ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 'ਚ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਸ਼ਾਮਿਲ
ਬਲਾਕ ਪੱਧਰੀ ਟੂਰਨਾਮੈਂਟ 17 ਸਤੰਬਰ ਤੋਂ 22 ਸਤੰਬਰ 2026 ਤੱਕ ਕਰਵਾਏ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ, 14 ਸਤੰਬਰ
ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4) ਕਰਵਾਈਆ ਜਾ ਰਹੀਆਂ ਹਨ। ਜਿਸ ਵਿੱਚ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ (Demonstration Game) ਕਰਵਾਈ ਜਾ ਰਹੀ ਹੈ। ਜਿਸ ਵਿੱਚ ਬਲਾਕ ਪੱਧਰ ਉੱਤੇ ਉਮਰ ਵਰਗ 14 ਸਾਲ ਤੋਂ ਉੱਪਰ ਵਿੱਚ (ਲੜਕੇ/ਮੈਨ) ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ (Demonstration Game) 17 ਸਤੰਬਰ 2026 ਤੋਂ 22 ਸਤੰਬਰ 2026 ਤੱਕ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਗੁਰਦਾਸਪੁਰ ਦੇ ਸਰਕਾਰੀ ਕਾਲਜ ਗੁਰਦਾਸਪੁਰ, ਬਲਾਕ ਕਾਹਨੂੰਵਾਨ ਦੀ ਗ੍ਰਾਮ ਪੰਚਾਇਤ, ਖੇਡ ਗਰਾਊਂਡ ਪਿੰਡ ਸਠਿਆਲੀ, ਹਲਕਾ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ, ਬਲਾਕ ਕਲਾਨੌਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਅਗਵਾਨ ਰੋਡ ਕਲਾਨੌਰ ਵਿਖੇ ਮੁਕਾਬਲੇ ਹੋਣਗੇ।
ਉਨ੍ਹਾਂ ਦੱਸਿਆ ਕਿ 22 ਸਤੰਬਰ ਨੂੰ ਬਲਾਕ ਕਾਦੀਆਂ ਦੇ ਸਪੋਰਟਸ ਸਟੇਡੀਅਮ ਨੱਤ ਮੋਕਲ, ਹਲਕਾ ਬਟਾਲਾ ਦੇ ਸਕਾਈ ਰਾਈਡਰ ਕ੍ਰਿਕਟ ਅਕੈਡਮੀ ਬਟਾਲਾ, ਮਿਸ਼ਰਪੁਰਾ, ਧਾਰੀਵਾਲ ਬਲਾਕ ਦੇ ਹਾਕੀ ਸੈਂਟਰ ਘੁੰਮਣ ਕਲਾ , ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਪਿੰਡ ਦਕੋਹਾ, ਬਲਾਕ ਦੋਰਾਂਗਲਾ ਦੀ ਗ੍ਰਾਂਮ ਪੰਚਾਇਤ, ਖੇਡ ਗਰਾਊਂਡ ਪਿੰਡ ਬਾਹਮਣੀ , ਬਲਾਕ ਦੀਨਾਨਗਰ ਦੇ ਆਰਿਆ ਸਕੂਲ ਦੀਨਾਨਗਰ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਦੀ ਗ੍ਰਾਂਮ ਪੰਚਾਇਤ, ਖੇਡ ਗਰਾਊਂਡ ਪਿੰਡ ਅਲੀਵਾਲ ਵਿਖੇ ਕਾਰਵਾਏ ਜਾਣਗੇ।
- Download Babushahi App
-
-