ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਿਖੇ ਮੁਜਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 10 ਅਕਤੂਬਰ, 2026
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ, ਚੋਣ ਕਮਿਸ਼ਨਰ ਨਿਯੁਕਤੀ ਕਾਨੂੰਨ 2023 ਰੱਦ ਕਰਨ, ਐਸ ਆਈ ਆਰ ਰੱਦ ਕਰਕੇ 2025 ਦੀ ਵੋਟਰ ਸੂਚੀ ਬਹਾਲ ਕਰਨ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਿਖੇ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਮੁਜਾਹਰੇ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਤੇ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ( ਐਮ ਐਲ) ਨਿਊ ਡੈਮੋਕ੍ਰੇਸੀ ਦੇ ਆਗੂ ਐਡਵੋਕੇਟ ਦਲਜੀਤ ਸਿੰਘ ਨੇ ਕਿਹਾ ਕਿ
ਐਸ ਆਈ ਆਰ ਰਾਹੀਂ ਕੀਤੀਆਂ ਵੋਟ ਧਾਂਦਲੀਆਂ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਭਾਜਪਾ ਦੇ ਕਰਿੰਦੇ ਵਜੋਂ ਵਿਚਰਨ ਦੇ ਤੱਥ ਜਗ ਜਾਹਿਰ ਹਨ।ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਹਰ ਹਰਬਾ ਵਰਤ ਰਹੀ ਹੈ ਜੋ ਦੇਸ਼ ਦੀ ਜਮਹੂਰੀਅਤ ਤੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਹੈ।ਉਹਨਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਫੌਰੀ ਤੌਰ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ
ਦੇਸ਼ ਦੇ ਮੌਜੂਦਾ ਸੰਵਿਧਾਨਕ ਵਿਧਾਨਿਕ ਢਾਂਚੇ ਮੁਤਾਬਕ ਵੋਟ ਦਾ ਅਧਿਕਾਰ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ। ਮੌਜੂਦਾ ਕਨੂੰਨ ਹਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ ਨੂੰ ਵੋਟਰ ਬਣਨ ਦਾ ਹੱਕ ਦਿੰਦਾ ਹੈ।
