ਗੁੰਮਸ਼ੁਦਾ 20 ਸਾਲਾ ਲੜਕੀ ਸੱਤ ਦਿਨ ਬਾਅਦ ਮਿਲੀ ਧਾਰਮਿਕ ਅਸਥਾਨ ਤੇ ਸੇਵਾ ਕਰਦੀ
- ਨੰਬਰ ਘੱਟ ਆਉਣ ਤੇ ਘਰਦਿਆਂ ਵੱਲੋਂ ਸਮਝਾਉਣ ਤੋਂ ਬਾਅਦ ਆਪ ਚਲੀ ਗਈ ਸੀ ਘਰੋਂ ,ਘਰ ਵਾਪਸ ਆ ਕੇ ਫੁੱਟ ਫੁੱਟ ਕੇ ਰੋਈ ਲੜਕੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 4 ਮਈ 2025 - 28 ਅਪ੍ਰੈਲ ਨੂੰ ਗੁਰਦਾਸਪੁਰ ਦੇ ਹਨੁਮਾਨ ਚੌਂਕ ਤੋਂ ਗੁੰਮ ਹੋਈ 20 ਸਾਲਾ ਲੜਕੀ ਡੇਰਾ ਬਿਆਸ ਦੇ ਧਾਰਮਿਕ ਅਸਥਾਨ ਤੇ ਸੇਵਾ ਕਰਦੀ ਹੋਈ ਮਿਲੀ ਅਤੇ ਪੁਲਿਸ ਦੇ ਸਹਿਯੋਗ ਨਾਲ ਪਰਿਵਾਰ ਨੂੰ ਵਾਪਸ ਮਿਲ ਗਈ ਹੈ। ਪਰਿਵਾਰ ਅਨੁਸਾਰ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗਈ ਸੀ ਅਤੇ ਦੋ ਦਿਨ ਉੱਥੇ ਰਹੀ ਅਤੇ ਉੱਥੇ ਬਰਤਨ ਸਾਫ ਕਰਨ ਦੀ ਸੇਵਾ ਕਰਦੀ ਰਹੀ ਅਤੇ ਬਾਅਦ ਵਿੱਚ ਉਥੋਂ ਡੇਰਾ ਬਿਆਸ ਵਿਖੇ ਚਲੀ ਗਈ ਸੀ ਅਤੇ ਚਾਰ ਦਿਨ ਤੋਂ ਉੱਥੇ ਹੀ ਰਹਿ ਕੇ ਸੇਵਾ ਕਰ ਰਹੀ ਸੀ। ਇਸ ਦੌਰਾਨ ਉਸਦਾ ਕਾਲਜ ਦਾ ਬੈਗ ਵੀ ਉਸਦੇ ਮੋਢੇ ਤੇ ਇਮਹੀ ਸੀ । ਲੜਕੀ ਵੱਲੋਂ ਨੰਬਰ ਘੱਟ ਆਉਣ ਤੋਂ ਬਾਅਦ ਘਰਦਿਆਂ ਵੱਲੋਂ ਹਲਕਾ ਜਿਹਾ ਡਾਂਟਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ ਅਤੇ ਅੱਜ ਉਹ ਵਾਪਸ ਆ ਕੇ ਆਪਣੇ ਮਾਂ ਪਿਓ ਦੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਈ , ਜਿਸ ਤੋਂ ਜਾਹਰ ਹੈ ਕਿ ਉਸ ਨੂੰ ਆਪਣੇ ਜਿਸ ਕਦਮ ਦਾ ਪਛਤਾਵਾ ਹੋ ਰਿਹਾ ਸੀ।
ਉੱਥੇ ਹੀ ਐਸਐਚ ਓ ਥਾਨਾ ਸਿਟੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਲੜਕੇ ਬਿਲਕੁਲ ਸਹੀ ਸਲਾਮਤ ਹੈ ਤੇ ਧਾਰਮਿਕ ਸਥਾਨ ਤੇ ਰਹਿ ਕੇ ਸੇਵਾ ਕਰ ਰਹੇ ਸੀ । ਉਸ ਦੇ ਬਿਆਨ ਲੈ ਕੇ ਉਸਦੇ ਘਰਦਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।