ਵੱਡੀ ਖ਼ਬਰ: CISF ਜਵਾਨ ਨੇ ਆਪਣੇ ਹੀ ਸਾਥੀਆਂ 'ਤੇ ਚਲਾਈਆਂ ਗੋਲੀਆਂ- 4 ਫ਼ੌਜੀਆਂ ਦੀ ਮੌਤ
Babushahi Network
ਕਠੂਆ, 29 ਸਤੰਬਰ 2026- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸਥਿਤ CISF ਕੈਂਪ ਵਿੱਚ ਫਾਇਰਿੰਗ ਦੀ ਘਟਨਾ ਨਾਲ ਹੜਕੰਪ ਮਚ ਗਿਆ। ਇਸ ਘਟਨਾ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਚਾਰ ਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮੁੱਢਲੀ ਜਾਣਕਾਰੀ ਮੁਤਾਬਕ ਕੈਂਪ ਵਿੱਚ ਤਾਇਨਾਤ ਇੱਕ ਜਵਾਨ ਨੇ ਆਪਣੇ ਹੀ ਸਾਥੀਆਂ ’ਤੇ ਗੋਲੀਆਂ ਚਲਾ ਦਿੱਤੀਆਂ।
ਨਿਊਜ਼ ਏਜੰਸੀ ANI ਦੀ ਰਿਪੋਰਟ ਅਨੁਸਾਰ, ਇਹ ਘਟਨਾ ਕਠੂਆ ਸਥਿਤ ਸੇਵਾ-II ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਯੂਨਿਟ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਜਵਾਨਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ CISF ਦੇ 2009 ਬੈਚ ਦੇ ਇੱਕ ਹੈੱਡ ਕਾਂਸਟੇਬਲ ਵੱਲੋਂ ਕਥਿਤ ਤੌਰ ’ਤੇ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਵਿੱਚ ਚਾਰ ਜਵਾਨਾਂ ਦੀ ਜਾਨ ਚਲੀ ਗਈ।
ਘਟਨਾ ਤੋਂ ਬਾਅਦ ਕੈਂਪ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਹਿਸ ਕਿਸ ਗੱਲ ਨੂੰ ਲੈ ਕੇ ਹੋਈ ਸੀ ਅਤੇ ਗੋਲੀਬਾਰੀ ਕਰਨ ਪਿੱਛੇ ਕਥਿਤ ਤੌਰ ’ਤੇ ਕੀ ਕਾਰਨ ਸੀ।
ਅਧਿਕਾਰੀ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਗੋਲੀਬਾਰੀ ਦੀ ਸਹੀ ਵਜ੍ਹਾ ਅਤੇ ਘਟਨਾ ਦੇ ਹੋਰ ਵੇਰਵੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਣ ਦੀ ਉਮੀਦ ਹੈ। ਘਟਨਾ ਨੇ ਸੁਰੱਖਿਆ ਬਲਾਂ ਦੇ ਕੈਂਪ ਅੰਦਰ ਵਾਪਰੀ ਇਸ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
- Download Babushahi App
-
-