ਗੁਰਦਾਸਪੁਰ: ਗੋਲੀ ਲੱਗਣ ਕਾਰਨ ਲੇਡੀ ਡਾਕਟਰ ਜ਼ਖਮੀ, FIR ਦਰਜ
ਬਹਿਰਾਮਪੁਰ ਸਿਹਤ ਕੇਂਦਰ ’ਚ ਮੀਟਿੰਗ ਦੌਰਾਨ ਅਚਾਨਕ ਗੋਲੀ ਚੱਲਣ ਨਾਲ ਇਕ ਮਹਿਲਾ ਡਾਕਟਰ ਜ਼ਖਮੀ, ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 16 ਸਤੰਬਰ 2026- ਕਸਬਾ ਬਹਿਰਾਮਪੁਰ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਮੀਟਿੰਗ ਦੌਰਾਨ ਇਕ ਕਮਿਊਨਿਟੀ ਹੈਲਥ ਅਫਸਰ ਵਲੋਂ ਲਿਆਂਦੀ ਗਈ ਰਿਵਾਲਵਰ ਤੋਂ ਅਚਾਨਕ ਗੋਲੀ ਚੱਲਣ ਨਾਲ ਇੱਕ ਮਹਿਲਾ ਕਮਿਊਨਿਟੀ ਹੈਲਥ ਅਫਸਰ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਮੀਟਿੰਗ ਹਾਲ ਵਿੱਚ ਸਮੂਹ ਡਾਕਟਰਾਂ ਦੀ ਇੱਕ ਮੀਟਿੰਗ ਚੱਲ ਰਹੀ ਸੀ ਜਿਸ ਦੌਰਾਨ ਮੀਟਿੰਗ ਵਿੱਚ ਹਾਜਰ ਇਕ ਡਾਕਟਰ ਦੀ ਲਾਇਸੈਂਸੀ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜੋ ਇੱਕ ਮਹਿਲਾ ਡਾਕਟਰ ਦੇ ਵੱਜਣ ਕਾਰਨ ਮਹਿਲਾ ਡਾਕਟਰ ਜਖਮੀ ਹੋ ਗਈ। ਜਿਸ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਮਿਊਨਿਟੀ ਹੈਲਥ ਅਫਸਰ ਦੇ ਛਾਤੀ ਵਿੱਚ ਗੋਲੀ ਲੱਗੀ ਹੈ। ਉਧਰ ਇਸਦੀ ਸੂਚਨਾ ਮਿਲਦਿਆਂ ਹੀ ਬਹਿਰਾਮਪੁਰ ਪੁਲਿਸ ਨੇ ਗੋਲੀ ਚਲਾਉਣ ਵਾਲੇ ਡਾਕਟਰ ਦੀਪਕ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੋਲੀ ਅਚਾਨਕ ਚੱਲੀ ਹੈ ਜਾਂ ਫਿਰ ਜਾਣ ਬੁੱਝ ਕੇ ਚਲਾਈ ਗਈ ਹੈ।
- Download Babushahi App
-
-