ਬੀਬੀ ਸਤਨਾਮ ਕੌਰ ਦਾ ਦੇਹਾਂਤ; ਸ਼੍ਰੋਮਣੀ ਰਾਗੀ ਭਾਈ ਗੁਰਮੇਜ ਸਿੰਘ ਦੇ ਸੀ ਸਪੁੱਤਰੀ
-ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸਨ
-ਅੰਤਿਮ ਸੰਸਕਾਰ 29 ਅਕਤੂਬਰ ਦਿਨ ਬੁੱਧਵਾਰ ਨੂੰ 1 ਵਜੇ ਵੀਰੀ ਵਿਖੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਅਕਤੂਬਰ 2025-ਨਿਊਜ਼ੀਲੈਂਡ ਵਸਦੇ ਖਾਸ ਕਰ ਔਕਲੈਂਡ ਵਸਦੇ ਭਾਈਚਾਰੇ ਲਈ ਬੜਾ ਸ਼ੋਕਮਈ ਸਮਾਚਾਰ ਹੈ ਕਿ ਬੀਬੀ ਸਤਨਾਮ ਕੌਰ (56) ਸੁਪਤਨੀ ਸ. ਵਰਿੰਦਰਜੀਤ ਸਿੰਘ ਅਰੋੜਾ (ਅੰਮ੍ਰਿਤਸਰ ਵਾਲੇ) ਅਤੇ ਸਪੁੱਤਰੀ ਸ਼੍ਰੋਮਣੀ ਰਾਗੀ ਤੇ ਸਿੱਖ ਰਤਨ ਨਾਲ ਨਿਵਾਜੇ ਗਏ ਭਾਈ ਗੁਰਮੇਜ਼ ਸਿੰਘ ਵਜ਼ੀਦਪੁਰ (ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਪ੍ਰਧਾਨ ਰਾਗੀ ਸਭਾ) ਬੀਤੇ ਕੱਲ੍ਹ ਸ਼ਾਮ ਨੂੰ ਸਵਾ ਕੁ 8.15 ਵਜੇ ਔਕਲੈਂਡ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ। ਉਹ ਕੁਝ ਸਮੇਂ ਤੋਂ ਇਕ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸਨ। ਉਨ੍ਹਾਂ ਦੀ ਮਦਦ ਵਾਸਤੇ ਉਨ੍ਹੰਾਂ ਦੇ ਛੋਟੇ ਭਰਾਤਾ ਭਾਈ ਹਰਪ੍ਰੀਤ ਸਿੰਘ ਭਗਤ (ਪ੍ਰਸਿੱਧ ਤਬਲਾਵਾਦਕ ਤੇ ਸਾਥੀ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ) ਵੀ ਇਥੇ ਆਏ ਹੋਏ ਸਨ।
ਉਹ ਲਗਪਗ 20 ਸਾਲ ਤੋਂ ਇਥੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਆਪਣੇ ਪਤੀ ਤੋਂ ਇਲਾਵਾ ਇਕ ਬੇਟੀ ਸ੍ਰੀਮਤੀ ਕਿਰਨਦੀਪ ਕੌਰ ਸਪੁਤਨੀ ਸ. ਕਰਨਪਾਲ ਸਿੰਘ ਬੁੱਟਰ (ਜਵਾਈ) ਅਤੇ ਛੋਟਾ ਜਿਹਾ ਦੋਹਤਰਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 29 ਅਕਤੂਬਰ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ‘ਐਨਜ਼ ਫਿਊਨਰਲ ਹੋਮ’ ਵੀਰੀ (1nns 6uneral 8ome, 11c 2olderwood Place, Wiri) ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਸੰਗਤ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਕੋਲਮਾਰ ਰੋਡ ਪਾਪਾਟੋਏਟੋਏ ਵਿਖੇ ਅਲਾਹਣੀਆਂ ਦੇ ਪਾਠ ਵਾਸਤੇ ਇਕੱਤਰ ਹੋਵੇਗੀ। ਸਮੂਹ ਸੰਗਤ ਨੂੰ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਗਈ ਹੈ। ਜਿਆਦਾ ਜਾਣਕਾਰੀ ਲਈ ਸ. ਵਰਿੰਦਰਜੀਤ ਸਿੰਘ ਅਰੋੜਾ ਹੋਰਾਂ ਨੂੰ ਫੋਨ ਨੰਬਰ 027 2142 163 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੋਟ: ਇਹ ਪਰਿਵਾਰ ਸਵ. ਡੈਡੀ ਸ. ਸਵਰਨ ਸਿੰਘ ਸੂਰਾਂਪੁਰ ਵਾਲਿਆਂ ਦੀ ਪਰਿਵਾਰਕ ਲੜੀ ਵਿਚੋਂ ਹੈ ਅਤੇ ਬੀਬੀ ਸਤਨਾਮ ਕੌਰ ਉਨ੍ਹਾਂ ਦੀ ਦੋਹਤਰੀ ਲਗਦੇ ਸਨ।