ਚੰਡੀਗੜ੍ਹ ਯੂਨੀਵਰਸਿਟੀ ਕੰਪਿਊਟਰ ਸਾਇੰਸ, ਇਲੈਕਟ੍ਰੀਕਲ-ਇਲੈਕਟ੍ਰੋਨਿਕਸ ਇੰਜਨੀਅਰਿੰਗ ਐਂਡ ਮਕੈਨੀਕਲ ਐਰੋਨੌਟਿਕਲ ਇੰਜਨੀਅਰਿੰਗ ਵਿਸ਼ਿਆਂ ਵਿੱਚ ਦੁਨੀਆ ਦੀਆਂ ਮੋਹਰੀ 300 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਹੋਈ ਸ਼ੁਮਾਰ
ਚੰਡੀਗੜ੍ਹ ਯੂਨੀਵਰਸਿਟੀ ਦਾ ਕਿਊਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ 2026 ਵਿੱਚ ਦਬਦਬਾ ਬਰਕਰਾਰ, 11 ਵਿਸ਼ਿਆਂ ਵਿੱਚ ਦੁਨੀਆ ਦੀਆਂ ਵੱਕਾਰੀ ਯੂਨੀਵਰਸਿਟੀਆਂ ਦੀ ਸੂਚੀ 'ਚ ਸੀਯੂ ਸ਼ਾਮਲ
ਕਿਊਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ ਵਿੱਚ ਭਾਰਤ ਦੇ ਪ੍ਰਦਰਸ਼ਨ ਵਿੱਚ ਸੁਧਾਰ, 2026 ਰੈਂਕਿੰਗਜ਼ ਵਿੱਚ ਪਿਛਲੇ ਸਾਲ ਦੇ ਮੁਕਾਬਲੇ 99 ਯੂਨੀਵਰਸਿਟੀਆਂ ਨੇ ਬਣਾਈ ਜਗ੍ਹਾ, 2025 ਵਿੱਚ 79 ਸੀ ਇਹ ਅੰਕੜਾ
ਕਿਊਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ-2026 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ, 6 ਨਵੇਂ ਵਿਸ਼ਿਆਂ ਵਿੱਚ ਮਿਲੀ ਰੈਂਕਿੰਗ
ਚੰਡੀਗੜ੍ਹ, 25 March 2026-
ਭਾਰਤ ਦੀ ਨੰਬਰ ਇੱਕ ਨਿੱਜੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ ਦੁਨੀਆ ਭਰ ਵਿੱਚ ਇੱਕ ਵਾਰ ਆਪਣਾ ਦਬਦਬਾ ਕਾਇਮ ਕੀਤਾ ਹੈ। ਸੀਯੂ ਨੇ ਇੱਕ ਵਾਰ ਫ਼ਿਰ ਵੱਕਾਰੀ ‘ਕਿਊਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ (ਬਾਈ ਸਬਜੈਕਟਸ)-2026’ ਵਿੱਚ ਬਾਜ਼ੀ ਮਾਰੀ ਹੈ। ਯੂਨੀਵਰਸਿਟੀ ਨੇ 11 ਵਿਸ਼ਿਆਂ ਵਿੱਚ ਮੋਹਰੀ ਰੈਂਕ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ 2025 ਦੇ ਮੁਕਾਬਲੇ ਛੇ ਨਵੇਂ ਵਿਸ਼ੇ ਵੀ ਸ਼ਾਮਲ ਹਨ ਅਤੇ ਇਸ ਸ਼ਾਨਦਾਰ ਪ੍ਰਾਪਤੀ ਨੇ ਅਕਾਦਮਿਕ ਖੇਤਰ ਵਿੱਚ ਯੂਨੀਵਰਸਿਟੀ ਦੀ ਲਗਾਤਾਰ ਵਧ ਰਹੀ ਵਿਸ਼ਵਵਿਆਪੀ ਪ੍ਰਸਿੱਧੀ ਨੂੰ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਹੈ।
ਕਿਊਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 ਵਿੱਚ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਵੀਰਾਜਾ ਐੱਨ. ਸੀਤਾਰਾਮ ਨੇ ਕਿਹਾ, “ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 ਵਿੱਚ 11 ਵਿਸ਼ਿਆਂ ਵਿੱਚ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਹੈ। ਇਹ 2025 ਵਿੱਚ ਕਿਊਐਸ ਦੀ ਵਿਸ਼ਾ-ਵਾਰ ਰੈਂਕਿੰਗ ਵਿੱਚ ਸ਼ਾਮਲ ਪੰਜ ਵਿਸ਼ਿਆਂ ਦੀ ਤੁਲਨਾ ਵਿੱਚ ਦੁੱਗਣੀ ਤੋਂ ਵੀ ਜ਼ਿਆਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਜਿਨ੍ਹਾਂ 11 ਵਿਸ਼ਿਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐਸ ਦੀ ਤਾਜ਼ਾ ਵਿਸ਼ਾ ਵਾਰ ਰੈਂਕਿੰਗ ਵਿੱਚ ਟੌਪ ਰੈਂਕ ਹਾਸਲ ਕੀਤਾ ਹੈ, ਉਨ੍ਹਾਂ ਵਿੱਚ ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮ, ਕੈਮੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਮਕੈਨੀਕਲ, ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ, ਬਾਇਓਲੋਜੀਕਲ ਸਾਇੰਸ, ਕੈਮਿਸਟਰੀ, ਐਨਵਾਇਰਨਮੈਂਟਲ ਸਾਇੰਸ, ਮੈਥ, ਫਿਜ਼ਿਕਸ, ਬਿਜ਼ਨਸ ਐਂਡ ਮੈਨੇਜਮੈਂਟ ਸਟੱਡੀਜ਼, ਅਤੇ ਇਕਨਾਮਿਕਸ ਸ਼ਾਮਲ ਹਨ। ਇਨ੍ਹਾਂ ਵਿਸ਼ਿਆਂ ਵਿੱਚੋਂ, ਚੰਡੀਗੜ੍ਹ ਯੂਨੀਵਰਸਿਟੀ ਨੇ 6 ਵਿਸ਼ਿਆਂ, ਜਿਨ੍ਹਾਂ ਵਿੱਚ ਕੈਮੀਕਲ ਇੰਜੀਨੀਅਰਿੰਗ, ਬਾਇਓਲੋਜੀਕਲ ਸਾਇੰਸ, ਐਨਵਾਇਰਨਮੈਂਟਲ ਸਾਇੰਸ, ਮੈਥਮੈਟਿਕਸ, ਫਿਜ਼ਿਕਸ ਅਤੇ ਇਕਨਾਮਿਕਸ ਸ਼ਾਮਲ ਹਨ, ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ, ਜਿਸ ਨਾਲ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਵਜੋਂ ਸੀਯੂ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਤੋਂ ਹੀ ਸਿੱਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਕੇ, ਉੱਚ ਅਕਾਦਮਿਕ ਮਿਆਰ ਬਰਕਰਾਰ ਰੱਖਦਿਆਂ, ਵਧੀਆ ਪਲੇਸਮੈਂਟ ਦੇ ਕੇ, ਉਦਯੋਗ-ਕੇਂਦਰਿਤ ਖੋਜ ਕਰਕੇ ਅਤੇ ਵਿਦਿਆਰਥੀਆਂ ਲਈ ਸਿੱਖਣ ਦਾ ਇੱਕ ਲਚਕਦਾਰ ਮਾਹੌਲ ਬਣਾ ਕੇ ਨੌਜਵਾਨ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸਮਰਪਿਤ ਰਹੀ ਹੈ।”
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, “ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਪਣੀ ਸ਼ੁਰੂਆਤ ਦੇ ਸਿਰਫ਼ 14 ਸਾਲਾਂ ਦੇ ਅੰਦਰ ਹੀ, ਚੰਡੀਗੜ੍ਹ ਯੂਨੀਵਰਸਿਟੀ ਦਾ ਗਲੋਬਲ ਰੈਂਕਿੰਗ ਵਿੱਚ ਦਬਦਬਾ ਬਰਕਰਾਰ ਹੈ। ਇਸ ਨੇ ਛੇ ਵਿਸ਼ਿਆਂ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ 'ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ -2026' ਵਿੱਚ ਪੰਜ ਵਿਸ਼ਿਆਂ—ਜਿਨ੍ਹਾਂ ਵਿੱਚ ਬਿਜ਼ਨਸ ਐਂਡ ਮੈਨੇਜਮੈਂਟ ਸਟੱਡੀਜ਼, ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮਜ਼, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਮਕੈਨੀਕਲ, ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ ਐਂਡ ਕੈਮਿਸਟਰੀ ਸ਼ਾਮਲ ਹਨ, ਵਿੱਚ ਆਪਣੀ ਰੈਂਕਿੰਗ ਵਿੱਚ ਬੇਮਿਸਾਲ ਸੁਧਾਰ ਕੀਤਾ ਹੈ। ਇਹ ਉਪਲਬਧੀ ਇੱਕ ਅਹਿਮ ਪ੍ਰਗਤੀ ਨੂੰ ਦਰਸਾਉਂਦੀ ਹੈ ਅਤੇ ਉੱਚ ਸਿੱਖਿਆ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਅਕਾਦਮਿਕ ਸਮਰੱਥਾ ਅਤੇ ਉੱਤਮਤਾ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਇਸ ਪਰੰਪਰਾ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਰਹੇਗੀ।”
