀ ਕੱਢਿਆ ਜਾ ਸਕਦਾ ਹੈ। ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ ਬਜਾਏ ਇਧਰ ਉਧਰ ਧੱਕੇ ਖਾਣ ਦੀ ਬਜਾਏ ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਨਬੇੜੇ ਜਾਣ।
Total Responses : 552