ਅਮਰਜੀਤ ਸਿੰਘ ਮਾਲਵਾ ਬਣੇ ਪ੍ਰੋਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਪ੍ਰਧਾਨ
ਜਗਰਾਓ (ਦੀਪਕ ਜੈਨ)
ਪ੍ਰੋਪਰਟੀ ਸਲਾਹਕਾਰ ਐਂਡ ਬਿਲਡਰ ਐਸੋਸੀਏਸ਼ਨ ਜਗਰਾਉਂ ਦੀ ਇੱਕ ਅਹਿਮ ਮੀਟਿੰਗ ਅੱਜ ਇੱਕ ਨਿੱਜੀ ਹੋਟਲ ਦੇ ਹਾਲ ਵਿੱਚ ਹੋਈ। ਜਿਸ ਵਿੱਚ ਪ੍ਰਧਾਨ ਬਲਵੰਤ ਸਿੰਘ ਸਿੱਧੂ ਦੀ ਟਰਮ ਪੂਰੀ ਹੋਣ ਮਗਰੋਂ ਨਵੇਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਅਮਰਜੀਤ ਸਿੰਘ ਮਾਲਵਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿੱਤਾ ਗਿਆ। ਇਸ ਮੌਕੇ ਬੋਲਦਿਆਂ ਹੋਇਆਂ ਮਾਲਵਾ ਨੇ ਕਿਹਾ ਕਿ ਉਹ ਉਹਨਾਂ ਨੂੰ ਮਿਲੀਆਂ ਹੋਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਤਹਿਸੀਲ ਅੰਦਰ ਆ ਰਹੀਆਂ ਔਕੜਾਂ ਅਤੇ ਰਜਿਸਟਰੀ ਕਰਵਾਉਣ ਸਮੇਂ ਆ ਰਹੀਆਂ ਪਰੇਸ਼ਾਨੀਆਂ ਦਾ ਵੀ ਜਲਦੀ ਹੀ ਹੱਲ ਕੀਤਾ ਜਾਵੇਗਾ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਐਨ ਓਸੀ ਦੇ ਨਾਮ ਉੱਪਰ 31 53 ਵਾਲੀ ਲੈਟਰ ਦਾ ਮਸਲਾ ਹੱਲ ਕਰਵਾਇਆ ਜਾਵੇ ਤਾਂ ਉਹਨਾਂ ਕਿਹਾ ਕਿ ਅਸੀਂ ਸਮੂਹ ਸਾਥੀ ਇਕੱਠੇ ਹੋ ਕੇ ਤਹਿਸੀਲਦਾਰ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਇੱਕ ਸਾਂਝੀ ਮੀਟਿੰਗ ਕਰਾਂਗੇ ਅਤੇ ਇਸ ਮਸਲੇ ਦਾ ਛੇਤੀ ਹੀ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਇਕਬਾਲ ਸਿੰਘ ਕਟਾਰੀਆ ਨੂੰ ਚੇਅਰਮੈਨ, ਸਾਬਕਾ ਪ੍ਰਧਾਨ ਸਰਪੰਚ ਬਲਵੰਤ ਸਿੰਘ ਨੂੰ ਪੈਟਰਨ, ਪਰਵੀਨ ਧਵਨ ਨੂੰ ਪ੍ਰੈਸ ਸਕੱਤਰ, ਰਕੇਸ਼ ਮੈਨੀ ਨੂੰ ਖਜਾਨਚੀ, ਪ੍ਰਦੀਪ ਦੂਆ ਨੂੰ ਸਕੱਤਰ ਵਜੋਂ ਚੁਣ ਲਿਆ ਗਿਆ। ਕਾਨੂੰਨੀ ਸਲਾਹਕਾਰ ਦੀਆਂ ਜ਼ਿੰਮੇਵਾਰੀਆਂ ਐਸਐਸ ਛਾਬੜਾ ਅਤੇ ਰਾਹੁਲ ਗੁਪਤਾ ਨਿਭਾਉਣਗੇ। ਹਰਜੀਤ ਸਿੰਘ ਸੋਨੂ ਅਰੋੜਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰੋਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
- Download Babushahi App
-
-