ਭਾਰਤ ਦੇ ਉੱਚ ਸਿੱਖਿਅਕ ਅਦਾਰਿਆਂ ਨੇ 'ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026' ਵਿੱਚ ਹੁਣ ਤੱਕ ਦਾ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿਸ਼ਾ-ਵਾਰ ਰੈਂਕਿੰਗਾਂ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 2025 ਦੇ 79 ਤੋਂ ਵਧ ਕੇ 2026 ਵਿੱਚ 99 ਹੋ ਗਈ ਹੈ। ਇਸ ਦੇ ਨਾਲ ਹੀ, ਭਾਰਤ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ ਚੌਥਾ ਸਭ ਤੋਂ ਵੱਧ ਪ੍ਰਤੀਨਿਧਤਾ ਵਾਲਾ ਮੁਲਕ ਵੀ ਬਣ ਗਿਆ ਹੈ।
ਇਸ ਦੇ ਨਾਲ ਹੀ, ਚੰਡੀਗੜ੍ਹ ਯੂਨੀਵਰਸਿਟੀ ਹੁਣ ਤਿੰਨ ਵਿਸ਼ਿਆਂ, ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮਜ਼, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਅਤੇ ਮਕੈਨੀਕਲ, ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਿੱਚ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ। ਨਾਲ ਹੀ, ਚੰਡੀਗੜ੍ਹ ਯੂਨੀਵਰਸਿਟੀ ਹੁਣ 2026 ਵਿੱਚ 6 ਵਿਸ਼ਿਆਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ 400 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ੁਮਾਰ ਹੈ, ਜੋ ਕਿ 2025 ਦੀ ਰੈਂਕਿੰਗ ਵਿੱਚ ਸ਼ਾਮਲ 2 ਵਿਸ਼ਿਆਂ ਦੇ ਮੁਕਾਬਲੇ ਇੱਕ ਵੱਡੀ ਛਾਲ ਹੈ। ਇਨ੍ਹਾਂ ਛੇ ਵਿਸ਼ਿਆਂ ਵਿੱਚ ਬਿਜ਼ਨਸ ਐਂਡ ਮੈਨੇਜਮੈਂਟ ਸਟੱਡੀਜ਼, ਕੈਮਿਸਟਰੀ, ਕੈਮੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮਜ਼, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ, ਅਤੇ ਮਕੈਨੀਕਲ, ਐਰੋਨੌਟੀਕਲ ਅਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਰਗੇ ਵਿਸ਼ੇ ਸ਼ਾਮਲ ਹਨ।
ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮਜ਼ ਵਿੱਚ, ਚੰਡੀਗੜ੍ਹ ਯੂਨੀਵਰਸਿਟੀ 2025 ਵਿੱਚ 301-350 ਰੈਂਕ ਬਰੈਕਟ ਤੋਂ ਵੱਡੀ ਛਾਲ ਮਾਰ ਕੇ 2026 ਵਿੱਚ 250-300 ਰੈਂਕ ਬਰੈਕਟ ਵਿੱਚ ਪਹੁੰਚ ਗਈ ਹੈ; ਇਹ 50 ਰੈਂਕਾਂ ਦੀ ਛਾਲ ਸੀ, ਜਿਸ ਵਿੱਚ ਯੂਨੀਵਰਸਿਟੀ ਨੇ 58.5 ਦਾ ਸਕੋਰ ਹਾਸਲ ਕੀਤਾ ਹੈ।
ਬਿਜ਼ਨਸ ਮੈਨੇਜਮੈਂਟ ਦੇ ਖੇਤਰ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ 100 ਤੋਂ ਵੱਧ ਪਾਇਦਾਨ ਉੱਪਰ ਚੜ੍ਹ ਕੇ 301-350 ਦੇ ਬਰੈਕਟ ਵਿੱਚ ਆਪਣੀ ਜਗ੍ਹਾ ਬਣਾਈ ਹੈ; ਜਦਕਿ 2025 ਵਿੱਚ 60.0 ਦੇ ਸਕੋਰ ਦੇ ਨਾਲ ਇਹ 401-450 ਦੇ ਬਰੈਕਟ ਵਿੱਚ ਸੀ।
ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ 2026 ਵਿੱਚ 251-300 ਰੈਂਕ ਬਰੈਕਟ ਵਿੱਚ ਜਗ੍ਹਾ ਬਣਾਈ, ਜਦਕਿ 2025 ਵਿੱਚ ਇਹ 401-450 ਰੈਂਕ ਬਰੈਕਟ ਵਿੱਚ ਸੀ; ਇਹ 61.8 ਦੇ ਸਕੋਰ ਦੇ ਨਾਲ 150 ਰੈਂਕਾਂ ਦੀ ਇੱਕ ਬਹੁਤ ਵੱਡਾ ਉਛਾਲ ਹੈ।
ਮਕੈਨੀਕਲ, ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ ਦੇ ਖੇਤਰ ਵਿੱਚ, ਚੰਡੀਗੜ੍ਹ ਯੂਨੀਵਰਸਿਟੀ 2025 ਦੇ 301-350 ਰੈਂਕ ਬਰੈਕਟ ਦੀ ਤੁਲਨਾ ਵਿੱਚ 2026 ਵਿੱਚ 251-300 ਰੈਂਕ ਬਰੈਕਟ ਵਿੱਚ ਆ ਗਈ ਹੈ; ਇਹ 61.0 ਦੇ ਸਕੋਰ ਦੇ ਨਾਲ 50 ਰੈਂਕ ਦਾ ਉਛਾਲ ਹੈ।
ਕੈਮਿਸਟਰੀ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕ 2025 ਵਿੱਚ 551-600 ਤੋਂ ਵਧ ਕੇ 2026 ਵਿੱਚ 351-400 ਦੇ ਰੈਂਕ ਬਰੈਕਟ ਵਿੱਚ ਪਹੁੰਚ ਗਈ; ਇਹ 59.3 ਦੇ ਸਕੋਰ ਦੇ ਨਾਲ 200 ਰੈਂਕਾਂ ਦਾ ਇੱਕ ਜ਼ਬਰਦਸਤ ਉਛਾਲ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 'ਕਿਊਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026' ਵਿੱਚ ਛੇ ਨਵੇਂ ਵਿਸ਼ਿਆਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਪ੍ਰਵੇਸ਼ ਕਰ ਲਿਆ ਹੈ।
ਕੈਮੀਕਲ ਇੰਜੀਨੀਅਰਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ 55.8 ਦੇ ਸਕੋਰ ਦੇ ਨਾਲ 351-400 ਰੈਂਕ ਬਰੈਕਟ ਵਿੱਚ ਜਗ੍ਹਾ ਬਣਾਈ। ਬਾਇਓਲੋਜੀਕਲ ਸਾਇੰਸਿਜ਼ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ 'ਕਿਊਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟਸ-2026' ਵਿੱਚ 51.5 ਦੇ ਸਕੋਰ ਦੇ ਨਾਲ 551-600 ਰੈਂਕ ਬਰੈਕਟ ਵਿੱਚ ਸਥਾਨ ਹਾਸਲ ਕੀਤਾ ਹੈ।
ਕਿਊਐੱਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਵਾਤਾਵਰਣ ਵਿਗਿਆਨ ਵਿਸ਼ੇ ਵਿੱਚ 63.1 ਦੇ ਸਕੋਰ ਦੇ ਨਾਲ 451-500 ਰੈਂਕ ਬਰੈਕਟ ਵਿੱਚ ਸਥਾਨ ਮਿਲਿਆ ਹੈ। ਗਣਿਤ ਵਿਸ਼ੇ ਵਿੱਚ, ਚੰਡੀਗੜ੍ਹ ਯੂਨੀਵਰਸਿਟੀ 52.9 ਦੇ ਸਕੋਰ ਦੇ ਨਾਲ 551-600 ਰੈਂਕ ਬਰੈਕਟ ਵਿੱਚ ਰਹੀ ਹੈ।
ਫ਼ਿਜ਼ੀਕਸ ਅਤੇ ਖਗੋਲ ਵਿਗਿਆਨ (ਐਸਟ੍ਰੋਨਾਮੀ) ਵਿਸ਼ਿਆਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੂੰ 'ਕਿਊਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026' ਵਿੱਚ 51.0 ਦੇ ਸਕੋਰ ਦੇ ਨਾਲ 601-675 ਦੀ ਰੈਂਕ ਸ਼੍ਰੇਣੀ ਵਿੱਚ ਸਥਾਨ ਦਿੱਤਾ ਗਿਆ ਹੈ।
ਅਰਥ ਸ਼ਾਸਤਰ (ਈਕੋਨਾਮਿਕਸ) ਅਤੇ ਅਰਥਮਿਤੀ (ਈਕੋਨੋਮੈਟ੍ਰਿਕਸ) ਵਿੱਚ, ਚੰਡੀਗੜ੍ਹ ਯੂਨੀਵਰਸਿਟੀ 55.0 ਦੇ ਸਕੋਰ ਦੇ ਨਾਲ ਵਿਸ਼ਵ ਪੱਧਰ 'ਤੇ 551-700 ਦੀ ਰੈਂਕ ਸ਼੍ਰੇਣੀ (ਰੈਂਕ ਬਰੈਕਟ) ਵਿੱਚ ਰਹੀ।