ਚੇਅਰਮੈਨ ਗੁਰਜੀਤ ਸਿੰਘ ਗਿੱਲ ਅੱਜ ਸੰਭਾਲਣਗੇ ਮਾਰਕੀਟ ਕਮੇਟੀ ਲੁਧਿਆਣਾ ਦਾ ਅਹੁਦਾ
- ਸੀਨੀਅਰ ਲੀਡਰਸ਼ਿਪ, ਵਿਧਾਇਕ ਅਤੇ ਹੋਰ ਸ਼ਖਸ਼ੀਅਤਾਂ ਵੀ ਪੁੱਜਣਗੀਆਂ
ਸੁਖਮਿੰਦਰ ਭੰਗੂ
ਲੁਧਿਆਣਾ 17 ਅਪਰੈਲ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਾਰਟੀ ਦੇ ਵਫਾਦਾਰ ਸਿਪਾਹੀ ਅਤੇ ਸਿਰਮੌਰ ਆਗੂ ਗੁਰਜੀਤ ਸਿੰਘ ਗਿੱਲ ਲਾਦੀਆਂ ਨੂੰ ਉਨਾਂ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਜਿੰਮੇਵਾਰੀਆਂ ਨੂੰ ਮੁੱਖ ਰੱਖਦਿਆਂ ਮਾਰਕੀਟ ਕਮੇਟੀ ਲੁਧਿਆਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਉਨਾਂ ਦੀ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਅਤੇ ਤਾਜਪੋਸ਼ੀ ਅੱਜ ਦਫਤਰ ਮਾਰਕੀਟ ਕਮੇਟੀ, ਨਵੀਂ ਦਾਣਾ ਮੰਡੀ, ਨੇੜੇ ਜਲੰਧਰ ਬਾਈਪਾਸ ਚੌਂਕ, ਲੁਧਿਆਣਾ ਵਿਖੇ ਸਵੇਰੇ ਠੀਕ 11.00 ਵਜੇ ਹੋਵੇਗੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਰੁਮੇਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਗਿੱਲ ਦੀ ਇਸ ਤਾਜਪੋਸ਼ੀ ਮੌਕੇ ਜਿਥੇ ਕੈਬਨਟ ਮੰਤਰੀ, ਮੰਤਰੀ, ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿਚ ਵਿਧਾਇਕ ਪੁੱਜਣਗੇ ਉਥੇ ਕਾਰਜਕਾਰੀ ਪ੍ਰਧਾਨ ਪੰਜਾਬ,ਵੱਖ ਵੱਖ ਵਿਭਾਗਾਂ ਦੇ ਚੇਅਰਮੈਨ, ਬਲਾਕ ਪ੍ਰਧਾਨ, ਪੰਚਾਂ, ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਹੋਰ ਆਗੂ, ਵਰਕਰ, ਮੋਹਤਵਰ ਅਤੇ ਇਲਾਕਾ ਨਿਵਾਸੀ ਪੁੱਜ ਰਹੇ ਹਨ। ਉਨਾ ਕਿਹਾ ਕਿ ਇਸ ਸ਼ੁਭ ਮੌਕੇ ਤੇ ਸ਼ਿਰਕਤ ਕਰਨ ਲਈ ਆਮ ਆਦਮੀ ਪਾਰਟੀ ਅਤੇ ਸਮੂਹ ਗਿੱਲ ਪਰਿਵਾਰ ਵੱਲੋਂ ਖੁੱਲਾ ਸੱਦਾ ਪੱਤਰ ਦਿੱਤਾ ਜਾਂਦਾ ਹੈ।