ਰੋਬੀ ਕੰਗ ਨੇ ਪਿੰਡਾਂ ਵਿੱਚ ਜਾ ਕੇ 289 ਪਰਿਵਾਰਾਂ ਨੂੰ ਵੰਡੇ ਰਜਿਸਟਰੀ ਸਰਟੀਫਿਕੇਟ
‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਮਾਜਰਾ ਖੁਰਦ ਦੇ 140 ਅਤੇ ਮਾਜਰਾ ਕਲਾਂ ਦੇ 149 ਘਰਾਂ ਨੂੰ ਮਿਲਿਆ ਮਾਲਕੀ ਹੱਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਅਕਤੂਬਰ, 2026
ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਅੱਜ ਹਲਕਾ ਇੰਚਾਰਜ ਜਸਪ੍ਰੀਤ ਸਿੰਘ (ਰੋਬੀ ਕੰਗ) ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਰਜਿਸਟਰੀ ਸਰਟੀਫਿਕੇਟ ਵੰਡੇ। ਇਸ ਦੌਰਾਨ ਮਾਜਰਾ ਖੁਰਦ ਦੇ 140 ਘਰਾਂ ਅਤੇ ਮਾਜਰਾ ਕਲਾਂ ਦੇ 149 ਘਰਾਂ, ਕੁੱਲ 289 ਘਰਾਂ ਨੂੰ ਰਜਿਸਟਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਮੌਕੇ ਰੋਬੀ ਕੰਗ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਲੱਕੀ ਲਾਧੜ, ਬਲਾਕ ਪ੍ਰਧਾਨ ਲੱਡੂ ਮਾਹਲੋਂ, ਸੰਜੀਵ ਕੁਮਾਰ ਵਿੱਕੀ ਸਰਪੰਚ ਬਹਾਦਰਪੁਰ, ਜਸਵੀਰ ਸਿੰਘ ਜੱਸਾ ਸਰਪੰਚ ਸਜਾਵਲਪੁਰ, ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਅਤੇ ਹਲਕਾ ਮੀਡੀਆ ਇੰਚਾਰਜ ਵਿਸ਼ਾਲ ਖੋਸਲਾ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।
ਪਿੰਡ ਵਾਸੀਆਂ ਨੇ ਰਜਿਸਟਰੀ ਸਰਟੀਫਿਕੇਟ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ (ਰੋਬੀ ਕੰਗ) ਦਾ ਧੰਨਵਾਦ ਕੀਤਾ।
- Download Babushahi App
-
-