ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਚ ਭਾਰੀ ਬਾਰਸ਼ ਪਈ, ਸੜਕਾਂ ਤੇ ਪਾਣੀ ਰੁਕਿਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 28 ਜੁਲਾਈ 2026: ਅੱਜ ਸਵੇਰ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਮੋਹਾਲੀ ਅਤੇ ਚੰਡੀਗੜ੍ਹ ਵਿਚ ਬਹੁਤੀਆਂ ਥਾਵਾਂ ਤੇ ਸੜਕਾਂ ਉਪਰ ਪਾਣੀ ਰੁਕ ਗਿਆ ਹੈ। ਲੋਕ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਨੂੰ ਰੁਕੇ ਹੋਏ ਡੂੰਗੇ ਪਾਣੀ ਵਿਚੋ ਕੱਢਣ ਲਈ ਮਜਬੂਰ ਹੋ ਰਹੇ ਹਨ। ਕਈ ਥਾਈ ਲੋਕਾਂ ਦੀਆਂ ਗੱਡੀਆਂ ਪਾਣੀ ਵਿਚ ਹੀ ਰੁੱਕ ਗਈਆਂ ਹਨ।
ਦਰਅਸਲ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਭਾਰੀ Rain ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। Weather Department ਨੇ 28 ਅਤੇ 29 ਜੁਲਾਈ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਵੱਲੋਂ ਰਾਜਪੁਰਾ, ਡੇਰਾਬੱਸੀ, ਮੋਹਾਲੀ, ਚੰਡੀਗੜ੍ਹ, ਖਰੜ, ਚਮਕੌਰ ਸਾਹਿਬ, ਰੂਪਨਗਰ, ਬਲਾਚੌਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਨੰਗਲ ਵਰਗੇ ਖੇਤਰਾਂ ਲਈ Red Alert ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, Thunderstorm, ਬਿਜਲੀ ਕੜਕਣ ਅਤੇ Waterlogging ਦੇ ਖ਼ਤਰੇ ਨੂੰ ਦੇਖਦਿਆਂ Orange Alert ਲਾਗੂ ਕੀਤਾ ਗਿਆ ਹੈ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਵਿੱਚ Water Inflow ਵਧਣ ਨਾਲ ਪਾਣੀ ਦਾ ਪੱਧਰ ਲਗਾਤਾਰ ਉੱਪਰ ਜਾ ਰਿਹਾ ਹੈ। ਫਿਲਹਾਲ ਭਾਖੜਾ ਡੈਮ ਦਾ Water Level 1595.38 feet ਹੈ, ਜੋ ਕਿ ਇਸ ਦੇ Danger Level (1680 feet) ਤੋਂ ਲਗਭਗ 84.62 feet ਹੇਠਾਂ ਹੈ। ਉੱਥੇ ਹੀ ਪੌਂਗ ਡੈਮ ਦਾ ਪਾਣੀ ਦਾ ਪੱਧਰ 1331.58 feet Recorded ਕੀਤਾ ਗਿਆ ਹੈ, ਜੋ ਇਸ ਦੇ Danger Mark (1390 feet) ਤੋਂ 58.42 feet ਘੱਟ ਹੈ। ਅਧਿਕਾਰੀਆਂ ਅਨੁਸਾਰ ਜੇਕਰ ਪਾਣੀ ਦਾ ਆਉਣਾ ਇਸੇ ਰਫ਼ਤਾਰ ਨਾਲ ਜਾਰੀ ਰਿਹਾ ਤਾਂ ਭਾਖੜਾ ਨੂੰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਵਿੱਚ 20 ਤੋਂ 30 ਦਿਨ ਅਤੇ ਪੌਂਗ ਡੈਮ ਨੂੰ 15 ਤੋਂ 25 ਦਿਨ ਲੱਗ ਸਕਦੇ ਹਨ।
- Download Babushahi App
-
-