ਸ਼ਹਾਦਤ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਦਸੰਬਰ 2025
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਭਾਰਟਾ ਖੁਰਦ ਵਿਖੇ ਨਗਰ ਨਿਵਾਸੀ ਅਤੇ ਸਿੱਖ ਮਿਸ਼ਨਰੀ ਕਾਲਜ ਨਵਾਂਸ਼ਹਿਰ ਵਲੋਂ ਮਿਲ ਕੇ ਵਿਸ਼ੇਸ਼ ਤੌਰ ਤੇ 20 ਵਾਂ ਸਲਾਨਾ ਸਵੈ ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਸ਼ਮਸ਼ੇਰ ਸਿੰਘ ਵਲੋਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਕੀਤਾ ਗਿਆ।ਇਸ ਮੌਕੇ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਤੋਂ ਡਾਕਟਰ ਅਜੇ ਬੱਗਾ ਦੀ ਅਗਵਾਈ ਵਾਲੀ ਤਕਨੀਕੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ। ਪਿੰਡ ਵਾਸੀ ਤੇ ਸਮਾਜ ਸੇਵੀ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਇਹ ਖੂਨ ਦਾਨ ਕੈਂਪ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਹੈ। ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੀ ਟੀਮ ਵਲੋਂ ਕੈਂਪ ਦੌਰਾਨ 54 ਯੂਨਿਟ ਖੂਨ ਦੇ ਇਕੱਤਰ ਕੀਤੇ ਗਏ। ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੂਨ ਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦਿੱਤੇ ਗਏ।ਇਸ ਖੂਨਦਾਨ ਕੈਂਪ ਦੌਰਾਨ ਪੰਜ ਤੋਂ ਵੱਧ ਅਜਿਹੇ ਪਰਿਵਾਰ ਸਨ ਜਿਨ੍ਹਾਂ ਵਿਚ ਪਿਓ ਪੁੱਤ ਵਲੋਂ ਪਿਛਲੇ ਸਾਲਾਂ ਤੋਂ ਲਗਾਤਾਰ ਇਕੱਠਿਆਂ ਖ਼ੂਨਦਾਨ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਵਿਚ ਵੀ ਖੂਨਦਾਨ ਕਰਨ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਖੁਦ 69 ਵੀ ਵਾਰ ਖੂਨ ਦਾਨ ਕਰਕੇ ਕੈਂਪ ਦਾ ਮਾਣ ਵਧਾਇਆ। ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਖੂਨਦਾਨ ਇੱਕ ਜੀਵਨ ਦਾਨ ਹੈ। ਸਾਨੂੰ ਸਭ ਨੂੰ ਇਸਦਾ ਹਿੱਸਾ ਬਣਨਾ ਚਾਹੀਦਾ ਹੈ।ਇਸ ਮੌਕੇ ਗ੍ਰਾਮ ਪੰਚਾਇਤ ਭਾਰਟਾ ਖੁਰਦ ਦੇ ਸਰਪੰਚ ਪ੍ਰਿਤਪਾਲ ਸਿੰਘ ਅਤੇ ਸਮਾਜ ਸੇਵੀ ਤੇ ਮਹਾਨ ਖੂਨਦਾਨੀ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਕੈਂਪ ਦੌਰਾਨ ਹਾਜ਼ਰ ਹੋਈਆਂ ਤੇ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਸਭਨਾਂ ਦਾ ਧੰਨਵਾਦ ਵੀ ਕੀਤਾ ਗਿਆ। ਖੂਨਦਾਨ ਕੈਂਪ ਮੌਕੇ ਮੁਸਲਿਮ ਭਾਈਚਾਰੇ ਨੇ ਖ਼ੂਨ ਦਾਨ ਕਰਕੇ ਸਾਹਿਜ਼ਾਦਿਆਂ ਨੂੰ ਸਿਜਦਾ ਕੀਤਾ। ਮੁਸਲਿਮ ਵੀਰਾਂ ਵੱਲੋਂ ਲੋਕਾਂ ਨੂੰ ਸਮਾਜ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਨਗਰ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਤੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਤੋਂ ਇਲਾਵਾ ਚਾਹ, ਪਾਣੀ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ, ਸਿੱਖ ਮਿਸ਼ਨਰੀ ਕਾਲਜ ਵੱਲੋਂ ਮਾਸਟਰ ਗੁਰਚਰਨ ਸਿੰਘ ਬਸਿਆਲਾ,ਜਤਿੰਦਰ ਪਾਲ ਸਿੰਘ ਗੜਸ਼ੰਕਰ, ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਅਵਤਾਰ ਸਿੰਘ,ਮੁਸਲਿਮ ਭਾਈਚਾਰੇ ਦੇ ਇਲਮਦੀਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਖੂਨਦਾਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਖੂਨਦਾਨੀਆਂ ਵਿੱਚ ਸੁਖਵਿੰਦਰ ਸਿੰਘ ਸੁੱਖਾ ਜਸਵਿੰਦਰ ਸਿੰਘ ਰੁੜਕੀ ਖਾਸ ਜਸਕਰਨ ਸਿੰਘ ਧਮੜੈਤ, ਗੁਰਮੀਤ ਸਿੰਘ, ਰਵਿੰਦਰ ਕੁਮਾਰ ਪੀ ਐਸ ਪੀ ਸੀ ਐਲ, ਤਨਬੀਰ ਸਿੰਘ, ਹਰਮਨਪ੍ਰੀਤ ਸਿੰਘ, ਅਮਰੀਕ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ, ਲਾਲੀ ਲੁਬਾਣਗੜ੍ਹ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ,ਸਿੱਖ ਮਿਸ਼ਨਰੀ ਕਾਲਜ ਵੱਲੋਂ ਮਾਸਟਰ ਗੁਰਚਰਨ ਸਿੰਘ ਜੀ ਬਸਿਆਲਾ ਸਰਦਾਰ ਜਤਿੰਦਰ ਪਾਲ ਸਿੰਘ ਗੜਸ਼ੰਕਰ, ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਅਵਤਾਰ ਸਿੰਘ ਬੀ ਡੀ ਸੀ ਤੋਂ ਜਸਪਾਲ ਸਿੰਘ ਗਿੱਦਾ, ਮੈਡਮ ਸੁਰਿੰਦਰ ਕੌਰ ਤੂਰ ਅਤੇ ਰਣਜੀਤ ਸਿੰਘ ਖਾਲਸਾ, ਹਰਭਿੰਦਰ ਸਿੰਘ, ਭੁਪਿੰਦਰ ਸਿੰਘ ਪਾਬਲਾ ਸੰਮਤੀ ਮੈਂਬਰ,ਪਰਵਿੰਦਰ ਸਿੰਘ ਬੱਬੀ, ਤਰਲੋਚਨ ਸਿੰਘ, ਪ੍ਰਵੇਸ਼ ਕੁਮਾਰ, ਈਸ਼ਰ ਸਿੰਘ, ਸ਼ਮਸ਼ੇਰ ਸਿੰਘ, ਅਰਿੰਦਰ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ,ਅੰਮ੍ਰਿਤਸਰ ਤੋਂ ਹਰਕਿਰਨ ਸਿੰਘ ਆਪਣੇ ਪਰਿਵਾਰ ਸਮੇਤ ਆਦਿ ਤੋਂ ਇਲਾਵਾ ਇਸ ਕੈਂਪ ਵਿੱਚ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।