ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਜਾ ਅਗਰਸੈਨ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ
ਚੰਡੀਗੜ੍ਹ, 11 ਅਕਤੂਬਰ, 2026:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਰਾਜਾ ਅਗਰਸੈਨ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਸਮਾਜਵਾਦ, ਅਹਿੰਸਾ ਅਤੇ ਆਰਥਿਕ ਸਮਾਨਤਾ ਦਾ ਪ੍ਰਤੀਕ ਦੱਸਿਆ।
ਆਪਣੇ ਅਧਿਕਾਰਤ ਸੰਦੇਸ਼ ਵਿੱਚ, ਸਪੀਕਰ ਸੰਧਵਾਂ ਨੇ ਨਾਗਰਿਕਾਂ ਨੂੰ ਇਸ ਮਹਾਨ ਰਾਜੇ ਵੱਲੋਂ ਦਰਸਾਏ ਸ਼ਾਂਤੀ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮਹਾਰਾਜਾ ਅਗਰਸੈਨ ਨੂੰ ਦਇਆ-ਭਾਵਨਾ ਦੀ ਅਨੋਖੀ ਮਿਸਾਲ ਅਤੇ ਅਹਿੰਸਾ ਦੇ ਸੱਚੇ ਦੂਤ ਦੱਸਿਆ, ਜਿਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਮਾਜ ਨੂੰ ਬਰਾਬਰੀ ਅਤੇ ਖੁਸ਼ਹਾਲੀ ਵੱਲ ਸੇਧ ਦੇ ਰਹੀ ਹੈ।
ਅਗਰਵਾਲ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ, ਇਸ ਭਾਈਚਾਰੇ ਨੇ ਸ਼ਾਨਦਾਰ ਪ੍ਰਗਤੀ ਹਾਸਲ ਕੀਤੀ ਹੈ ਅਤੇ ਸਮਾਜਿਕ ਭਲਾਈ ਤੇ ਵਿਕਾਸ ਪ੍ਰਤੀ ਆਪਣੀ ਸਮਰਪਿਤ ਭਾਵਨਾ ਸਦਕਾ ਸਮਾਜ ਵਿੱਚ ਇੱਕ ਪ੍ਰਮੁੱਖ ਅਤੇ ਸਤਿਕਾਰਯੋਗ ਸਥਾਨ ਪ੍ਰਾਪਤ ਕੀਤਾ ਹੈ।
ਸਪੀਕਰ ਨੇ ਇਸ ਮੌਕੇ ਸਮੁੱਚੇ ਭਾਈਚਾਰੇ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਸੂਬੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਰਬਪੱਖੀ ਤਰੱਕੀ ਲਈ ਅਰਦਾਸ ਕੀਤੀ।
- Download Babushahi App
-
-