ਪੁਰਾਣੀ ਰੰਜਿਸ਼ ਤੇ ਚੱਲਦਿਆਂ ਇੱਕ ਗੁਟ ਨੇ ਦੂਜੇ ਤੇ ਕੀਤਾ ਹਮਲਾ
ਬੁਰੀ ਤਰ੍ਹਾਂ ਨਾਲ ਜ਼ਖਮੀ 26 ਵਰਿਆਂ ਦੇ ਨੌਜਵਾਨ ਦੀ ਮੌਤ , ਤਿੰਨ ਹੋਰ ਜਖਮੀ, ਵਿਦੇਸ਼ ਵਿੱਚ ਬੈਠੇ ਨੌਜਵਾਨ ਦੇ ਕਹਿਣ ਤੇ ਹੋਇਆ ਹਮਲਾ ਪਰਿਵਾਰ ਦਾ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ , 5 ਜੁਲਾਈ 2026 :
ਪੁਰਾਨਾ ਸ਼ਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਗੁੱਟ ਨੇ ਦੂਜੇ ਗੁੱਟ ਦੇ ਚਾਰ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਜੇ ਦੌਰਾਨ ਹਮਲਾਵਰ ਗੁੱਟ ਵੱਲੋਂ ਜੰਮ ਕੇ ਤੇਜਧਾਰ ਹਥਿਆਰ ਚਲਾਏ ਗਏ ਜਿਸ ਕਾਰਨ ਲੋੜਵੰਦ ਪਰਿਵਾਰ ਆ ਚਾਰ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਜਿਨਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ । 26 ਵਰਿਆਂ ਦੇ ਮ੍ਰਿਤਕ ਨੌਜਵਾਨ ਦਾ ਨਾਮ ਰੋਹਿਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਪਿੰਡ ਭੂੰਡੇਵਾਲ ਦਾ ਰਹਿਣ ਵਾਲਾ ਸੀ। ਉਸ ਦੇ ਨਾਲ ਸਾਹਿਲ ਅਤੇ ਵਿਸ਼ਾਲ ਨਾਮ ਦੇ ਦੋ ਨੌਜਵਾਨ ਵੀ ਜ਼ਖਮੀ ਹੋਏ ਹਨ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦੇ ਤਹਿਤ ਅਮੇਰੀਕਾ ਵਿੱਚ ਬੈਠੇ ਵਿਸ਼ਾਲ ਠਾਕੁਰ ਨਾਮ ਦੇ ਨੌਜਵਾਨ ਵੱਲੋਂ ਕਰਵਾਇਆ ਗਿਆ ਹੈ ਜਿਸ ਦੀ ਰੋਹਿਤ ਸਿੰਘ ਦੇ ਦੋਸਤ ਗੁਰਜੰਟ ਸਿੰਘ ਨਾਲ ਦੁਸ਼ਮਣੀ ਚੱਲ ਰਹੀ ਸੀ । ਸਬੰਧਤ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਰਣਜੀਤ ਸਿੰਘ ਅਤੇ ਪਿਤਾ ਬਲਵਾਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪੁਰਾਨਾ ਸ਼ਾਲਾ ਦੇ ਸਰਕਾਰੀ ਹਸਪਤਾਲ ਤੋਂ ਸੂਚਨਾ ਮਿਲੀ ਕਿ ਉਹਨਾਂ ਦਾ ਲੜਕਾ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ। ਜਦੋਂ ਉਹ ਉੱਥੇ ਪਹੁੰਚੇ ਤਾਂ ਰੋਹਿਤ ਸਿੰਘ ਜੋ ਬੁਰੀ ਤਰ੍ਹਾਂ ਨਾਲ ਜਖਮੀ ਸੀ ਅਤੇ ਉਸਦੇ ਸਿਰ ਤੇ ਕਾਫੀ ਤਿੱਖੀਆਂ ਸੱਟਾਂ ਲੱਗੀਆਂ ਸਨ । ਜਖਮੀ ਹਾਲਤ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੁਰਜੰਟ ਸਿੰਘ ਅਤੇ ਹੋਰ ਸਾਥੀਆਂ ਨਾਲ ਪੁਰਾਨਾ ਸ਼ਾਲਾ ਅੱਡੇ ਤੇ ਗਿਆ ਸੀ ਜਿੱਥੇ ਕੁਝ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਹਿਤ ਸਿੰਘ ਨੂੰ ਇੱਕ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਸਵੇਰੇ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਅਮੇਰੀਕਾ ਵਿੱਚ ਰਹਿੰਦੇ ਵਿਸ਼ਾਲ ਠਾਕੁਰ ਨਾਮ ਦੇ ਨੌਜਵਾਨ ਨਾਲ ਗੁਰਜੰਟ ਸਿੰਘ ਦੀ ਕੋਈ ਰੰਜਿਸ਼ ਚੱਲ ਰਹੀ ਸੀ ਅਤੇ ਪੁਰਾਣਾ ਸ਼ਾਲਾ ਵਿਖੇ ਜਦੋਂ ਰੋਹਿਤ ਸਿੰਘ ਗੁਰਜੰਟ ਸਿੰਘ ਅਤੇ ਦੋ ਹੋਰ ਸਾਥੀ ਘੁੰਮ ਰਹੇ ਸਨ ਤਾਂ ਲੜਾਈ ਵਿੱਚ ਗੁਰਜੰਟ ਸਿੰਘ ਅਤੇ ਸੁਣਾ ਉਹਨਾਂ ਦੇ ਨਾਲ ਦੇ ਦੋ ਹੋਰ ਨੌਜਵਾਨ ਵੀ ਜ਼ਖਮੀ ਹੋਏ ਹਨ।
ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਡਿਊਟੀ ਤੇ ਤੈਨਾਤ ਡਾਕਟਰ ਸਾਕਸ਼ੀ ਨੇ ਦੱਸਿਆ ਕਿ ਦਿਨ ਰਾਤ ਦੋ ਜਖਮੀ ਨੌਜਵਾਨ ਹਸਪਤਾਲ ਵਿੱਚ ਦਾਖਿਲ ਹੋਏ ਸਨ ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਸਵੇਰੇ ਇੱਕ ਨਿੱਜੀ ਹਸਪਤਾਲ ਤੋਂ ਡੈਡ ਬਾਡੀ ਆਈ ਹੈ ਜੋ ਰੋਹਿਤ ਸਿੰਘ ਦੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਇਹਨਾਂ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।
- Download Babushahi App
-
-