ਮੇਰਾ ਖ਼ਜ਼ਾਨਾ : ਮੀਰਾ ਗਿੱਲ ਨੂੰ ਸਰੀ ਸਿਟੀ ਕੌਂਸਲ ਦੀ ਚੋਣ ਜਿੱਤਣ ’ਤੇ ਮੁਬਾਰਕਾਂ
Mera Khazana: Congratulations to Meera Gill on Her Election to Surrey City Council
ਕੈਨੇਡਾ ਦੀ ਲੋਕ ਸੇਵਕ, ਸਮਾਜਿਕ ਕਾਰਕੁਨ ਅਤੇ ਮੇਰੀ ਚੰਗੀ ਜਾਣੂ ਮੀਰਾ ਗਿੱਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਸਿਟੀ ਕੌਂਸਲ ਦੀ ਚੋਣ ਵੱਡੇ ਫ਼ਰਕ ਨਾਲ ਜਿੱਤ ਕੇ ਕੌਂਸਲਰ ਬਣਨ ’ਤੇ ਬਹੁਤ-ਬਹੁਤ ਮੁਬਾਰਕਾਂ। ਜ਼ਿੰਦਗੀ ਦੀ ਖੇਡ ਦੀ ਨਵੀਂ ਪਾਰੀ ਲਈ ਉਸ ਨੂੰ ਦਿਲੋਂ ਸ਼ੁਭਕਾਮਨਾਵਾਂ!
ਮੀਰਾ ਨਾਲ ਮੇਰੀ ਪਹਿਲੀ ਮੁਲਾਕਾਤ ਕਈ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਹੋਈ ਸੀ। ਉਦੋਂ ਉਹ ਗੁਰਦੀਪ ਭੁੱਲਰ ਹੋਰਾਂ ਦੇ ਥੀਏਟਰ ਗਰੁੱਪ ਦੀ ਇੱਕ ਅਹਿਮ ਕਲਾਕਾਰ ਵਜੋਂ ਭਾਰਤ ਅਤੇ ਫਿਰ ਪੰਜਾਬ ਆਈ ਸੀ। ਸਟੇਜ ’ਤੇ ਉਸ ਦੀ ਕਲਾਕਾਰੀ ਨੇ ਮੇਰੇ ਸਮੇਤ ਲਗਭਗ ਸਾਰੇ ਦਰਸ਼ਕਾਂ ਨੂੰ ਮੋਹ ਲਿਆ ਸੀ।
ਇਸ ਤੋਂ ਬਾਅਦ ਕੈਨੇਡਾ ਦੀਆਂ ਫੇਰੀਆਂ ਦੌਰਾਨ ਦੋਸਤਾਂ-ਮਿੱਤਰਾਂ ਦੀਆਂ ਮਿਲਣੀਆਂ, ਕਾਨਫ਼ਰੰਸਾਂ ਜਾਂ ਸਮਾਜਿਕ ਸਮਾਗਮਾਂ ਵਿੱਚ ਮੀਰਾ ਨਾਲ ਮੇਲ-ਮੁਲਾਕਾਤ ਹੋ ਜਾਂਦੀ ਸੀ। ਉਹ ਨਿੱਘੇ ਅਤੇ ਹੱਸਮੁਖ ਸੁਭਾਅ ਦੀ ਮਾਲਕ ਹੈ।
ਮੇਰੀ ਉਸ ਨਾਲ ਆਖ਼ਰੀ ਮੁਲਾਕਾਤ 2018 ਵਿੱਚ ਹੋਈ ਸੀ। ਉਦੋਂ ਬਿੱਲ ਸੰਧੂ ਦੇ ਸਾਂਝਾ ਟੀਵੀ ਕੈਨੇਡਾ ਅਤੇ ਬਾਬੂਸ਼ਾਹੀ ਨੈੱਟਵਰਕ ਵੱਲੋਂ ਸਰੀ ਦੇ ਇੱਕ ਹਾਲ ਵਿੱਚ ਲੋਕ ਮਿਲਣੀ ਕਰਵਾਈ ਗਈ ਸੀ। ਸਰੀ ਦੀ ਨਾਮੀ ਹਸਤੀ ਹੋਣ ਅਤੇ ਮੇਰੀ ਜਾਣ-ਪਛਾਣ ਵਾਲੀ ਹੋਣ ਕਾਰਨ ਮੀਰਾ ਗਿੱਲ ਵੀ ਸੱਦੇ ਗਏ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਸੀ। ਇਸ ਲਿਖਤ ਨਾਲ ਸਾਂਝੀ ਕੀਤੀ ਗਈ ਫੋਟੋ ਉਸੇ ਦਿਨ ਦੀ ਹੈ।
