ਬਾਦਲਾਂ ਦੀ ਤੱਕੜੀ 'ਚਿੱਟਾ' ਤੋਲਦੀ ਰਹੀ..! CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
ਧੂਰੀ 17 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਿੱਥੇ ਅਕਾਲੀ ਦਲ ਅਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ, ਉੱਥੇ ਹੀ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਨਹਿਰੂ ਨੂੰ ਸਾਰਿਆਂ ਦਾ ਚਾਚਾ ਬਣਾ ਦਿੱਤਾ, ਜਦੋਂ ਕਿ ਸੁਖਬੀਰ ਬਾਦਲ ਨੇ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰਿਆਂ ਦਾ ਬਾਪੂ ਬਣਾ ਦਿੱਤਾ, ਪਰ ਇਹਨਾਂ ਦੋਵਾਂ ਪਾਰਟੀਆਂ ਨੇ ਲੋਕੋ ਤੁਹਾਡਾ ਭਰਾ ਕੋਈ ਨਹੀਂ ਬਣਾਇਆ, ਮੈਂ (ਭਗਵੰਤ ਮਾਨ) ਤੁਹਾਡਾ ਭਰਾ ਹਾਂ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਵੀ ਅਕਾਲੀ ਦਲ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ।
ਭਗਵੰਤ ਮਾਨ ਨੇ ਕਿਹਾ ਕਿ ਜਿਸ ਪਾਰਟੀ ਦੇ ਚੋਣ ਨਿਸ਼ਾਨ ਨੂੰ ਅਸੀਂ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਉਂਦੇ ਰਹੇ, ਉਹ ਤੱਕੜੀ ਤਾਂ ਕਿਸੇ ਹੋਰ ਹੀ ਕੰਮ ਅਕਾਲੀ ਦਲ ਨੇ ਲਾਈ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਬਾਦਲਾਂ ਦੀ ਤੱਕੜੀ ਤਾਂ ਚਿੱਟਾ ਤੋਲਦੀ ਰਹੀ।
Click to Follow Babushahi Facebook page →