ਪੇਂਡੂ ਸਾਹਿਤ ਸਭਾ ਵੱਲੋਂ ‘ਗਿਆਨੀ ਦਿੱਤ ਸਿੰਘ ਪੁਰਸਕਾਰ-2026’ ਸਮਾਰੋਹ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 19 ਅਕਤੂਬਰ 2026:- ਪੇਂਡੂ ਸਾਹਿਤ ਸਭਾ (ਰਜਿਃ) ਨੰਦਪੁਰ ਕਲੌੜ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਮਿਤੀ 18/10/26(ਐਤਵਾਰ) ਨੂੰ ਗਿਆਨੀ ਦਿੱਤ ਸਿੰਘ ਪੁਰਸਕਾਰ ਸਮਾਰੋਹ-2026 ਅਤੇ ਕਵੀ ਦਰਬਾਰ ਦਾ ਆਯੋਜਨ ਗਿਆ।ਜਿਸ ਵਿੱਚ“ਗਿਆਨੀ ਦਿੱਤ ਸਿੰਘ ਪੁਰਸਕਾਰ-2026 ਨਾਮਵਰ ਚਿੰਤਕ,ਆਲੋਚਕ ਅਤੇ ਸਾਹਿਤਕਾਰ ਡਾ. ਭੀਮ ਇੰਦਰ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜੀ ਐੱਸ ਆਨੰਦ ਪ੍ਰਧਾਨ ਗਿਆਨਦੀਪ ਮੰਚ ਨੇ ਕੀਤੀ ਅਤੇ ਉੱਘੇ ਲੇਖਕ, ਸ਼ਾਇਰ ਅਤੇ ਆਲੋਚਕ ਡਾ. ਮੀਤ ਖੱਟੜਾ ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਬੀਤੇ ਸਮੇਂ ਦੌਰਾਨ ਸਭਾ ਵੱਲੋਂ ਕੀਤੇ ਕਾਰਜਾਂ ਅਤੇ ਦਿੱਤੇ ਜਾ ਚੁੱਕੇ ਸਨਮਾਨਾਂ ਬਾਰੇ ਤਫ਼ਸੀਲ ਸਾਂਝੀ ਕੀਤੀ। ਸਮਾਰੋਹ ਦਾ ਆਗਾਜ਼ ਗਿਆਨੀ ਦਿੱਤ ਨੂੰ ਸਮਰਪਿਤ ਇੱਕ ਰਚਨਾ ਨਾਲ ਗੁਰਮੁੱਖ ਸਿੰਘ ਜਾਗੀ ਵੱਲੋਂ ਕੀਤਾ ਗਿਆ।ਸਮਾਗਮ ਵਿੱਚ ਬੋਲਦਿਆਂ ਡਾ. ਮੀਤ ਖੱਟੜਾ ਨੇ ਕਿਹਾ ਇਹੋ ਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ ਬਾਰੇ ਚੇਤੰਨ ਕਰਦੇ ਹਨ ਅਤੇ ਕਿਸੇ ਦਾ ਸਨਮਾਨ ਕਰਨ ਨਾਲ ਮਾਣ ਪੈਦਾ ਕਰਦੇ ਹਨ।ਡਾ ਜੀ ਐੱਸ ਆਨੰਦ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਸਮਾਗਮ ਜਜ਼ਬਾਤੀ ਸਾਂਝ ਪੈਦਾ ਕਰਦੇ ਹਨ।