ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੰਤਰੀ ਦੇ ਘਰ ਦੇ ਬਾਹਰ ਪੰਜ ਦਿਨਾਂ ਧਰਨਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਹਰਭਜਨ ਸਿੰਘ ਈਟੀਓ ਘਰ ਦੇ ਬਾਹਰ ਪੰਜ ਰੋਜ਼ਾ ਧਰਨੇ ਦੀ ਸ਼ੁਰੂਆਤ ਵੇਲੇ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ਸਰਵਨ ਸਿੰਘ ਭੰਦੇਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਭਾਵੇਂ ਕਿਸਾਨ ਹਤੈਸ਼ੀ ਦੱਸਦੀ ਹੈ ਪਰ ਕਿਸਾਨਾਂ ਦੇ ਹਿੱਤ ਦਾ ਕੋਈ ਵੀ ਕੰਮ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਇਸ ਵੇਲੇ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ ਆਪਣੀਆਂ ਮੰਗਾਂ ਬਾਰੇ ਗੱਲ ਕਰਦੇ ਹੋਏ ਸਰਵਨ ਸਿੰਘ ਭਧੇਰ ਨੇ ਕਿਹਾ ਕਿ ਜਿਹੜੀ ਸਰਕਾਰ 23 ਫਸਲਾਂ ਤੇ ਐਮਐਸਪੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਉਸ ਵੱਲੋਂ ਹੁਣ ਤੱਕ ਪੰਜ ਫਸਲਾਂ ਤੇ ਵੀ ਐਮਐਸਪੀ ਜਾਰੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਖਲੌਰੀ ਬਾਰਡਰ ਤੇ ਜਦੋਂ ਕਿਸਾਨ ਮੋਰਚੇ ਦਾ ਧਰਨਾ ਜਬਰੀ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਵਰਕਰਾਂ ਵੱਲੋਂ ਉਥੋਂ ਕਿਸਾਨਾਂ ਦੀਆਂ ਟਰਾਲੀਆਂ ਗਾਇਬ ਕਰ ਲਿਤੀਆਂ ਗਈਆਂ ਉਹਨਾਂ ਟਰਾਲੀਆਂ ਨੂੰ ਵਾਪਸ ਲੈਣ ਲਈ ਵੀ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਪਾਣੀ ਦਾ ਲੈਵਲ ਲਗਾਤਾਰ ਹੇਠਾਂ ਜਾਣ ਤੇ ਚਿੰਤਾ ਜਾਹਿਰ ਕਰਦੇ ਹੋਏ ਸਰਵਰ ਸਿੰਘ ਭੰਦੇਰ ਨੇ ਕਿਹਾ ਕਿ ਭਾਵੇਂ ਸਰਕਾਰ ਲਹਿਰੀ ਪਾਣੀ ਨੂੰ ਹਰ ਥਾਂ ਪਹੁੰਚਾਉਣ ਦੀ ਗੱਲ ਕਰਦੀ ਹੈ ਪਰ ਇਹ ਸਿਰਫ ਕਾਗਜਾਂ ਤੱਕ ਹੀ ਸੀਮਤ ਹੈ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਫਿਰ ਪਾਣੀ ਦਾ ਲੈਵਲ ਦਿਨ ਬ ਦਿਨ ਹੇਠਾਂ ਕਿਉਂ ਜਾ ਰਿਹਾ ਹੈ ਬਿਜਲੀ ਮੁੱਦੇ ਤੇ ਘੇਰਦੇ ਹੋਏ ਸਰਵਨ ਸਿੰਘ ਭਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਤੇ ਦਾਅਵੇ ਕੇਵਲ ਬਿਆਨਾਂ ਤੱਕ ਹੀ ਸੀਮਤ ਹਨ ਅਤੇ ਨਾ ਹੀ ਕਿਸਾਨਾਂ ਅਤੇ ਨਾ ਹੀ ਵਪਾਰੀਆਂ ਨੂੰ ਬਿਜਲੀ ਮੁਹਈਆ ਕਰਵਾਈ ਜਾ ਰਹੀ ਹੈ ਜਿਸ ਨਾਲ ਪੰਜਾਬ ਵਿੱਚ ਕਾਰੋਬਾਰ ਅਤੇ ਕਿਸਾਨੀ ਦੋਵੇਂ ਹੀ ਡੁੱਬ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਿਜਲੀ ਦੀ ਕਮੀ ਦਾ ਭਾਂਡਾ ਕੇਂਦਰ ਸਰਕਾਰ ਤੇ ਭੰਨਦੀ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਗਰਿਡ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਬਿਜਲੀ ਪੂਰਤੀ ਸਹੀ ਕੀਤੀ ਜਾਵੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਜਿਹੜੇ ਪੈਸੇ ਪੰਜਾਬ ਦੀ ਤਰੱਕੀ ਲਈ ਖਰਚ ਹੋਣੇ ਸਨ ਉਹ ਪੈਸੇ ਲੋਕਾਂ ਨੂੰ ਵੰਡ ਦਿੱਤੇ ਗਏ ਹਨ ਅਤੇ ਇਸ ਵੇਲੇ ਪੰਜਾਬ ਸਰਕਾਰ ਵੱਡੇ ਕਰਜੇ ਹੇਠਾਂ ਹੋਣ ਕਰਕੇ ਪ੍ਰਾਈਵੇਟ ਗ੍ਰਿਡ ਤੋਂ ਬਿਜਲੀ ਖਰੀਦਣ ਲਈ ਅਸਮਰਥ ਹੈ
ਇਸ ਮੌਕੇ ਸਰਵਨ ਸਿੰਘ ਭੰਦੇਰ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਵੀ ਆਡੇ ਹੱਥੀ ਲੈਂਦੇ ਹੋਏ ਕਿਹਾ ਕਿ ਜੇਕਰ ਭਾਜਪਾ ਪੰਜਾਬ ਚੋਣਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਰਹੱਦੀ ਵਪਾਰ ਖੋਲਣ ਦਾ ਸੁਪਨਾ ਵਿਖਾ ਰਹੀ ਹੈ ਉਹ ਵੀ ਕਰਤਾਰਪੁਰ ਲਾਂਘੇ ਨੂੰ ਖੋਲਣ ਵਾਲੇ ਝੂਠ ਦੇ ਬਰਾਬਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਦੇ ਉੱਤੇ ਗੱਲ ਕਰਦੇ ਹੋਏ ਭੰਧੇਰ ਨੇ ਕਿਹਾ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਥਕ ਹੋਣ ਦਾ ਦਾਅਵਾ ਕਰਦਾ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਸਿਰਮੌਰ ਸੰਸਥਾ ਮੰਨਦਾ ਹੈ ਤੇ ਦੂਜੇ ਪਾਸੇ ਭਾਜਪਾ ਦੀ ਆਰਐਸਐਸ ਪੱਖੀ ਸੋਚ ਦੇ ਨਾਲ ਗੱਠਜੋੜ ਕਰਨ ਦੀ ਗੱਲ ਕਰਦਾ ਹੈ ਜੋ ਕਿ ਪੰਜਾਬ ਦੀ ਜਨਤਾ ਦੇ ਨਾਲ ਸਿੱਧੇ ਤੌਰ ਤੇ ਧੋਖਾ ਹੈ ਭੰਦੇਰ ਨੇ ਕਿਹਾ ਕਿ 14 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਆਪਣੀ ਮੰਗਾਂ ਨੂੰ ਲੈ ਕੇ ਇਹ ਮੋਰਚਾ ਵੱਖ ਵੱਖ ਥਾਵਾਂ ਤੇ ਲਗਾਇਆ ਗਿਆ ਹੈ ਅਤੇ ਜੇਕਰ 18 ਤਰੀਕ ਤੋਂ ਬਾਅਦ ਸਰਕਾਰ ਗੱਲਬਾਤ ਕਰਨ ਜਾਂ ਫਿਰ ਮੰਗਾਂ ਮੰਨਣ ਦਾ ਰੁੱਖ ਨਹੀਂ ਬਣਾਉਂਦੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ
- Download Babushahi App
-
-