ਇਸ ਤੋਂ ਬਾਅਦ ਵੀ ਮੀਰਾ ਆਪਣੀਆਂ ਸਰਗਰਮੀਆਂ ਬਾਰੇ ਲਗਾਤਾਰ ਜਾਣਕਾਰੀ ਭੇਜਦੀ ਰਹਿੰਦੀ ਸੀ। ਉਸ ਨੇ ਆਪਣੀ ਫ੍ਰੈਂਡ ਲਿਸਟ ਵਿੱਚ ਮੇਰਾ ਨਾਮ ਵੀ ਸ਼ਾਮਲ ਕੀਤਾ ਹੋਇਆ ਸੀ। ਅਪਣੇ ਲੋਕਾਂ, ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਸਮਾਜ ਦੀ ਬੇਹਤਰੀ ਲਈ ਉਸਦੇ ਕੀਤੇ ਜਾਂਦੇ ਉੱਦਮ ਦਾ ਮੈਂ ਲਗਾਤਾਰ ਮੁਰੀਦ ਰਿਹਾ । ਕੋਰੋਨਾ ਮਹਾਂ ਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਉਸ ਦੀਆਂ ਲੋਕ ਪੱਖੀ ਸਰਗਰਮੀਆਂ ਬਹੁਤ ਸ਼ਲਾਘਾਯੋਗ ਸਨ। ਅਸੀਂ ਉਨ੍ਹਾਂ ਬਾਰੇ ਆਪਣੇ ਡਿਜੀਟਲ ਨਿਊਜ਼ ਨੈੱਟਵਰਕ ’ਤੇ ਰਿਪੋਰਟਾਂ ਪ੍ਰਕਾਸ਼ਿਤ ਕਰਕੇ ਸਾਂਝੀਆਂ ਵੀ ਕਰਦੇ ਰਹੇ।
ਜਦੋਂ ਮੀਰਾ ਸਿਟੀ ਕੌਂਸਲ ਦੀ ਚੋਣ ਲੜਨ ਲਈ ਮੈਦਾਨ ਵਿੱਚ ਆਈ, ਤਾਂ ਇਸ ਬਾਰੇ ਜਾਣਕਾਰੀ ਵੀ ਮੈਨੂੰ ਉਸ ਦੇ ਵਟਸਐਪ ਰਾਹੀਂ ਹੀ ਮਿਲੀ। ਮੈਂ ਉਸ ਨੂੰ ਸ਼ੁਭਕਾਮਨਾਵਾਂ ਭੇਜੀਆਂ ਸਨ ਅਤੇ ਦਿਲੋਂ ਇੱਛਾ ਸੀ ਕਿ ਉਹ ਜਿੱਤ ਹਾਸਲ ਕਰੇ।
ਹੁਣ ਮੀਰਾ ਗਿੱਲ ਕੌਂਸਲਰ ਬਣ ਗਈ ਹੈ। ਉਸ ਦੀ ਇਸ ਸਫ਼ਲਤਾ ’ਤੇ ਇੱਕ ਵਾਰ ਫਿਰ ਮੁਬਾਰਕਾਂ ਅਤੇ ਜ਼ਿੰਦਗੀ ਦੀ ਇਸ ਨਵੀਂ ਪਾਰੀ ਲਈ ਦਿਲੋਂ ਸ਼ੁਭਕਾਮਨਾਵਾਂ। ਦੁਆ ਕਰਦਾ ਹਾਂ ਕਿ ਉਹ ਲੋਕ ਸੇਵਾ ਦੇ ਇਸ ਨਵੇਂ ਸਫ਼ਰ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਵੇ।

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.