ਭਾਜਪਾ ਜ਼ਿਲ੍ਹਾ ਤਰਨਤਾਰਨ ਵਲੋਂ ਮੁੱਖ ਮੰਤਰੀ ਵਿਜੈ ਰੂਪਾਨੀ ਅਤੇ ਯਾਤਰੀਆਂ ਨੂੰ ਸ਼ਰਧਾਂਜਲੀ ਭੇਂਟ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,13 ਜੂਨ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ,ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਇੰਚਾਰਜ ਸ੍ਰੀ ਵਿਜੇ ਰੂਪਾਨੀ ਦੇ ਅਚਾਨਕ ਜਹਾਜ ਹਾਦਸੇ ਦੌਰਾਨ ਅਕਾਲ ਚਲਾਣਾ ਕਰਨ ਅਤੇ ਹਾਦਸੇ ਦੌਰਾਨ ਮਾਰੇ ਗਏ ਸੈਂਕੜੇ ਲੋਕਾਂ ਨਾਲ ਜਿੱਥੇ ਸਾਰੇ ਦੇਸ਼ ਵਿੱਚ ਸਨਸਨੀ ਫੈਲ ਗਈ,ਉੱਥੇ ਹੀ ਭਾਰਤੀ ਜਨਤਾ ਪਾਰਟੀ ਲਈ ਇੱਕ ਅਸਹਿ ਅਤੇ ਅਕਹਿ ਦੁਖਦਾਈ ਭਰਿਆ ਹਾਦਸਾ ਹੋਣਾ ਬਹੁਤ ਵੱਡਾ ਘਾਟਾ ਹੈ। ਆਪਣੀ ਸਾਰੀ ਜਿੰਦਗੀ ਭਾਰਤੀ ਜਨਤਾ ਪਾਰਟੀ ਅਤੇ ਲੋਕ ਸੇਵਾ ਵਿੱਚ ਬਸਰ ਕਰਨ ਵਾਲੇ ਇਮਾਨਦਾਰ ਅਤੇ ਅਗਾਂਹਵਧੂ ਸੋਚ ਦੇ ਮਾਲਕ ਸ੍ਰੀ ਵਿਜੇ ਰੂਪਾਨੀ ਦੇ ਸਦੀਵੀ ਵਿਛੋੜੇ 'ਤੇ ਤਰਨਤਾਰਨ ਭਾਜਪਾ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਮੌਨ ਧਾਰਨ ਕਰਕੇ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵੀਰਵਾਰ ਦੁਪਹਿਰ ਨੂੰ ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਇੱਕ ਜਹਾਜ ਜੋ ਅਹਿਮਦਾਬਾਦ ਹਵਾਈ ਅੱਡੇ ਨੇੜੇ ਮੇਘਨਾਨੀ ਇਲਾਕੇ ਵਿੱਚ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ।ਜਹਾਜ ਵਿੱਚ ਕਰੀਬ 242 ਲੋਕ ਸਨ।ਇਹ ਹਾਦਸਾ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ ਦੇ ਉਡਾਨ ਭਰਨ ਤੋਂ ਬਾਅਦ ਵਾਪਰਿਆ।ਜਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਅਨਮੋਲ ਰਤਨ,ਸਾਡੇ ਮਾਰਗਦਰਸ਼ਕ ਸ੍ਰੀ ਵਿਜੇ ਰੂਪਾਨੀ ਵੀ ਹਾਦਸਾਗ੍ਰਸਤ ਹੋ ਗਏ।ਜਿਸ ਨਾਲ ਹਨ ਸਮੁੱਚੀ ਭਾਰਤੀ ਜਨਤਾ ਪਾਰਟੀ ਦੁਖਾਂਤ ਭਰੇ ਸੋਗ ਵਿੱਚੋਂ ਗੁਜਰ ਰਹੀ ਹੈ। ਹਰਜੀਤ ਸਿੰਘ ਸੰਧੂ ਅਤੇ ਉਨਾਂ ਦੇ ਸਾਥੀਆਂ ਨੇ ਮੁੱਖ ਦਫਤਰ ਵਿਖੇ ਇਸ ਮਹਾਨ ਸਖਸ਼ੀਅਤ ਅਤੇ ਸੱਚੀ ਸੁੱਚੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੋਨ ਧਾਰਨ ਕਰਕੇ ਵਿੱਛੜੀ ਰੂਹ ਦੇ ਭਲੇ ਲਈ ਅਰਦਾਸ ਕੀਤੀ ਅਤੇ ਹਾਦਸੇ ਦੌਰਾਨ ਬਾਕੀ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ੜਮਾ,ਸੀਨੀਅਰ ਆਗੂ ਪਵਨ ਕੁੰਦਰਾ,ਸੀਨੀਅਰ ਆਗੂ ਪਵਨ ਦੇਵਗਨ,ਜ਼ਿਲ੍ਹਾ ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਜਿਲੇ ਦੇ ਸਾਰੇ ਹੀ ਸਰਕਲ ਪ੍ਰਧਾਨ, ਮੋਰਚਿਆਂ ਦੇ ਅਹੁਦੇਦਾਰ,ਸੈੱਲਾਂ ਦੇ ਕਨਵੀਨਰ ਅਤੇ ਹੋਰ ਵੀ ਪ੍ਰਮੁੱਖ ਆਗੂ ਸਾਹਿਬਾਨਾਂ ਵੱਲੋਂ ਇਸ ਸੋਗਮਈ ਇਕੱਤਰਤਾ ਵਿੱਚ ਹਾਜਰੀ ਭਰ ਕੇ ਜਹਾਜ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਪੰਜਾਬ ਪ੍ਰਦੇਸ਼ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ ਜੀ ਅਤੇ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੀਆਂ ਵਿੱਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।