"ਆਪਣਿਆਂ ਅਤੇ ਵਿਰੋਧੀਆਂ ਨੇ ਰਲ ਕੇ ਕੀਤੀ ਸਾਜਿਸ਼, ਜੂਡੀਸ਼ਰੀ ਤੇ ਪੂਰਨ ਭਰੋਸਾ" ਹਿਰਾਸਤ ਤੋਂ ਬਾਹਰ ਆਉਣ ਤੇ ਬੋਲੇ ਕਾਂਗਰਸੀ ਨੇਤਾ ਬੱਸੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 19 ਅਕਤੂਬਰ
ਬੀਤੀ 25 ਸਤੰਬਰ ਨੂੰ ਲੈਣ ਦੇਣ ਦੇ ਇੱਕ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਨੇਤਾ ਦਿਨੇਸ਼ ਬੱਸੀ ਦੇ 22 ਸਾਲਾਂ ਪੁਤਰ ਵੰਸ਼ ਬੱਸੀ ਉਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ ਹਾਲਾਂਕਿ ਵੰਸ਼ ਬਸੀ ਦੀ ਇਸ ਕੇਸ ਵਿੱਚ ਗ੍ਰਿਫਤਾਰੀ ਨਹੀਂ ਹੋ ਸਕੀ ਸੀ ਇਸ ਤੋਂ ਬਾਅਦ 5 ਅਕਤੂਬਰ 2026 ਨੂੰ ਬਿਆਨ ਦਰਜ ਦਾ ਕਹਿ ਕੇ ਦਿਨੇਸ਼ ਬੱਸੀ ਨੂੰ ਪੁਲਿਸ ਸਿਵਲ ਲਾਈਨ ਥਾਣੇ ਲੈ ਗਈ ਅਤੇ ਉੱਥੇ ਜਾ ਕੇ ਦਿਨੇਸ਼ ਬੱਸੀ ਨੂੰ ਗਿਫਤਾਰ ਕਰ ਲਿਆ ਗਿਆ
ਜਿਸ ਤੋਂ ਬਾਅਦ ਸਿਵਲ ਲਾਈਨ ਥਾਣੇ ਪਹੁੰਚੇ ਕਾਂਗਰਸੀਆਂ ਵੱਲੋਂ ਰੱਜ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਕੇ ਤੇ ਪਹੁੰਚੇ ਪਰ ਸਿਵਲ ਲਾਈਨ ਥਾਣੇ ਦੇ ਕਰਮਚਾਰੀਆਂ ਵੱਲੋਂ ਥਾਣੇ ਦਾ ਦਰਵਾਜ਼ਾ ਬੰਦ ਕਰ ਲਿਆ ਗਿਆ ਅਤੇ ਸੰਸਦ ਮੈਂਬਰ ਨੂੰ ਵੀ ਦਰਵਾਜ਼ਾ ਨਹੀਂ ਖੋਲਿਆ ਗਿਆ ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਦਰਜ ਧੋਖਾਧੜੀ ਦੇ ਮਾਮਲੇ ਵਿੱਚ ਦਿਨੇਸ਼ ਬੱਸੀ ਨੂੰ ਨਾਮਜਦ ਕਰ ਲਿੱਤਾ ਗਿਆ ਪੁਲਿਸ ਵੱਲੋਂ ਦੋ ਵਾਰ ਦਿਨੇਸ਼ ਬੱਸੀ ਦਾ ਰਿਮਾਂਡ ਵੀ ਲਿਆ ਗਿਆ ਪਰ ਲਗਭਗ 10 ਦਿਨ ਹਿਰਾਸਤ ਵਿੱਚ ਰਹਿਣ ਤੋਂ ਬਾਅਦ 16 ਅਕਤੂਬਰ ਨੂੰ ਦਿਨੇਸ਼ ਬੱਸੀ ਨੂੰ ਮਾਨਯੋਗ ਅਦਾਲਤ ਵੱਲੋਂ ਜਮਾਨਤ ਉੱਤੇ ਰਿਹਾ ਕਰ ਦਿੱਤਾ ਗਿਆ
ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਦਿਨੇਸ਼ ਬੱਸੀ ਨੇ ਕਿਹਾ ਕਿ ਉਨਾਂ ਦੇ ਆਪਣਿਆਂ ਅਤੇ ਵਿਰੋਧੀਆਂ ਦੋਹਾਂ ਦੇਣੀ ਵੱਲੋਂ ਰਲ ਕੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਅਤੇ ਜਿਸ ਕੇਸ ਦੀ ਕੋਈ ਬੁਨਿਆਦ ਨਹੀਂ ਹੈ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਾਣਯੋਗ ਅਦਾਲਤ ਨੇ ਉਹਨਾਂ ਨੂੰ ਜਮਨਤ ਤੇ ਰਿਹਾ ਕੀਤਾ ਹੈ ਉਹਨਾਂ ਨੂੰ ਨਿਆ ਪ੍ਰਣਾਲੀ ਤੇ ਪੂਰਨ ਭਰੋਸਾ ਹੈ ਅਤੇ ਰਾਜਨੀਤਿਕ ਰੰਜਿਸ਼ ਦੇ ਤਹਿਤ ਬਣਾਏ ਗਏ ਇਸ ਕੇਸ ਤੋ ਉਹ ਸਾਫ ਬਰੀ ਹੋ ਕੇ ਬਾਹਰ ਨਿਕਲਣਗੇ
ਦਿਨੇਸ਼ ਬੱਸੀ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਉਹ ਹਲਕਾ ਪੂਰਬੀ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਹੇ ਹਨ ਅਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਉਹਨਾਂ ਕਿਹਾ ਕਿ ਬਾਹਰ ਆਉਂਦੇ ਹੀ ਉਹ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਦਾ ਬਹੁਤ ਪਿਆਰ ਉਹਨਾਂ ਨੂੰ ਮਿਲ ਰਿਹਾ ਹੈ ਅਤੇ ਲੋਕ ਖੁੱਲੇ ਦਿਲ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਹਨ। ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਜਿਨਾਂ ਵੱਲੋਂ ਉਹਨਾਂ ਦੇ ਔਖੇ ਸਮੇਂ ਵਿੱਚ ਸਾਥ ਦਿੱਤਾ ਗਿਆ ਬੱਸੀ ਵੱਲੋਂ ਵਿਸ਼ੇਸ਼ ਕਰ ਆਪਣੇ ਵਕੀਲ ਦੋਸਤਾਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਵੱਲੋਂ ਬੱਸੀ ਦੀ ਲੜਾਈ ਲੜੀ ਗਈ ਅਤੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਗਰਾਂਟ ਕੀਤੀ
ਉਹਨਾਂ ਕਿਹਾ ਕਿ ਉਹਨਾਂ ਨੂੰ ਨਿਆ ਪ੍ਰਣਾਲੀ ਤੇ ਇਹ ਭਰੋਸਾ ਹੈ ਕਿ ਜਿਸ ਤਰ੍ਹਾਂ ਇਸ ਸੰਘਰਸ਼ ਵਿੱਚ ਉਹ ਬਾਹਰ ਆਏ ਹਨ ਇਸ ਤਰ੍ਹਾਂ ਹੀ ਇਸ ਰਾਜਨੀਤਿਕ ਰੰਜਿਸ਼ ਦੇ ਤਹਿਤ ਬਣਾਏ ਗਏ ਕੇਸ ਤੋਂ ਉਹ ਅਤੇ ਉਹਨਾਂ ਦਾ ਬੇਟਾ ਵੀ ਬਰੀ ਹੋਵੇਗਾ
- Download Babushahi App
-
-