ਸਰਹੱਦੀ ਪਿੰਡਾਂ ਅੰਦਰ ਵਰਕਰਾਂ ਦੇ ਨਾਲ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 21 ਫਰਵਰੀ; ਕਾਗਰਸ ਸਰਕਾਰ ਤੋਂ ਹਰ ਵਰਗ ਹੈ ਦੁਖੀ- ਨੋਨੀ ਮਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਲੋਂ 25 ਫਰਵਰੀ ਦਿਨ ਮੰਗਲਵਾਰ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੋਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਦੇਵ ਸਿੰਘ ਨੋਨੀ ਮਾਨ ਨੇ ਬਾਰਡਰ ਪੱਟੀ ਦੇ ਪਿੰਡ ਦਾ ਦੌਰਾ ਕਰ ਵਰਕਰਾਂ ਨਾਲ ਮੀਟਿੰਗ ਕਰ ਰੈਲੀ ਚ ਪਹੁੰਚਣ ਦਾ ਸੱਦਾ ਦਿੱਤਾ, ਵਰਦੇਵ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 25 ਦੀ ਇਹ ਰੈਲੀ ਇਤਿਹਾਸਕ ਹੋਵੇਗੀ ਜਿਥੇ ਵੱਡਾ ਇਕੱਠ ਹੋਣ ਜਾ ਰਿਹਾ ਹੈ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬੰਦ ਕਰਨੀਆਂ ਮੰਦਭਾਗਾ ਫੈਸਲਾ ਹੈ, ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਗਰੁਹਰਸਹਾਏ ਹਲਕੇ ਚ ਗਰੀਬ ਲੋੜਵੰਦ ਪਰਿਵਾਰਾਂ ਦੇ ਕਰੀਬ 16 ਹਜਾਰ ਆਟਾ-ਦਾਲ ਦੇ ਕਾਰਡ ਕੱਟ ਦਿੱਤੇ ਗਏ ਨੇ ਜਿਸਦਾ ਗਰੀਬ ਵਰਗ ਚ ਭਾਰੀ ਰੋਸ ਪਾਇਆ ਜਾ ਰਿਹਾ ਉਹਨਾਂ ਜਲਦ ਇਸ ਮਾਮਲੇ ਚ ਡਿਪਟੀ ਕਮਿਸ਼ਨਰ ਨੂੰ ਮਿਲਣ ਦੀ ਗੱਲ ਵੀ ਆਖੀ, ਇਸ ਸਮੇਂ ਜੋਗਿੰਦਰ ਸਿੰਘ ਸਵਾਈ ਕੇ, ਗੁਰਬਾਜ ਰੱਤੇਵਾਲਾ, ਨਿਸ਼ਾਨ ਸਿੰਘ ਝਾੜੀਵਾਲਾ, ਗੁਰਮੀਤ ਮਾਨ, ਅੰਗਰੇਜ ਸਿੰਘ ਗਾਮੂਵਾਲਾ, ਬਲਬੀਰ ਸਿੰਘ, ਚਿਮਨ ਸਿੰਘ, ਪ੍ਰਵੀਨ ਮੇਘਾ, ਨਿਸ਼ਾਨ ਸਿੰਘ ਝੁਗੇ ਛਿਲੀਆ, ਬਲਬੀਰ ਸਿੰਘ ਫੌਜੀ, ਦੇਸ ਬਿਲੀਮਾਰ, ਜੱਜ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ ਖੈਰੇ ਕੇ, ਕ੍ਰਿਸ਼ਨ ਬਲਦੇਵ, ਬਗੀਚਾ ਸਿੰਘ, ਬਿੰਦਰ ਸਵਾਈ ਕੇ, ਸਤਨਾਮ ਸਿੰਘ, ਸੋਨਾ ਸਿੰਘ ਬਾਦਲ ਕੇ, ਲਵਪ੍ਰੀਤ ਸਵਾਈ ਕੇ , ਰੂਪ ਸਿੰਘ ਆਦਿ ਹਾਜਰ ਸਨ|