ਚੌਧਰੀ ਜੈ ਮੁਨੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਦਾ ਬਾਲ-ਰਿਸਾਲਾ ਹੋਇਆ ਜਾਰੀ
- ਵਿਦਿਆਰਥੀਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਨਿਖਾਰਨ ਦਾ ਉੱਤਮ ਉਪਰਾਲਾ ਹੈ ਬਾਲ-ਰਿਸਾਲਾ- ਸਟੇਟ ਅਵਾਰਡੀ ਰਾਜੇਸ਼ ਸ਼ਰਮਾ ਡੀ.ਈ.ਓ.
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2025 - ਚੌਧਰੀ ਜੈ ਮੁਨੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਲੈਕ. ਪੰਜਾਬੀ ਸੁਰਿੰਦਰ ਮੋਹਨ ਵੱਲੋਂ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਦੇ ਸਹਿਯੋਗ ਨਾਲ਼ ਤਿਆਰ ਕੀਤਾ ਬਾਲ-ਰਿਸਾਲਾ *ਸੁਖ਼ਨ ਸੁਨੇਹੇ* ਸਟੇਟ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਵੱਲੋਂ ਜਾਰੀ ਕੀਤਾ ਗਿਆI ਇਸ ਸਮੇਂ ਰਾਜੇਸ਼ ਸ਼ਰਮਾ ਵੱਲੋਂ ਸੰਸਥਾ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਪ੍ਰਿੰ. ਰਾਜਵਿੰਦਰ ਕੌਰ ਵੱਲੋਂ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਉਪਰਾਲੇ ਲਈ ਵਧਾਈ ਵੀ ਦਿੱਤੀI
ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਛੁਪੀਆਂ ਕਲਾਤਮਿਕ ਰੁਚੀਆਂ ਨੂੰ ਨਿਖਾਰਨ ਲਈ ਪ੍ਰਿੰਸੀਪਲ ਰਾਜਵਿੰਦਰ ਕੌਰ ਅਤੇ ਸਟੇਟ ਅਵਾਰਡੀ ਸੁਰਿੰਦਰ ਮੋਹਨ ਵੱਲੋਂ ਬਾਲ-ਰਿਸਾਲਾ ਤਿਆਰ ਕਰਨਾ ਇੱਕ ਉੱਤਮ ਕਾਰਜ ਹੈI ਇਸ ਸਮੇਂ ਰਾਜੇਸ਼ ਸ਼ਰਮਾ ਵੱਲੋਂ ਡਾ. ਸੁਰਜੀਤ ਪਾਤਰ ਯਾਦਗਾਰੀ ਹਰਬਲ ਬਗੀਚੇ ਵਿੱਚ ਇੱਕ ਅੰਜੀਰ ਦਾ ਪੌਦਾ ਵੀ ਲਗਾਇਆ ਗਿਆI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਬਾਲ-ਰਿਸਾਲਾ ਤਿਆਰ ਕਰਨ ਵਿੱਚ ਯੋਗਦਾਨ ਦੇਣ ਲਈ ਸਮੂਹ ਸਟਾਫ਼ ਦਾ ਧੰਨਵਾਦ ਕੀਤਾI
ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਸੁਰਿੰਦਰ ਮੋਹਨ ਵੱਲੋਂ ਤਿਆਰ ਕੀਤੇ ਡਾ. ਸੁਰਜੀਤ ਪਾਤਰ ਯਾਦਗਾਰੀ ਹਰਬਲ ਬਗੀਚੇ ਲਈ ਸਹਿਯੋਗ ਕਰਨ ਵਾਲ਼ੇ ਸਟਾਫ਼ ਮੈਂਬਰਾਂ ਲੈਕਚਰਾਰ ਗੁਰਦੀਪ ਸਿੰਘ, ਮੁਕੇਸ਼ ਸ਼ਰਮਾ, ਦਵਿੰਦਰ ਕੁਮਾਰ, ਹਰਦੀਪ ਰਾਜ, ਬਲਜਿੰਦਰ ਸਿੰਘ, ਜੀਵਨ ਜੋਤੀ, ਪਰਮਜੀਤ ਤੋਂ ਇਲਾਵਾ ਦੂਜੇ ਸਕੂਲਾਂ ਦੇ ਅਧਿਆਪਕਾਂ, ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਅਤੇ ਸਮਾਜਿਕ ਭਾਈਚਾਰੇ ਦਾ ਸੰਸਥਾ ਲਈ ਕੀਤੇ ਇਸ ਵੱਡਮੁੱਲੇ ਸਹਿਯੋਗ ਲਈ ਧੰਨਵਾਦ ਵੀ ਕੀਤਾI
ਇਸ ਸਮੇਂ ਜਾਣਕਾਰੀ ਦਿੰਦਿਆਂ ਸੁਰਿੰਦਰ ਮੋਹਨ ਨੇ ਦੱਸਿਆ ਕਿ ਪ੍ਰਿੰਸੀਪਲ ਰਾਜਵਿੰਦਰ ਕੌਰ ਜੀ ਦੀ ਯੋਗ ਅਗਵਾਈ ਵਿੱਚ ਪੰਜਾਬੀ ਸੱਥ, ਪੰਜਾਬੀ ਕੋਠਾ, ਸਾਹਿਤਕ ਸੱਥ ਤਿਆਰ ਕਰਨ ਤੋਂ ਬਾਅਦ ਸਕੂਲ ਸਟਾਫ਼, ਸਮਾਜਿਕ ਭਾਈਚਾਰੇ ਅਤੇ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਦੇ ਸਹਿਯੋਗ ਨਾਲ਼ ਹੀ ਡਾ. ਸੁਰਜੀਤ ਪਾਤਰ ਯਾਦਗਾਰੀ ਹਰਬਲ ਬਗੀਚਾ ਤਿਆਰ ਕਰਨ ਦਾ ਸੁਫਨਾ ਪੂਰਾ ਹੋਇਆ ਹੈI ਉਹਨਾਂ ਉਮੀਦ ਕੀਤੀ ਕੀ ਇਹ ਕੋਸ਼ਸ਼ ਸੰਸਥਾ, ਵਿਦਿਆਰਥੀਆਂ ਅਤੇ ਸਮਾਜਿਕ ਭਾਈਚਾਰੇ ਲਈ ਲਾਹੇਵੰਦ ਸਾਬਤ ਹੋਵੇਗੀI ਇਸ ਸਮੇਂ ਹੋਰਨਾਂ ਤੋਂ ਇਲਾਵਾ ਹੁਨਰ ਸਿੱਖਿਆ ਨੂੰ ਲੀਡ ਕਰ ਰਹੇ ਸ਼ਾਹਨਵਾਜ਼, ਕੋਆਰਡੀਨੇਟਰ ਪ੍ਰਦੀਪ ਅਰੋੜਾ, ਇਕਬਾਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀI