ਪੰਜਾਬ ਦੇ ਵਿਦਿਆਰਥੀਆਂ ਨੂੰ ਉਦਯੋਗਪਤੀ ਬਣਾਉਣ ਲਈ ਸਰਕਾਰ ਦਾ Business Blasters ਪ੍ਰੋਗਰਾਮ ਅੱਜ
ਚੰਡੀਗੜ੍ਹ, 5 ਜੁਲਾਈ 2025 : ਪੰਜਾਬ ਸਰਕਾਰ ਵੱਲੋਂ ਸਕੂਲ ਵਿਦਿਆਰਥੀਆਂ ਵਿੱਚ ਉਦਯਮੀ ਸੋਚ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਚਲਾਇਆ ਜਾ ਰਿਹਾ Business Blasters ਪ੍ਰੋਗਰਾਮ ਹੁਣ ਰਾਜ ਪੱਧਰ 'ਤੇ ਨਤੀਜੇ ਦੇ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ 2022 ਵਿੱਚ ਹੋਈ ਸੀ ਅਤੇ ਹੁਣ ਇਹ 1,920 ਸਰਕਾਰੀ ਸਕੂਲਾਂ ਵਿੱਚ 1.38 ਲੱਖ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚ ਚੁੱਕਾ ਹੈ।
ਪ੍ਰੋਗਰਾਮ ਦੀਆਂ ਮੁੱਖ ਖਾਸੀਅਤਾਂ
ਕਲਾਸ 11ਵੀਂ ਦੇ ਵਿਦਿਆਰਥੀਆਂ ਨੂੰ ₹2000 ਦੀ ਫੰਡਿੰਗ
ਹਰ ਚੁਣੇ ਵਿਦਿਆਰਥੀ ਨੂੰ ਆਪਣਾ ਸਟਾਰਟਅਪ ਆਈਡੀਆ ਸ਼ੁਰੂ ਕਰਨ ਲਈ ₹2000 ਦੀ ਸੀਡ ਮਨੀ ਦਿੱਤੀ ਜਾਂਦੀ ਹੈ।
5 ਜੁਲਾਈ 2025 ਨੂੰ IIT ਰੋਪੜ ਵਿਖੇ Business Blasters Expo ਹੋ ਰਿਹਾ ਹੈ, ਜਿੱਥੇ 11ਵੀਂ ਅਤੇ 12ਵੀਂ ਦੇ ਵਿਦਿਆਰਥੀ ਆਪਣੀਆਂ ਨਵੀਨਤਮ ਉਤਪਾਦਾਂ ਅਤੇ ਕਾਰੋਬਾਰੀ ਆਈਡੀਆਜ਼ ਨੂੰ ਰੱਖਣਗੇ।
ਮਨੀਸ਼ ਸਿਸੋਦੀਆ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਐਕਸਪੋ ਵਿੱਚ ਸ਼ਾਮਲ ਹੋਣਗੇ।