ਪਾਰਲੀਮੈਂਟ ਨੇ ਨਾਗਰਿਕਤਾ ਕਨੂੰਨ 1955 ਪਾਸ ਕੀਤਾ ਹੋਇਆ ਹੈ ਜਿਸ ਮੁਤਾਬਕ ਉਹ ਸਾਰੇ ਵਿਅਕਤੀ ਜਿਹਨਾਂ ਦਾ ਜਨਮ 26 ਜਨਵਰੀ 1950 ਤੋਂ ਲੈ ਕੇ 1 ਜੁਲਾਈ 1987 ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਹੋਇਆ ਹੋਵੇ, 1 ਜੁਲਾਈ 1987 ਤੋ ਲੈ ਕੇ ਨਾਗਰਿਕਤਾ ਸੋਧ ਐਕਟ 2003 ਲਾਗੂ ਹੋਣ ਦੀ ਮਿਤੀ ਤੋਂ ਪਹਿਲਾ,ਉਸ ਦਾ ਜਨਮ ਭਾਰਤ ਦੀ ਧਰਤੀ ਤੇ ਹੋਇਆ ਹੋਵੇ ਅਤੇ ਉਸ ਦੇ ਮਾਤਾ ਪਿਤਾ ਚੋਂ ਇਕ ਭਾਰਤੀ ਨਾਗਰਿਕ ਹੋਵੇ ਉਹ ਨਾਗਰਿਕ ਬਾਂਹ ਸਕਦਾ ਹੈ।
ਨਾਗਰਿਕ ਵੋਟਰ ਦੋ ਤਰਾਂ ਨਾਲ ਰਜਿਸਟਰ ਹੁੰਦਾ ਹੈ:
ਵੋਟਰ ਸੂਚੀਆਂ ਬਣਾਉਣ ਦੀ ਸਵਿਧਾਨ ਦੇ ਆਰਟੀਕਲ 324 ਅਨੁਸਾਰ ਜੁਮੇਵਾਰੀ ਚੋਣ ਕਮਿਸ਼ਨ ਦੀ ਹੈ ਜੋ ਲੋਕ ਨੂੰਮਾਇੰਦਾ ਐਕਟ 1950 ਦੀ ਧਾਰਾ 21 ਅਧੀਨ ਕਮਿਸ਼ਨ ਨੇ ਹਰ ਪਾਰਲੀਮੈਂਟ /ਅਸੈਂਬਲੀ ਚੋਣ ਤੋ ਪਹਿਲਾਂ ਹਰ ਹਲਕੇ ਦੀ ਵੋਟਰ ਸੂਚੀ ਤਿਆਰ ਕਰਨੀ ਹੁੰਦੀ ਹੈ ਜਿਸ ਵਿਚ ਉਸ ਦੇ ਅਧਿਕਾਰੀਆਂ ਨੇ ਹਰ ਘਰ ਜਾ ਕੇ ਘਰ ਦੇ ਮੁੱਖੀ ਨੂੰ ਘਰ ਵਿਚ ਰਹਿੰਦੇ ਵੋਟਰ ਬਣਨ ਦੇ ਯੋਗ ਸਾਰੇ ਵਿਅਕਤੀਆਂ ਦਾ ਵੇਰਵਾ ਦੇਣ ਲਈ ਰਜਿਸਟ੍ਰੇਸ਼ਨ ਆਫ ਇਲੈਕਟਰਜ਼ ਰੂਲਜ਼ 1960 ਦੀ ਧਾਰਾ 8 ਦੁਆਰਾ ਤੈਅ ਇਕ ਪਰਫਾਰਮਾ ਭਰਨ ਲਈ ਦੇਣਾ ਹੁੰਦਾ ਹੈ। ਜਦੋਂ ਈ ਆਰ ਓ ਨੇ ਕਿਸੇ ਵਿਅਕਤੀ ਨੂੰ ਵੋਟਰ ਬਣਨ ਦੇ ਯੋਗ ਸਮਝ ਕੇ ਉਸ ਦਾ ਨਾਮ ਵੋਟਰ ਸੂਚੀ ਵਿਚ ਦਰਜ ਕਰ ਦਿਤਾ ਤਾਂ ਉਸ ਵਿਅਕਤੀ ਦਾ ਨਾਮ ਵੋਟਰ ਸੂਚੀ ਤੋਂ ਉਸ ਵਲੋਂ ਦਿਤੀ ਜਾਣਕਾਰੀ ਨੂੰ ਗਲਤ ਸਾਬਤ ਕੀਤੇ ਬਗੈਰ, ਅਤੇ ਨੋਟਿਸ ਦਿੱਤੇ ਬਗੈਰ,ਹਟਾਇਆ ਨਹੀਂ ਜਾ ਸਕਦਾ।
ਸੰਘਣੀ ਜਾ ਸਰਾਸਰ ਸੁਧਾਈ ਨਾਲ ਸਬੰਧਤ ਹੋਰ ਸਾਰੇ ਦਸਤਾਵੇਜ, ਵਿਅਕਤੀਆਂ ਵਲੋਂ ਭਰ ਕੇ ਦਿਤੇ ਫਾਰਮ, ਸਬੰਧਤ ਮੁਲਾਜਮਾ ਵਲੋਂ ਤਿਆਰ ਕੀਤੇ ਨੋਟਸ, ਇਤਰਾਜ ਤੇ ਉਨਾਂ ਦੇ ਨਿਪਟਾਰੇ ਦੇ ਕਾਗਜ ਆਦਿ, ਸੱਭ ਅਗਲੀ ਸੰਘਣੀ ਜਾਂ ਸਰਾਸਰ ਸੁਧਾਈ ਤੋਂ ਘਟੋ ਘਟ ਤਿੰਨ ਸਾਲ ਬਾਅਦ ਤੱਕ ਸੰਭਾਲ ਕੇ ਰੱਖੇ ਜਾਣੇ ਹੁੰਦੇ ਹਨ।
ਉਪਰੋਕਤ ਪ੍ਰਾਵਧਾਨਾਂ ਤੋਂ ਸਾਫ ਹੈ ਕਿ ਘਰ ਦੇ ਮਾਲਕ ਨੇ ਫਾਰਮ ਨੰਬਰ 4 ਅਤੇ ਨਵੇਂ ਬਣਨ ਵਾਲੇ ਵੋਟਰ ਨੇ ਫਾਰਮ ਨੰਬਰ 6 ਭਰ ਕੇ ਦੇਣਾ ਹੈ। ਬਾਕੀ ਉਸ ਵਿਚ ਦਿਤੇ ਤੱਥਾਂ ਦੀ, ਜੇ ਲੋੜ ਸਮਝੇ, ਤਾਂ ਪੜਤਾਲ ਕਰਨਾ ਈ ਆਰ ਓ ਦੀ ਜੁਮੇਵਾਰੀ ਹੈ।
ਗਿਆਨੇਸ਼ ਕੁਮਾਰ ਨੇ ਐਸ ਆਈ ਆਰ ਦੇ ਨਾ ਤੇ ਇਹ ਗੁੱਲ ਕਿਵੇਂ ਖਿਲਾਇਆ ਤੇ ਸੁਪਰੀਮ ਕੋਰਟ ਨੇ ਵੀ ਇਸ ਤੇ ਚੁੱਪੀ ਧਾਰੀ ਹੋਈ ਹੈ ।
ਪਰ ਇਲੈਕਸ਼ਨ ਕਮਿਸ਼ਨ ਨੇ ਪੂਰੇ ਦੇਸ਼ ਵਿਚ ਇਸ ਸਪੈਸਲ ਪ੍ਰਾਵਧਾਨ ਅਧੀਨ ਐਸ ਆਈ ਆਰ ਕਰਵਾਉਣ ਦਾ ਹੁਕਮ ਚਾੜ ਦਿੱਤਾ।
ਉਹਨਾਂ ਕਿਹਾ ਕਿ ਗਿਆਨੇਸ਼ ਕੁਮਾਰ ਨੇ 2025 ਦੀਆਂ ਵੋਟਰ ਸੂਚੀ ਵਿਚ ਦਰਜ ਸਾਰੇ ਇਕੱਲੇ 2 ਵੋਟਰਾਂ ਪਾਸੋਂ ਆਪਣੀ ਮਰਜੀ ਦਾ ਫਾਰਮ ਬਣਾ ਕੇ ਮੈਪਿੰਗ ਦਾ ਗੈਰ ਕਨੂੰਨੀ ਸੰਕਲਪ ਘੜ ਕੇ ਸਾਰਿਆਂ ਤੋਂ ਆਪਣੇ ਜਾਂ ਆਪਣੇ ਮਾਤਾ-ਪਿਤਾ ਜਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ 2003 ਦੇ ਵੋਟਰ ਸੂਚੀ ਵਿਚੋਂ ਵੇਰਵੇ ਮੰਗਦਾ ਅਨੈਮੂਰੇਸਨ ਫਾਰਮ ਸੱਭ ਨੂੰ ਫੜਾ ਦਿੱਤਾ ਜੋ ਸਰਾਸਰ ਗੈਰ ਕਨੂੰਨੀ ਕਾਰਵਾਈ ਸੀ/ਹੈ ਜਿਸ ਦਾ 1960 ਰੂਲਜ਼ ਵਿਚ ਕਿਤੇ ਪ੍ਰਾਵਧਾਨ ਨਹੀਂ ਹੈ। ਅਜਿਹੇ ਵੇਰਵੇ ਨਾ ਮਿਲਣ ਉਪਰੰਤ ਕਰੋੜਾਂ ਹੀ ਵੋਟਰ,ਜੋ ਬਹੁਤੇ ਗਰੀਬ, ਪਿਛੜੇ ਵਰਗ ਜਾ ਘੱਟ ਗਿਣਤੀ ਨਾਲ ਸਬੰਧਤ ਹਨ ਨੂੰ ਵੋਟਰ ਸੂਚੀ ਚੋਂ ਬਾਹਰ ਕਰ ਦਿੱਤੇ ਗਏ ਹਨ। ਇਸੇ ਤਰਾਂ ਹੀ ਵੋਟਰਾਂ ਦੇ ਵੇਰਵਿਆਂ ਵਿਚ ਮਾਮੂਲੀ ਉਣਤਾਈਆਂ ਕੱਢ ਕੇ ਹੋਰ ਕਰੋੜਾਂ ਲੋਕ ਵੋਟਰ ਸੂਚੀਆਂ ਤੋਂ ਬਾਹਰ ਕਰ ਦਿਤੇ ਗਏ ਅਤੇ ਇਸ ਤਰਾਂ ਨਾਲ ਚੋਣ ਨਤੀਜਿਆਂ ਨੂੰ ਬੁਰੀ ਤਰਾਂ ਪ੍ਰਭਾਵਤ ਕੀਤਾ ਗਿਆ।
