ਪ੍ਰੋਗਰਾਮ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 7 ਅਕਤੂਬਰ 2026 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਵਿਖੇ ਅੱਜ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸ. ਜਗਮੋਹਨ ਸਿੰਘ, ਵਾਸੀ ਪਿੰਡ ਚਨਾਰਥਲ ਕਲਾਂ ਅਤੇ ਯੂ.ਕੇ. ਨਿਵਾਸੀ ਵੱਲੋਂ ਬਲੇਜ਼ਰ ਵੰਡੇ ਗਏ , ਇਹ ਬਲੇਜ਼ਰ ਉਨ੍ਹਾਂ ਵੱਲੋਂ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਬੱਚਿਆਂ ਨੂੰ ਭੇਂਟ ਕੀਤੇ ਗਏ , ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ ਜੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ , ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਵਿਕਾਸ ਸੱਭਰਵਾਲ ਜੀ, AIG, ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਨੇ ਸ਼ਿਰਕਤ ਕੀਤੀ
ਇਸ ਮੌਕੇ ਸ.ਕਰਮਜੀਤ ਸਿੰਘ, ਸ.ਰਣਵੀਰ ਸਿੰਘ , ਸ੍ਰੀ ਦੀਪਕ ਸ਼ਰਮਾ, ਸ.ਗੁਰਜੀਤ ਸਿੰਘ ਸਮੇਤ ਸਕੂਲ ਦੇ ਹੋਰ ਸਟਾਫ਼ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਰਹੇ , ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਸ.ਰਾਜਦੀਪ ਸਿੰਘ ਰਾਜੂ, ਸਾਬਕਾ ਸਰਪੰਚ ਸ.ਜਗਦੀਪ ਸਿੰਘ ਨੰਬੜਦਾਰ, ਸਿਕੰਦਰ ਸਿੰਘ ਉਰਫ਼ ਪੋਲਾ , ਕਾਮਰੇਡ ਕੇਵਲ ਸਿੰਘ ਮੰਜਾਲੀ ਕਲਾਂ, ਸਾਬਕਾ ਸਰਪੰਚ ਸ.ਅਮਰਜੀਤ ਸਿੰਘ ਸਹੌਰਾ, ਜਸਪ੍ਰੀਤ ਸਿੰਘ ਜੱਸੀ ਪਟਿਆਲਾ ਅਤੇ ਭੁਪਿੰਦਰ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ
ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਸਰਦਾਰ ਜਗਮੋਹਨ ਸਿੰਘ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ , ਬੁਲਾਰਿਆਂ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਸਿੱਖਿਆ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਸਮਾਜ ਸੇਵਾ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ , ਮੁੱਖ ਬੁਲਾਰੇ ਸ਼੍ਰੀ ਵਿਕਾਸ ਸੱਭਰਵਾਲ AIG ਹੈਡਕੁਆਰਟਰ ਚੰਡੀਗੜ੍ਹ ਨੇ ਵਿਦਆਰਥੀਆਂ ਨਾਲ ਰੂਬਰੂ ਹੋਏ ਅਤੇ ਆਪਣੇ ਜੀਵਨ ਦੀਆਂ ਗੱਲਾਂ ਦੱਸਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਅਤੇ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਆਰਥੀਆਂ ਦੀ ਆਉਣ ਵਾਲੇ ਸਮੇਂ ਵਿੱਚ ਹਰ ਪ੍ਰਕਾਰ ਦੀ ਮਦਦ ਕਰਨ ਲਈ ਵੀ ਵਚਨ ਦਿੱਤਾ
ਇਸ ਮੌਕੇ ਵਿਦਿਆਰਥੀਆਂ ਨੇ ਬਲੇਜ਼ਰ ਪ੍ਰਾਪਤ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸ.ਜਗਮੋਹਨ ਸਿੰਘ ਯੂ.ਕੇ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ
- Download Babushahi App
-
-