ਹੋਰ ਬੁਲਾਰਿਆਂ ਵਿੱਚੋਂ ਸ. ਕੁਲਵੰਤ ਸਿੰਘ ਨਾਰੀਕੇ ਮਾਲਕ ਗੁਸਈਆਂ ਬਿਉਰੋ, ਬਹੁਪੱਖੀ ਲੇਖਕ ਅਤੇ ਸ਼ਾਇਰ ਧਰਮ ਕੰਮੇਆਣਾ, ਸਭਾ ਦੇ ਸਰਪ੍ਰਸਤ ਲਾਲ ਮਿਸਤਰੀ,ਡਾ. ਰਵੀ ਭੂਸ਼ਨ ਸਿੰਗਲਾ ਨੇ ਵੀ ਗਿਆਨੀ ਦਿੱਤ ਸਿੰਘ ਬਾਰੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿੱਚ ਪੰਜਾਬੀ ਮੈਗਜ਼ੀਨ ‘ਗੁਸਈਆਂ’ ਦਾ ਅਕਤੂਬਰ ਅੰਕ ਵੀ ਜਾਰੀ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਵੱਲੋਂ ਬਾਖੂਬੀ ਨਿਭਾਈ ਗਈ।
ਕਵਿਤਾ ਦੇ ਸ਼ੈਸ਼ਨ ਵਿੱਚ ਹਾਜ਼ਰ ਕਵੀਆਂ
ਸਰਵ ਸ੍ਰੀ ਬਚਨ ਸਿੰਘ ਗੁਰਮ, ਕੁਲਵੰਤ ਸਿੰਘ ਸੈਦੋਕੇ,ਗੁਰਪ੍ਰੀਤ ਸਿੰਘ ਢਿੱਲੋਂ,ਜਸਵਿੰਦਰ ਸਿੰਘ ਖਾਰਾ,ਗੁਰਦਰਸ਼ਨ ਸਿੰਘ ਗੁਸੀਲ,ਕੁਲਦੀਪ ਜੋਧਪੁਰੀ,ਰਾਮ ਸਿੰਘ ਬੰਗ,ਜਸਵਿੰਦਰ ਕੌਰ, ਸੁਖਵਿੰਦਰ ਕੌਰ,ਗੁਰਮੇਲ ਸਿੰਘ ਐੱਸ ਡੀ ਓ, ਡਾ. ਮੰਜੂ ਮਿੱਢਾ ਅਰੋੜਾ,ਅਵਤਾਰਜੀਤ,ਗੁਰਚਰਨ ਧੰਜੂ,ਇੰਦਰਪਾਲ ਸਿੰਘ,ਦਵਿੰਦਰ ਪਟਿਆਲ਼ਵੀ ,ਮੰਗਤ ਖਾਨ,ਜਗਪਾਲ ਚਹਿਲ,ਸੁਖਵਿੰਦਰ ਸਿੰਘ,ਤ੍ਰਿਲੋਕ ਢਿੱਲੋਂ,ਬਲਵਿੰਦਰ ਭੱਟੀ,ਨਵਦੀਪ ਮੁੰਡੀ,ਵਿਜੇ ਕੁਮਾਰ,ਹਰਜੀਤ ਕੌਰ,ਕ੍ਰਿਸ਼ਨ ਧੀਮਾਨ, ਪੋਲੀ ਬਰਾੜ,ਰਾਜੇਸ਼ਵਰ ਕੁਮਾਰ,ਨਵਪ੍ਰੀਤ ਸਿੰਘ, ਜਗਤਾਰ ਨਿਮਾਣਾ,ਸ਼ਾਮ ਸਿੰਘ ਨੇ
ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।ਪ੍ਰੋਗਰਾਮ ਸਫਲ ਹੋ ਨਿਬੜਿਆ।
ਰਬਿੰਦਰ ਸਿੰਘ ਐੱਸ ਡੀ ਓ, ਰਾਕੇਸ਼ ਸੇਠ ਐੱਸ ਡੀ ਓ ,ਗੁਰਦੀਪ ਸਿੰਘ ਸੱਗੂ, ਕਿਰਨਜੋਤ ਕੌਰ, ਮਨਜੀਤ ਕੌਰ, ਸੁਰਿੰਦਰ ਸ਼ਰਮਾ,ਰਾਜੇਸ਼ ਕੋਟੀਆ ਅਤੇ ਆਤਮਾ ਸਿੰਘ ਵੀ ਹਾਜ਼ਰ ਰਹੇ।ਫੋਟੋਗ੍ਰਾਫੀ ਦੀ ਭੂਮਿਕਾ ਗੁਰਪ੍ਰੀਤ ਜਖਵਾਲੀ ਨੇ ਬਾਖੂਬੀ ਨਿਭਾਈ।
- Download Babushahi App
-
-