ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੇ ਬਠਿੰਡਾ ਵਿੱਚ ਕੱਢਿਆ "ਢੋਲ ਦੀ ਥਾਪ ਤੇ ਜੇਤੂ ਮਾਰਚ"..!
ਅਸ਼ੋਕ ਵਰਮਾ
ਬਠਿੰਡਾ 2 6 ਜੁਲਾਈ 2026 : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਬਠਿੰਡਾ ਸ਼ਹਿਰੀ ਕਾਂਗਰਸ ਨੇ ਢੋਲ ਦੀ ਥਾਪ ਤੇ ਜੇਤੂ ਮਾਰਚ ਕੱਢਿਆ ਅਤੇ ਇਸੇ ਨਾਲ ਮਿਲਦੇ ਜੁਲਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫੇ ਦੀ ਮੰਗ ਕੀਤੀ।
ਪੇਪਰ ਲੀਕ ਮਾਮਲੇ ਦੇ ਰੋਸ ਵਜੋਂ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।
ਅੱਜ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿੱਚ ਕਾਂਗਰਸ ਨੇ ਫਾਇਰ ਬ੍ਰਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਰੇਲਵੇ ਸਟੇਸ਼ਨ ਅਤੇ ਮਾਲ ਰੋਡ ਤੋਂ ਹੁੰਦੇ ਹੋਏ ਜੇਤੂ ਮਾਰਚ ਕੱਢਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦਾ ਸਿਸਟਮ ਫੇਲ ਹੋ ਚੁੱਕਿਆ ਹੈ, ਆਖਿਰ ਕਾਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵੱਡੇ ਪ੍ਰਦਰਸ਼ਨ ਅਤੇ 32 ਦਿਨ ਲਗਾਤਾਰ ਵਿਦਿਆਰਥੀਆਂ ਤੇ ਸੰਘਰਸ਼ ਦੇ ਕੀਤੇ ਗਏ ਸਮਰਥਨ ਨਾਲ ਰੋਜ਼ ਵਿਰੋਧ ਪ੍ਰਦਰਸ਼ਨ ਕਰਕੇ ਆਖਰਕਾਰ ਅੱਜ ਕਾਂਗਰਸ ਅਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੋਈ ਜਿਸ ਕਰਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ।
ਉਹਨਾਂ ਕਿਹਾ ਕਿ ਇਸ ਅਸਤੀਫੇ ਨਾਲ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਸਿਸਟਮ ਦਰੁਸਤ ਹੋਣ ਵਾਲਾ ਨਹੀਂ ਇਸ ਮਾਮਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਅਸਤੀਫਾ ਬਣਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਠੋਸ ਸਿਸਟਮ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾ ਤੇ ਨਾ ਲੱਗੇ ਕਿਉਂਕਿ ਦੇਸ਼ ਦੀ ਗੂੰਗੀ ਬੋਲੀ ਮੋਦੀ ਸਰਕਾਰ ਨੇ ਜਿਸ ਤਰੀਕੇ ਨਾਲ ਪੇਪਰ ਲੀਕ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹ ਤੇ ਸਿੱਖਿਆ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਦੇਸ਼ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਲਵਾੜ ਕਰ ਰਹੀ ਹੈ ਪਰ ਕਾਂਗਰਸ ਇਸ ਤਰਹਾਂ ਦੀਆਂ ਕੋਝੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗੀ ਤੇ ਹਰ ਮੁੱਦੇ ਤੇ ਬੇਬਾਕੀ ਨਾਲ ਆਵਾਜ਼ ਉਠਾਈ ਜਾਏਗੀ।
ਕਾਂਗਰਸੀ ਆਗੂਆਂ ਨੇ ਜਿੱਥੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਕਾਂਗਰਸ ਦੀ ਜਿੱਤ ਦੱਸਿਆ ਉਥੇ ਹੀ ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲੇ ਤੇ ਵੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੀ ਇਸਤੀਫਾ ਮੰਗਿਆ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੋਗਲੀ ਰਣਨੀਤੀ ਛੱਡ ਕੇ ਪੰਜਾਬ ਦੇ ਪੇਪਰ ਲੀਕ ਮਾਮਲੇ ਤੇ ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਕੇਕੇ ਅਗਰਵਾਲਾ ਸ਼ੋਕ ਕੁਮਾਰ ਅਰੁਣ ਵਧਾਵਣ ਪਵਨ ਮਾਨੀ ਬਲਵੰਤ ਰਾਏ ਨਾਥ ਸੁਨੀਲ ਕੁਮਾਰ ਕਿਰਨਜੀਤ ਸਿੰਘ ਗਹਿਰੀ ਜਿਲਾ ਮੀਤ ਪ੍ਰਧਾਨ ਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਆਦਿ ਆਗੂ ਹਾਜ਼ਰ ਸਨ।
- Download Babushahi App
-
-