ਟਰੰਪ ਨੇ ਆਪਣੀ ਹੀ ਤਾਰੀਫ਼ ਦੇ ਬੰਨ੍ਹੇ ਪੁੱਲ, ਪੜ੍ਹੋ ਕੀ-ਕੀ ਕਰੈਡਿਟ ਆਪ ਲਏ
ਨਿਊਯਾਰਕ : ਡੋਨਾਲਡ ਟਰੰਪ ਨੇ ਇਜ਼ਰਾਈਲ-ਈਰਾਨ ਜੰਗਬੰਦੀ ਦੀ ਕਹਾਣੀ ਆਪਣੇ ਟਰੂਥ ਸੋਸ਼ਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ 10 ਟਵੀਟਾਂ ਰਾਹੀਂ ਘੜੀ। ਜਦੋਂ ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲੇ ਹੋਏ ਅਤੇ ਫਿਰ ਈਰਾਨ ਨੇ ਅਮਰੀਕੀ ਫੌਜੀ ਠਿਕਾਣਿਆਂ 'ਤੇ ਮਿਸ਼ਨਲ ਹਮਲਾ ਕੀਤਾ, ਟਰੰਪ ਨੇ ਤੁਰੰਤ ਆਪਣੇ ਆਪ ਨੂੰ ਸੰਕਟ ਹਲ ਕਰਨ ਵਾਲੇ ਨੇਤਾ ਵਜੋਂ ਪੇਸ਼ ਕੀਤਾ।
ਉਸ ਨੇ ਆਪਣੇ ਟਵੀਟਾਂ ਵਿੱਚ ਦਾਅਵਾ ਕੀਤਾ ਕਿ ਉਸ ਦੀ ਮਦਦ ਨਾਲ ਇਜ਼ਰਾਈਲ ਅਤੇ ਈਰਾਨ ਵਿਚਕਾਰ "ਪੂਰੀ ਅਤੇ ਮੁਕੰਮਲ" ਜੰਗਬੰਦੀ ਹੋ ਗਈ ਹੈ, ਜਿਸ ਨਾਲ 12 ਦਿਨਾਂ ਦੀ ਜੰਗ ਖਤਮ ਹੋਵੇਗੀ। ਟਰੰਪ ਨੇ ਦੋਵਾਂ ਦੇਸ਼ਾਂ ਦੀ "ਹਿੰਮਤ, ਸਮਝਦਾਰੀ ਅਤੇ ਸਟੈਮਿਨਾ" ਦੀ ਤਾਰੀਫ਼ ਕੀਤੀ ਤੇ ਆਪਣੇ ਆਪ ਨੂੰ 'ਮਸੀਹਾ' ਵਜੋਂ ਪੇਸ਼ ਕੀਤਾ, ਜਿਸ ਨੇ ਮੱਧ ਪੂਰਬ ਨੂੰ ਵੱਡੀ ਤਬਾਹੀ ਤੋਂ ਬਚਾਇਆ।
ਉਸਨੇ ਖੁਦ ਨੂੰ ਅਮਰੀਕਾ ਦੀ ਮਹਾਂਸ਼ਕਤੀ ਅਤੇ ਦੁਨੀਆ ਦੇ ਸੁਰੱਖਿਅਤਕਰਤਾ ਵਜੋਂ ਪੇਸ਼ ਕਰਦੇ ਹੋਏ ਕਿਹਾ ਕਿ "ਹੁਣ ਦੁਨੀਆ ਵਿੱਚ ਅਮਨ ਆਉਣ ਦਾ ਸਮਾਂ ਹੈ।" ਟਰੰਪ ਨੇ ਇਸ਼ਾਰਾ ਦਿੱਤਾ ਕਿ ਇਹ ਜੰਗ ਲੰਮੀ ਚੱਲ ਸਕਦੀ ਸੀ ਪਰ ਉਸ ਦੀ ਦਖ਼ਲਅੰਦਾਜ਼ੀ ਨਾਲ ਜਲਦੀ ਖਤਮ ਹੋ ਗਈ।
ਹਾਲਾਂਕਿ, ਟਰੰਪ ਦੇ ਐਲਾਨ 'ਤੇ ਅਜੇ ਤੱਕ ਨਾ ਇਜ਼ਰਾਈਲ ਅਤੇ ਨਾ ਹੀ ਈਰਾਨ ਵੱਲੋਂ ਅਧਿਕਾਰਤ ਪੁਸ਼ਟੀ ਹੋਈ ਹੈ। ਵੱਡੇ ਅੰਤਰਰਾਸ਼ਟਰੀ ਮੀਡੀਆ ਹਾਲਾਤ ਦੀ ਪੁਸ਼ਟੀ ਨਹੀਂ ਕਰ ਰਹੇ, ਪਰ ਟਰੰਪ ਨੇ ਆਪਣੇ ਟਵੀਟਾਂ ਰਾਹੀਂ ਪੂਰੀ ਸਕ੍ਰਿਪਟ ਬਣਾਈ ਅਤੇ ਆਪਣੀ ਪ੍ਰਸ਼ੰਸਾ ਕਰਦੇ ਹੋਏ ਅਮਰੀਕਾ ਦੀ ਭੂਮਿਕਾ ਨੂੰ ਉਭਾਰਿਆ।
- Download Babushahi App
-
-