ਬਿਜਲੀ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ
ਯੂਨੀਅਨਾਂ ਵੱਲੋਂ 2 ਦਿਨਾਂ ਦੀ ਸਮੂਹਿਕ ਛੁੱਟੀ ਵਿੱਚ ਮਿਤੀ 26/07/26 ਤੱਕ ਕੀਤਾ ਵਾਧਾ
ਚੰਡੀਗੜ੍ਹ, 24 ਜੁਲਾਈ 2026 : ਅੱਜ ਮਿਤੀ 24.07.2026 ਨੂੰ ਅਰਧ ਸ਼ਹਿਰੀ ਮਾਨਸਾ ਵਿਖੇ ਪਾਵਰਕਾਮ ਦੇ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ (ਏਟਕ) ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ, ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ ਦੇ ਸੱਦੇ ਅਨੁਸਾਰ ਅੱਜ ਲਗਾਤਾਰ ਚੌਥੇ ਦਿਨ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਦੇ ਆਗੂਆਂ ਵੱਲੋਂ ਮਨੈਜਮੈਂਟ ਖ਼ਿਲਾਫ਼ ਸਮੂਹਿਕ ਛੁੱਟੀ ਭਰ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਮਨੈਜਮੈਂਟ ਵੱਲੋ ਮੰਨੀਆਂ ਮੰਗਾਂ ਨੂੰ ਲਾਗੂ ਕਰਣ ਵਿੱਚ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜੇਕਰ ਮੁਲਾਜਮ ਮੰਗਾਂ ਅਤੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ ਬਿਜਲੀ ਮੁਲਾਜਮਾਂ ਦਾ ਸੰਘਰਸ਼ ਲਗਾਤਾਰ ਹੋਰ ਵੀ ਅੱਗੇ ਵਧੇਗਾ , ਜਿਸ ਕਰਕੇ ਵਡਮੁੱਲੇ ਖਪਤਕਾਰਾਂ ਨੂੰ ਆਉਣ ਵਾਲੀ ਪਰੇਸ਼ਾਨੀ ਦੀ ਨਿਰੋਲ ਜਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਰੋਸ ਧਰਨੇ ਵਿੱਚ ਵਰਿੰਦਰਪਾਲ ਲਾਡੀ, ਸੁਖਪ੍ਰੀਤ ਸਿੰਘ, ਅੰਮ੍ਰਿਤਪਾਲ ਜੋਈਆਂ , ਮਨਦੀਪ ਸਿੰਘ, ਬਲਰਾਜ ਸਿੰਘ, ਜਗਸੀਰ ਕੋਟਲੱਲੂ, ਸੁਖਵੀਰ ਹਨੀ, ਗੁਰਦਿੱਤ ਸਿੰਘ, ਬਿੱਕਰ ਮਾਖਾ ,ਹਰਮਨ ਫ਼ਤਿਹਪੁਰ , ਜਤਿੰਦਰ ਸਿੰਘ ਮੂਸਾ ,ਪ੍ਰਦੀਪ ਸਿੰਘ, ਸੰਜੀਵ ਕੁਮਾਰ, ਸੁਖਪਾਲ ਸਿੰਘ, ਗੁਰਵਿੰਦਰ ਵਾਲੀਆ , ਧਰਮਿੰਦਰ ਸਿੰਘ,ਇੰਜ.ਪ੍ਰਦੀਪ ਕੁਮਾਰ, ਇੰਜ.ਮੁਨੀਸ਼ ਗਰਗ,ਕਮਲ ਖਾਰਾ , ਗੁਰਪ੍ਰੀਤ ਫਫੜੇ, ਜਸਵੰਤ ਸਿੰਘ, ਬਲਵੀਰ ਸਿੰਘ,ਜਗਸੀਰ ਖਾਰਾ ,ਵਿਸ਼ਾਲ ਗਰਗ ,ਕੁਲਵਿੰਦਰ ਦਲੇਲਵਾਲਾ, ਪਲਵਿੰਦਰ ਦਾਨੇਵਾਲਾ ,ਪੈਨਸ਼ਨਰ ਆਗੂ ਚਾਨਣ ਰਾਮ , ਦੇਵਰਾਜ ਸ਼ਰਮਾ , ਬਿੱਕਰ ਸਿੰਘ ਮਘਾਣੀਆ, ਗੁਰਦਰਸ਼ਨ ਸਿੰਘ ਟਾਹਲੀਆਂ , ਸੁਖਦੇਵ ਸਿੰਘ , ਮੇਜਰ ਸਿੰਘ ਦੁਲੋਵਾਲ , ਹਰਮੀਤ ਸਿੰਘ, ਜਗਮੇਲ ਸਿੰਘ
ਆਦਿ ਹਾਜਰ ਸਨ।
- Download Babushahi App
-
-