ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦੀ ਚੋਣ ਕਰਨ ਦੀ ਅਪੀਲ
ਅੰਮ੍ਰਿਤਸਰ, 18 ਸਤੰਬਰ, 2020 : ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਸਹਿਮਤੀ ਨਾਲ ਕਲੱਬ ਦੀ ਚੋਣ ਕਰਨ ਅਤੇ ਇਸ ਕਲੱਬ ਦਾ ਮੁਕੰਮਲ ਸੰਵਿਧਾਨ ਬਣੇ ਤੇ ਕਲੱਬ ਰਜਿਸਟਰਡ ਹੋਵੇ।
ਇਕ ਸੰਦੇਸ਼ ਵਿਚ ਉਹਨਾਂ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਨਿਊ ਅੰਮ੍ਰਿਤਸਰ ਵਿਚ ਪ੍ਰੈਸ ਕਲੱਬ ਦੀ ਇਮਾਰਤ ਤਿਆਰ ਕਰਵਾਈ ਗਈ ਹੈ। ਇਹ ਇਮਾਰਤ ਕਲੱਬ ਦੀ ਵਰਤੋਂ ਲਈ ਹੈ। ਰਾਜ ਵਿਚ ਜਿੰਨੇ ਵੀ ਪ੍ਰੈਸ ਕਲੱਬ ਚਲ ਰਹੇ ਹਨ, ਉਹ ਆਜ਼ਾਦ ਬਾਡੀ ਹਨ ਤੇ ਸਰਕਾਰ ਦਾ ਉਹਨਾਂ ਵਿਚ ਕੋਈ ਦਖਲ ਨਹੀਂ ਹੈ।
ਉਹਨਾਂ ਕਿਹਾ ਕਿ ਚੋਣ ਹੋਣ ਮਗਰੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਚੁਣੀ ਹੋਈ ਬਾਡੀ ਨੂੰ ਪ੍ਰੈਸ ਕਲੱਬ ਦੀ ਇਮਾਰਤ ਹੈਂਡ ਓਵਰ ਕਰਨਗੇ ਤਾਂ ਜੋ ਬਣੀ ਹੋਈ ਇਮਾਰਤ ਦੀ ਵਰਤੋਂ ਪੱਤਰਕਾਰ ਸਾਥੀਆਂ ਵੱਲੋਂ ਕੀਤੀ ਜਾ ਸਕੇ।
ਉਹਨਾਂ ਨੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਕੋਰੋਨਾ ਸੰਕਟ ਦੇ ਚਲਦਿਆਂ ਸਾਵਧਾਨੀ ਨਾਲ ਆਪਣੀ ਬਾਡੀ ਦੀ ਚੋਣ ਕਰਵਾਉਣ।