ਹੈਰਾਨੀ ਤਾਂ ਇਹ ਹੈ ਕਿ ਐਸ ਆਈ ਆਰ ਵੇਲੇ ਫਾਰਮ ਨੰਬਰ 4 ਦੀ ਥਾਂ ਨਵੇਂ ਫਾਰਮ ਦੀ ਤਲਦੀਲੀ ਕਮਿਸ਼ਨ ਨੇ ਕਿਸ ਕਨੂੰਨ ਹੇਠ ਕੀਤੀ ਇਸ ਦੀ ਅੱਜ ਤੱਕ ਕੋਈ ਵਿਆਖਿਆ ਨਹੀਂ ।
ਫਾਰਮ ਨੰਬਰ 6 ਵਿਚ ਗੈਰ ਕਨੂੰਨੀ ਤਬਦੀਲੀ ਵਾਰੇ ਤਾਂ ਰੌਲਾ ਪੈ ਗਿਆ ਹੈ। ਪਰ ਇਹ ਫਾਰਮ ਤਾਂ ਨਵਾਂ ਵੋਟਰ ਬਣਨ ਦੇ ਇੱਛਕ ਵਿਅਕਤੀ ਵਲੋਂ ਭਰਿਆ ਜਾਣਾ ਹੈ। ਜੋ ਵਿਅਕਤੀ ਪਹਿਲਾਂ ਹੀ ਵੋਟਰ ਹੈ ਉਸ ਨੂੰ ਇਹ ਫਾਰਮ ਭਰਨ ਲਈ ਕਿਹਾ ਹੀ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਭਾਰਤ ਦੀ ਜਨਤਾ ਨਾਲ ਧ੍ਰੋਹ ਕਮਾਇਆ ਹੈ ਜਿਸਦੀ ਸਜ਼ਾ ਉਸਨੂੰ ਮਿਲਣੀ ਹੀ ਚਾਹੀਦੀ ਹੈ।
ਇਸ ਮੌਕੇ ਸੀ ਪੀ ਆਈ ( ਐਮ ਐਲ) ਨਿਊ ਡੈਮੋਕ੍ਰੇਸੀ ਦੇ ਆਗੂ ਅਵਤਾਰ ਸਿੰਘ ਤਾਰੀ, ਸੀ ਪੀ ਆਈ ਦੇ ਆਗੂ ਜਸਵਿੰਦਰ ਲਾਲ,ਗੁਰਵਿੰਦਰ ਲਾਲ, ਮੁਸਲਿਮ ਸੰਗਠਨ ਦੇ ਆਗੂ ਮੁਹੰਮਦ ਸ਼ਾਹਿਦ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜੰਤਰ ਮੰਤਰ ਦਿੱਲੀ ਵਿਖੇ ਲੋਕਾਂ ਦੇ ਪ੍ਰਦਰਸ਼ਨ ਉੱਤੇ ਪਾਬੰਦੀ ਲਾਕੇ ਜਮਹੂਰੀਅਤ ਦਾ ਗਲਾ ਘੁੱਟਕੇ ਆਪਣਾ ਤਾਨਾਸ਼ਾਹੀ ਚਿਹਰਾ ਨੰਗਾ ਕੀਤਾ ਹੈ। ਉਹਨਾਂ ਕਿਹਾ ਕਿ ਜਬਰ ਦੇ ਨਾਲ ਲੋਕ ਰੋਹ ਨੂੰ ਦਬਾਇਆ ਨਹੀਂ ਜਾ ਸਕਦਾ।ਮੰਚ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।
ਰੈਲੀ ਵਿੱਚ ਮਤੇ ਪਾਸ ਕਰਕੇ ਜੰਤਰ ਮੰਤਰ ਦਿੱਲੀ ਵਿਖੇ ਇਕੱਠ ਤੇ ਪਾਬੰਦੀ ਲਾਉਣ, ਲੀਡਰਾਂ ਅਤੇ ਕਾਰਕੁੰਨਾ ਨੂੰ ਗ੍ਰਿਫਤਾਰ ਕਰਨ, ਮੈਟਰੋ ਬੰਦ ਕਰਨ ਅਤੇ ਰੇਲ ਗੱਡੀਆਂ ਰੱਦ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ।
- Download Babushahi App
-
-